27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਮੁੱਖ ਖੇਤੀਬਾੜੀ ਅਫ਼ਸਰ ਵਲੋਂ ਵੱਖ-ਵੱਖ ਅਦਾਰਿਆਂ ਨਾਲ ਖ਼ਾਦਾਂ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 21-04-2026

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਵਲੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਇਫਕੋ, ਐੱਫ਼.ਐੱਸ.ਓ. ਮਾਰਕਫੈਡ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਉਨ੍ਹਾਂ ਵਲੋਂ ਇਨ੍ਹਾਂ ਅਦਾਰਿਆ ਕੋਲ ਪਈ ਖ਼ਾਦ ਦਾ ਜਾਇਜ਼ਾ ਲਿਆ ਗਿਆ, ਕਿਉਂਕਿ ਜ਼ਿਲ੍ਹੇ ਅੰਦਰ ਲੱਗਣ ਵਾਲੇ ਖ਼ਾਦਾਂ ਦੇ ਰੇਕਾਂ ਵਿਚ 60 ਪ੍ਰਤੀਸ਼ਤ ਖ਼ਾਦ ਸਹਿਕਾਰੀ ਸਭਾਵਾਂ ਕੋਲ ਹੀ ਸਪਲਾਈ ਹੁੰਦੀ ਹੈ | ਉਨ੍ਹਾਂ ਵਲੋਂ ਇਫ਼ਕੋ ਖਾਦਾਂ ਦੇ ਪਿਛਲੇ ਸਾਲ ਦੇ ਇਡੈਂਟ ਦੇ ਮੁਕਾਬਲੇ ਇਸ ਸਾਲ ਦੇ ਇਡੈਂਟ ਸੰਬੰਧੀ ਪੁੱਛਿਆ ਗਿਆ | ਮੀਟਿੰਗ ਵਿਚ ਹਾਜ਼ਰੀਨ ਨੁਮਾਇੰਦਿਆ ਵਲੋਂ ਆਪਣੇ-ਆਪਣੇ ਅਦਾਰਿਆਂ ਨਾਲ ਸੰਬੰਧਿਤ ਯੂਰੀਆ ਅਤੇ ਡੀ.ਏ.ਪੀ. ਖ਼ਾਦ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਜਸ਼ਨਪ੍ਰੀਤ ਸਿੰਘ ਬਰਾੜ ਖੇਤੀਬਾੜੀ ਵਿਕਾਸ ਅਫ਼ਸਰ (ਇਨਫੋਰਸਮੈਂਟ) ਵਲੋਂ ਹਾਜ਼ਰੀਨ ਨੁਮਾਇੰਦਿਆਂ ਨੂੰ ਕਿਹਾ ਗਿਆ ਕਿ ਭਾਰਤ ਸਰਕਾਰ ਵਲੋਂ ਖ਼ਾਦਾਂ ਦੀ ਵਿਕਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਵਲੋਂ ਜ਼ਿਲ੍ਹੇ ਅੰਦਰ ਚੈਕਿੰਗ ਟੀਮਾਂ ਵੀ ਭੇਜੀਆਂ ਜਾ ਰਹੀਆਂ ਹਨ | | ਡਾ. ਜਗਸੀਰ ਸਿੰਘ ਵਲੋਂ ਹਾਜ਼ਰੀਨ ਨੁਮਾਇੰਦਿਆਂ ਨੂੰ ਕਿਹਾ ਗਿਆ ਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਖ਼ਾਦ ਦੀ ਵਰਤੋਂ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕੀਤੀ ਜਾਵੇ ਅਤੇ ਹਰੀ ਖ਼ਾਦ ਲਈ ਜੰਤਰ ਦੀ ਕਾਸ਼ਤ ਕੀਤੀ ਜਾਵੇ | ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖ਼ਾਦ ਦੀ ਖ਼ਰੀਦ ਲੋੜ ਅਨੁਸਾਰ ਹੀ ਕਰਨ ਤੇ ਲੋੜ ਤੋਂ ਜ਼ਿਆਦਾ ਖ਼ਾਦ ਸਟੋਰ ਨਾ ਕਰਨ | ਖ਼ਾਦ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਖੇਤੀ ਸੰਬੰਧੀ ਹੋਰ ਸਮੱਸਿਆ ਆਉਂਦੀ ਹੈ ਜਾਂ ਕਿਸੇ ਕਿਸਮ ਦੀ ਤਕਨੀਕੀ ਜਾਣਕਾਰੀ ਲੈਣ ਲਈ ਆਪਣੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫ਼ਸਰ ਜਾਂ ਕਿਸਾਨ ਹੈਲਪ ਡੈਸਕ ਨੰਬਰ 'ਤੇ ਸੰਪਰਕ ਕਰਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂਆਂ ਵਲੋਂ ਖ਼ਰੀਦ ਕੇਂਦਰਾਂ ਦਾ ਦੌਰਾ ਅਗਲੀ ਖ਼ਬਰ ਪਿੰਡ ਰੋੜੀਕਪੂਰਾ ਦੇ ਨੌਜਵਾਨ ਦੀ ਰਾਜਸਥਾਨ 'ਚ ਸਰੋਵਰ 'ਚ ਡੁੱਬਣ ਨਾਲ ਮੌਤ
Ad Position 24