27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਧੀ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ ਤੇ ਸਹੁਰੇ ਨੂੰ ਪਰਚਾ ਹੋਣ ਦੇ ਬਾਵਜੂਦ ਵੀ ਨਹੀਂ ਕੀਤਾ ਜਾ ਰਿਹਾ ਗਿ੍ਫ਼ਤਾਰ -ਮਿੱਢਾ

Ad Position 21
No active advertisement
ਅਜੀਤ ਡੈਸਕ 21-04-2026

ਮਲੋਟ, 20 ਅਪ੍ਰੈਲ (ਅਜਮੇਰ ਸਿੰਘ ਬਰਾੜ)-ਉੱਘੇ ਸਮਾਜ ਸੇਵੀ, ਨਾਮਵਰ ਪੱਤਰਕਾਰ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਵਜੋਂ ਚੋਣ ਲੜ ਚੁੱਕੇ ਕਿ੍ਸ਼ਨ ਲਾਲ ਮਿੱਢਾ ਦੀ ਧੀ ਰੇਣੂ ਬਾਲਾ ਦਾ ਵਿਆਹ 2024 ਵਿਚ ਮਲੋਟ ਵਿਖੇ ਰਹਿੰਦੇ ਆੜ੍ਹਤੀਆ ਵੇਦ ਪ੍ਰਕਾਸ਼ ਦੇ ਬੇਟੇ ਸ਼ੁਭਮ ਕੁਮਾਰ ਕਥੂਰੀਆ ਨਾਲ ਹੋਇਆ ਸੀ ਪਰ ਕੁਝ ਹੀ ਸਮੇਂ ਬਾਅਦ ਸਹੁਰਾ ਪਰਿਵਾਰ ਰੇਣੂ ਬਾਲਾ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ | ਇਸ ਸਬੰਧੀ ਦੁਖੀ ਹੋਏ ਪਿਤਾ ਕਿ੍ਸ਼ਨ ਲਾਲ ਮਿੱਢਾ ਨੇ ਪੱਤਰਕਾਰਾਂ ਕੋਲ ਰੋ ਰੋ ਕੇ ਆਪਣਾ ਦੁੱਖ ਦੱਸਿਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਲੜਕੀ ਦੀ ਸੱਸ, ਸਹੁਰਾ, ਨਨਾਣ ਵਲੋਂ ਰੇਣੂ ਬਾਲਾ ਨੂੰ ਮਾਨਸਿਕ ਅਤੇ ਸਰੀਰਕ ਰੂਪ ਵਿਚ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਕਈ ਮਹੀਨੇ ਸਹੁਰਾ ਪਰਿਵਾਰ ਦੇ ਤਸੀਹੇ ਸਹਿਣ ਉਪਰੰਤ ਰੇਣੂ ਬਾਲਾ ਨੇ ਆਖਿਰ ਆਪਣੇ ਮਾਪਿਆਂ ਕੋਲ ਆਪਣਾ ਦੁੱਖ ਦੱਸਿਆ ਜਿਸ ਉਪਰੰਤ ਦੁਖੀ ਹੋਏ ਪਿਤਾ ਕਿ੍ਸ਼ਨ ਲਾਲ ਮਿੱਢਾ ਨੇ ਇਸ ਮਸਲੇ ਨੂੰ ਸੁਲਝਾਉਣ ਲਈ ਕਈ ਵਾਰ ਪੰਚਾਇਤੀ ਤੌਰ 'ਤੇ ਚਾਰਾਜੋਈ ਕੀਤੀ ਪਰ ਇਹ ਮਸਲਾ ਕਿਸੇ ਤਣ ਪੱਤਣ ਨਾ ਲੱਗਾ | ਅਖੀਰ ਰੇਣੂ ਬਾਲਾ ਵਲੋਂ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੂੰ ਇਕ ਸ਼ਿਕਾਇਤ ਆਪਣੇ ਸਹੁਰਾ ਪਰਿਵਾਰ ਵਿਰੁੱਧ ਦਿੱਤੀ ਜਿਸ ਵਿਚ ਉਸਨੇ ਆਪਣੇ ਸਹੁਰਾ ਪਰਿਵਾਰ 'ਤੇ ਬੇਰਹਿਮੀ ਨਾਲ ਮਾਨਸਿਕ ਅਤੇ ਸਰੀਰਕ ਰੂਪ ਵਿਚ ਤਸੀਹੇ ਦੇਣ ਬਾਰੇ ਜਾਣਕਾਰੀ ਦਿੱਤੀ | ਪੁਲਿਸ ਨੇ ਕਾਰਵਾਈ ਕਰਦਿਆਂ ਥਾਣਾ ਸਿਟੀ ਮਲੋਟ ਵਿਖੇ 18 ਮਾਰਚ ਨੂੰ 2026 ਨੂੰ ਸ਼ੁਭਮ ਕਥੂਰੀਆ ਤੇ ਉਸ ਦੇ ਪਿਤਾ ਵੇਦ ਪ੍ਰਕਾਸ਼ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ ਗਿਆ ਪਰ ਇਕ ਮਹੀਨਾ ਬੀਤਣ ਦੇ ਬਾਵਜੂਦ ਵੀ ਪਿਉ ਪੁੱਤਰ ਨੂੰ ਅਜੇ ਤੱਕ ਗਿ੍ਫ਼ਤਾਰ ਨਹੀਂ ਕੀਤਾ ਗਿਆ | ਕ੍ਰਿਸ਼ਨ ਲਾਲ ਮਿੱਢਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਉਨ੍ਹਾਂ ਨੂੰ ਗਿ੍ਫ਼ਤਾਰ ਕਿਉਂ ਨਹੀਂ ਕਰ ਰਹੀ | ਪੱਤਰਕਾਰਾਂ ਸਾਹਮਣੇ ਕਿ੍ਸ਼ਨ ਲਾਲ ਮਿੱਢਾ ਨੇ ਇਹ ਵੀ ਕਿਹਾ ਕਿ ਜੇਕਰ ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਤਾਂ ਉਹ ਆਪਣੇ ਪੱਤਰਕਾਰ ਭਾਈਚਾਰੇ ਨੂੰ ਨਾਲ ਲੈ ਕੇ ਪੁਲਿਸ ਵਿਭਾਗ ਕੋਲ ਆਪਣਾ ਰੋਸ ਜ਼ਾਹਿਰ ਕਰਨਗੇ | ਉਧਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਜਦੋਂ ਇਸ ਕੇਸ ਸਬੰਧੀ ਗੱਲ ਕੀਤੀ ਕਿ ਆਮ ਆਦਮੀ ਪਾਰਟੀ ਦਾ ਇਕ ਆਗੂ ਇਨਸਾਫ਼ ਲੈਣ ਲਈ ਭਟਕ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਡੀ.ਐਸ.ਪੀ. ਨੂੰ ਕਹਿ ਕੇ ਕਾਰਵਾਈ ਖੁਦ ਕਰਵਾਈ ਹੈ ਤੇ ਹੁਣ ਵੀ ਜੇਕਰ ਕਿਤੇ ਬੇਇਨਸਾਫੀ ਹੋ ਰਹੀ ਹੈ ਤਾਂ ਉਹ ਅਜਿਹਾ ਨਹੀਂ ਹੋਣ ਦੇਣਗੇ | ਇਸ ਸਬੰਧੀ ਸਬੰਧਿਤ ਥਾਣੇਦਾਰ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਕੇਸਾਂ ਵਿਚ ਨੋਟਿਸ ਦੇਣਾ ਹੁੰਦਾ ਹੈ ਪਰ ਹੁਣ ਨੋਟਿਸ ਦਾ ਸਮਾਂ ਵੀ ਪੂਰਾ ਹੋ ਗਿਆ ਹੈ ਤੇ ਉਨ੍ਹਾਂ ਪੁਲਿਸ ਵਲੋਂ ਪਿਓ ਪੁੱਤਰ ਨੂੰ ਗਿ੍ਫ਼ਤਾਰ ਕਰਨ ਸੰਬੰਧੀ ਸਬੰਧਿਤ ਥਾਣੇਦਾਰ ਨੇ ਕਿਹਾ ਕਿ ਨੋਟਿਸ ਦਾ ਸਮਾਂ ਪੂਰਾ ਹੋਣ ਉਪਰੰਤ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਕਥਿਤ ਦੋਸ਼ੀ ਅਜੇ ਤੱਕ ਹੱਥ ਨਹੀਂ ਆ ਰਹੇ | ਉਨ੍ਹਾਂ ਦਾਅਵਾ ਕੀਤਾ ਕਿ ਬਹੁਤ ਜਲਦ ਇਨ੍ਹਾਂ ਨੂੰ ਫੜ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਹੁਣ ਤੱਕ ਮਲੋਟ ਮੰਡੀ 'ਚ 2, 58,190 ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ-ਬਰਾੜ ਅਗਲੀ ਖ਼ਬਰ ਕਾਇਆ ਕਲਪ 'ਚ ਜ਼ਿਲ੍ਹੇ ਦੇ ਹਸਪਤਾਲਾਂ ਦੀ ਸ਼ਾਨਦਾਰ ਪ੍ਰਾਪਤੀ-ਸਿਵਲ ਸਰਜਨ
Ad Position 24