ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਦੁਕਾਨ 'ਤੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਕੁੱਟਮਾਰ, ਪੁਲਿਸ ਵਲੋਂ ਮੁਕੱਦਮਾ ਦਰਜ <br/>

Ad Position 21
No active advertisement
ਅਜੀਤ ਡੈਸਕ 19-04-2026
ਦੋਦਾ, 18 ਅਪ੍ਰੈਲ (ਰਵੀਪਾਲ)-ਦੁਕਾਨ 'ਤੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਮਾਮੇ-ਭਾਣਜੀ ਦੀ ਕੁੱਟਮਾਰ ਕਰਨ 'ਤੇ ਥਾਣਾ ਕੋਟਭਾਈ ਪੁਲਿਸ ਨੇ 6 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਨਿੱਕਾ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਭੁੱਟੀਵਾਲਾ ਨੇ ਦੱਸਿਆ ਕਿ ਉਹ ਮੌਜੂਦਾ ਬਲਾਕ ਸੰਮਤੀ ਮੈਂਬਰ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ | ਬੀਤੀ 14 ਅਪ੍ਰੈਲ ਨੂੰ ਉਹ ਰਾਜ ਕੁਮਾਰ ਦੀ ਦੁਕਾਨ ਵਿਚ ਬੈਠਾ ਸੀ ਤਾਂ ਸ਼ਾਮ 6 ਵਜੇ ਕਰਨਵੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਭੁੱਟੀਵਾਲਾ ਉਕਤ ਰਾਜ ਕੁਮਾਰ ਦੀ ਦੁਕਾਨ 'ਤੇ ਕੋਈ ਸਾਮਾਨ ਆਦਿ ਲੈਣ ਆਇਆ ਸੀ | ਇਸ ਦੌਰਾਨ ਕਰਨਵੀਰ ਸਿੰਘ ਉਸ ਨਾਲ ਰੌਹਬ ਨਾਲ ਗੱਲ ਕਰਨ ਲੱਗਾ | ਇਸ ਤੋਂ ਬਾਅਦ ਕਰਨਵੀਰ ਸਿੰਘ ਦੁਕਾਨ ਵਿਚੋਂ ਬਾਹਰ ਚਲਾ ਗਿਆ | ਕੁਝ ਸਮੇਂ ਬਾਅਦ ਉਹ ਮੁੱਸਲਾ ਡੰਡਾ, ਬੇਅੰਤ ਸਿੰਘ ਮੁੱਸਲਾ ਡੰਡਾ, ਅਜੇ ਸਿੰਘ ਮੁਸੱਲਾ ਕਾਪਾ, ਭੋਲਾ ਸਿੰਘ ਮੁੱਸਲਾ ਡੰਡਾ, ਖੰਡਾ ਸਿੰਘ ਮੁੱਸਲਾ ਸੋਟੀ, ਹੀਰਾ ਸਿੰਘ ਮੁੱਸਲਾ ਡੰਡਾ ਵਾਸੀਆਨ ਭੁੱਟੀਵਾਲਾ ਅਤੇ 7-8 ਅਣਪਛਾਤੇ ਆਦਮੀ ਜਿਨ੍ਹਾਂ ਕੋਲ ਡੰਡੇ ਤੇ ਸੋਟੀਆਂ ਸਨ ਮੌਕਾ 'ਤੇ ਆਏ ਅਤੇ ਉਸ ਦੀ ਕੁੱਟਮਾਰ ਕਰਨ ਲੱਗੇ | ਉਸ ਨੇ ਰੌਲਾ ਪਾਇਆ ਤਾਂ ਉਸ ਦੀ ਭਾਣਜੀ ਵੀਰਪਾਲ ਕੌਰ ਮੈਨੂੰ ਉਕਤਾਨ ਪਾਸੋਂ ਛੁਡਾਉਣ ਲੱਗੀ ਤਾਂ ਉਕਤਾਨ ਨੇ ਵੀਰਪਾਲ ਕੌਰ ਦੀ ਵੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਮੌਕੇ ਤੋਂ ਫਰਾਰ ਹੋ ਗਏ | ਸਾਨੂੰ ਦੋਵਾਂ ਨੂੰ ਮੇਰੇ ਜੀਜਾ ਜਸਵਿੰਦਰ ਸਿੰਘ ਨੇ ਇਲਾਜ ਲਈ ਸਿਵਲ ਹਸਪਤਾਲ ਦੋਦਾ ਵਿਖੇ ਭਰਤੀ ਕਰਵਾਇਆ, ਜਿੱਥੋਂ ਸਾਨੂੰ ਸਿਵਲ ਹਸਪਤਾਲ ਗਿੱਦੜਬਾਹਾ ਰੈਫ਼ਰ ਕਰ ਦਿੱਤਾ | ਵਜ੍ਹਾ ਰੰਜਿਸ਼ ਇਹ ਹੈ ਕਿ ਉਸ ਨੇ ਉਕਤ ਕਰਨਵੀਰ ਸਿੰਘ ਨੂੰ ਦੁਕਾਨ ਅੰਦਰ ਗ਼ਲਤ ਢੰਗ ਨਾਲ ਬੋਲਣ ਤੋਂ ਰੋਕਿਆ ਸੀ | ਉਕਤ ਮਾਮਲੇ ਵਿਚ ਪੁਲਿਸ ਨੇ ਕਰਨਵੀਰ ਸਿੰਘ, ਬੇਅੰਤ ਸਿੰਘ, ਭੋਲਾ ਸਿੰਘ, ਅਜੇ ਸਿੰਘ, ਖੰਡਾ ਸਿੰਘ, ਹੀਰਾ ਸਿੰਘ ਅਤੇ 7-8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਦਿੱਤੀ ਹੈ, ਜਦੋਂਕਿ ਮੁਕੱਦਮੇ ਵਿਚ ਨਾਮਜ਼ਦ ਵਿਅਕਤੀਆਂ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੀ ਸਿੱਖਿਆ ਕ੍ਰਾਂਤੀ ਕੇਵਲ ਲਿਫ਼ਾਫ਼ੇਬਾਜ਼ੀ-ਡੀ.ਟੀ.ਐੱਫ਼. <br/> ਅਗਲੀ ਖ਼ਬਰ ਕਾਰ ਚਾਲਕ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਮਾਰੀ ਟੱਕਰ, ਮਾਮਲਾ ਦਰਜ
Ad Position 24
No active advertisement