ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਦੋਦਾ ਵਿਖੇ ਪਾਵਰਕਾਮ ਜਥੇਬੰਦੀਆਂ ਵਲੋਂ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 19-04-2026
ਦੋਦਾ, 18 ਅਪ੍ਰੈਲ (ਰਵੀਪਾਲ)-ਉਪ ਮੰਡਲ ਦੋਦਾ ਦੇ ਬਿਜਲੀ ਕਾਮਿਆਂ ਵਲੋਂ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੇ.ਈ., ਟੀ.ਐੱਸ.ਯੂ. ਭੰਗਲ, ਪੈਸਕੋ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਹੋਰ ਜਥੇਬੰਦੀਆਂ ਦੇ ਸੱਦੇ 'ਤੇ ਦਫ਼ਤਰ ਅੱਗੇ ਰੋਸ ਰੈਲੀ ਕਰਦੇ ਹੋਏ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ ਗਈ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਆਗੂਆਂ ਨੇ ਦੱਸਿਆ ਕਿ ਜੁਆਇੰਟ ਫ਼ੋਰਮ ਵਲੋਂ ਉਲੀਕੇ ਸੰਘਰਸ਼ ਪ੍ਰੋਗਰਾਮ ਅਨੁਸਾਰ ਬੀਤੇ ਦਿਨੀਂ ਮੁੱਖ ਦਫ਼ਤਰ ਪਟਿਆਲਾ ਵਿਖੇ ਰਿਕਾਰਡਤੋੜ ਇਕੱਠ ਕਰਕੇ ਧਰਨਾ ਦਿੱਤਾ ਗਿਆ, ਜਿਸ ਉਪਰੰਤ ਬਿਜਲੀ ਮੰਤਰੀ ਸੰਜੀਵ ਅਰੋੜਾ ਤੇ ਪਾਵਰਕਾਮ ਮੈਨੇਜਮੈਂਟ ਨੇ 16 ਅਪ੍ਰੈਲ ਦੀ ਮੀਟਿੰਗ ਦਿੱਤੀ ਗਈ ਸੀ, ਪ੍ਰੰਤੂ ਇਸ ਦਿਨ ਦੀ ਮੀਟਿੰਗ ਕਰਨ ਲਈ ਸੁਬਾਈ ਆਗੂ ਪਹੁੰਚੇ, ਪਰ ਬਿਜਲੀ ਮੰਤਰੀ ਵਲੋਂ ਗ਼ਲਤ ਢੰਗ ਤੇ ਹੈਾਕੜਬਾਜ਼ੀ 'ਚ ਗੱਲਬਾਤ ਸ਼ੁਰੂ ਕੀਤੀ, ਤਾਂ ਆਗੂਆਂ ਨੇ ਵਾਕਆਊਟ ਕਰਕੇ ਬਿਜਲੀ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਤਰੀ ਖ਼ਿਲਾਫ਼ ਦਾ ਅਰਥੀ ਫ਼ੂਕ ਮੁਜ਼ਾਹਰਾ ਕਰਨ ਦਾ ਮਤਾ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਗਗਨਦੀਪ ਦੋਦਾ, ਵਕੀਲ ਸਿੰਘ, ਕੁਲਵੰਤ ਕੁਮਾਰ, ਵਿਜੇ ਕੁਮਾਰ ਪਾਂਡੇ, ਪ੍ਰਧਾਨ ਦਲਜੀਤ ਸਿੰਘ ਹਰੀਕੇ ਕਲਾਂ, ਰੁਪਿੰਦਰ ਸਿੰਘ ਛੱਤਿਆਣਾ, ਮਨਜਿੰਦਰ ਸਿੰਘ, ਰੇਸ਼ਮ ਸਿੰਘ, ਸਵਰਨ ਕੌਰ, ਪ੍ਰਵੀਨ ਕੌਰ, ਨਿਸ਼ਾ ਰਾਣੀ, ਪਿ੍ਅੰਕਾ ਰਾਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ 16 ਐੱਨ.ਡੀ.ਪੀ.ਐੱਸ. ਕੇਸਾਂ ਦਾ ਮਾਲ ਪਾਰਦਰਸ਼ੀ ਢੰਗ ਨਾਲ ਕੀਤਾ ਨਸ਼ਟ ਅਗਲੀ ਖ਼ਬਰ ਗਿੱਦੜਬਾਹਾ ਵਿਖੇ ਓਵਰਬਿ੍ਜ 'ਤੇ ਚੱਲਦੀ ਕਾਰ ਨੂੰ ਲੱਗੀ ਅੱਗ
Ad Position 24
No active advertisement