27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸ੍ਰੀ ਬ੍ਰਾਹਮਣ ਸਭਾ ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਜੈਅੰਤੀ ਮਨਾਈ

Ad Position 21
No active advertisement
ਅਜੀਤ ਡੈਸਕ 21-04-2026
ਮਲੋਟ, 20 ਅਪ੍ਰੈਲ (ਅਜਮੇਰ ਸਿੰਘ ਬਰਾੜ)-ਸ੍ਰੀ ਬ੍ਰਾਹਮਣ ਸਭਾ ਮਲੋਟ ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਜੈਅੰਤੀ ਸ੍ਰੀ ਖਾਟੂ ਸ਼ਾਹ ਮੰਦਰ ਮੰਡੀ ਹਰਜੀ ਰਾਮ ਮਲੋਟ ਵਿਖੇ ਮਨਾਈ ਗਈ | ਜੈਅੰਤੀ ਸਮਾਗਮ ਵਿਚ ਸਭ ਤੋਂ ਪਹਿਲਾਂ ਭਗਵਾਨ ਜੀ ਦਾ ਪੂਜਨ ਕੀਤਾ ਗਿਆ | ਉਸ ਤੋਂ ਬਾਅਦ ਹਵਨ ਯੱਗ ਤੇ ਫ਼ਿਰ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਜੀਵਨ ਬਾਰੇ ਵਿਆਖਿਆ ਸਹਿਤ ਦੱਸਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਅਮਲ ਕਰਨ ਲਈ ਕਿਹਾ ਗਿਆ | ਅੱਜ ਦੇ ਸਮਾਗਮ ਵਿਚ ਵਿਸ਼ੇਸ਼ ਰੂਪ ਵਿਚ ਸੰਦੀਪ ਕੁਮਾਰ ਯੂਰੀ ਸੰਚਾਲਕ ਮਹਾਵੀਰ ਗਊਸ਼ਾਲਾ ਮਲੋਟ, ਸ਼ੁਭਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ ਮਲੋਟ, ਪ੍ਰਧਾਨ ਪਰਵੀਨ ਜੈਨ, ਬਿੱਲੂ ਸ਼ਰਮਾ, ਇੰਦਰਾਜ ਸ਼ਰਮਾ, ਮਨੋਹਰ ਲਾਲ ਸ਼ਰਮਾ, ਰਾਮ ਕਿਸ਼ਨ ਭਾਰਦਵਾਜ, ਸੁਰੇਸ਼ ਕੁਮਾਰ ਸ਼ਰਮਾ, ਪਰਮਜੀਤ ਸ਼ਰਮਾ, ਨਵਦੀਪ ਰਿੰਕੂ ਤੇ ਬ੍ਰਾਹਮਣ ਸਭਾ ਦੇ ਸਾਰੇ ਕਾਰਜਕਾਰਨੀ ਮੈਂਬਰ ਅਤੇ ਹੋਰ ਸਾਰੇ ਵਪਾਰ ਸਮਾਜ ਦੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਹੋਏ | ਸਮਾਗਮ 'ਚ ਲੰਗਰ ਦਾ ਪ੍ਰਬੰਧ ਮਦਨ ਮੋਹਨ ਸ਼ਰਮਾ ਵਲੋਂ ਕੀਤਾ ਗਿਆ | ਇਸ ਤੋਂ ਇਲਾਵਾ ਵਿਸ਼ੇਸ਼ ਸਹਿਯੋਗ ਪਵਨ ਕੁਮਾਰ ਬਿੱਲੂ ਸ਼ਰਮਾ ਤੇ ਪ੍ਰਵੀਨ ਜੈਨ ਪਰਿਵਾਰ ਵਲੋਂ ਦਿੱਤਾ ਗਿਆ | ਅੰਤ 'ਚ ਮਹਾਂਵੀਰ ਪ੍ਰਸਾਦ ਸ਼ਰਮਾ ਪ੍ਰਧਾਨ ਸ੍ਰੀ ਬ੍ਰਾਹਮਣ ਸਭਾ ਨੇ ਆਏ ਹੋਏ ਸਾਰੇ ਮਹਿਮਾਨਾਂ ਤੇ ਵਪਾਰ ਸਮਾਜ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਦਸਵੀਂ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਪਲੇਸਮੈਂਟ ਕੈਂਪ ਲਗਾਇਆ
Ad Position 24