27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪਿੰਡ ਰੋੜੀਕਪੂਰਾ ਦੇ ਨੌਜਵਾਨ ਦੀ ਰਾਜਸਥਾਨ 'ਚ ਸਰੋਵਰ 'ਚ ਡੁੱਬਣ ਨਾਲ ਮੌਤ

Ad Position 21
No active advertisement
ਅਜੀਤ ਡੈਸਕ 21-04-2026
ਜੈਤੋ, 20 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਨੇੜਲੇ ਪਿੰਡ ਰੋੜੀਕਪੂਰਾ ਨਾਲ ਸੰਬੰਧਿਤ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਜਿੱਥੇ ਪਿੰਡ ਦੇ ਇਕ ਨੌਜਵਾਨ ਦੀ ਰਾਜਸਥਾਨ ਵਿਚ ਸਰੋਵਰ 'ਚ ਡੁੱਬਣ ਕਾਰਨ ਮੌਤ ਹੋ ਗਈ | ਇਸ ਘਟਨਾ ਨਾਲ ਪਰਿਵਾਰ 'ਚ ਸੋਗ ਦਾ ਮਾਹੌਲ ਹੈ | ਮਿ੍ਤਕ ਦੀ ਪਹਿਚਾਣ ਰਾਜਿੰਦਰ ਸਿੰਘ ਉਰਫ਼ ਸ਼ਿਵ ਪ੍ਰਕਾਸ਼ ਪੁੱਤਰ ਨੰਦਨ ਸਿੰਘ ਵਜੋਂ ਹੋਈ ਹੈ | ਜਗਮੀਤ ਸਿੰਘ ਮੀਤਾ ਸੇਵਾਦਾਰ, ਚੜਦੀ ਕਲਾ ਸੇਵਾ ਸੁਸਾਇਟੀ ਜੈਤੋ ਨੇ ਦੱਸਿਆ ਕਿ ਮਿ੍ਤਕ ਪਿਛਲੇ ਕੁਝ ਦਿਨਾਂ ਤੋਂ ਕਲੈਤ (ਰਾਜਸਥਾਨ) ਵਿਖੇ ਗਿਆ ਹੋਇਆ ਸੀ | ਉਨ੍ਹਾਂ ਅਨੁਸਾਰ ਬੀਤੇ ਦਿਨੀਂ ਬੀਕਾਨੇਰ ਜ਼ਿਲ੍ਹੇ ਦੇ ਕਪਲ ਮੁਨੀ ਸਰੋਵਰ ਵਿਚ ਨਹਾਉਣ ਦੌਰਾਨ ਪੈਰ ਫ਼ਿਸਲਣ ਕਾਰਨ ਉਹ ਅਚਾਨਕ ਪਾਣੀ ਵਿਚ ਡਿੱਗ ਪਿਆ | ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਲਤ ਹੋਣ ਕਾਰਨ ਉਹ ਖੁਦ ਨੂੰ ਸੰਭਾਲ ਨਾ ਸਕਿਆ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਣ 'ਤੇ ਬੀਕਾਨੇਰ ਪੁਲਿਸ ਪ੍ਰਸ਼ਾਸਨ ਤੇ ਜੈਤੋ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਕੀਤੀ ਗਈ | ਪੁਲਿਸ ਨੇ ਮਿ੍ਤਕ ਦੇ ਪਰਿਵਾਰ ਨੂੰ ਇਸ ਦੁਖਦਾਈ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਮੁੱਖ ਖੇਤੀਬਾੜੀ ਅਫ਼ਸਰ ਵਲੋਂ ਵੱਖ-ਵੱਖ ਅਦਾਰਿਆਂ ਨਾਲ ਖ਼ਾਦਾਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਨਾਰਕੋ ਕੋ-ਆਰਡੀਨੇਸ਼ਨ ਸੈਂਟਰ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਹੋਈ ਮੀਟਿੰਗ <br/>
Ad Position 24