ਗਿੱਦੜਬਾਹਾ, 20 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਪੁਰਾਤਨ ਮਹਾਂਕਾਲੀ ਮੰਦਰ ਗਿੱਦੜਬਾਹਾ ਵਿਖੇ 44ਵਾਂ ਮੂਰਤੀ ਸਥਾਪਨ ਦਿਵਸ ਮਨਾਇਆ ਗਿਆ ਹੈ | ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਬ੍ਰਹਮ ਨਰਾਇਣ ਚਤਰਵੇਦੀ ਵਲੋਂ ਸਵੇਰ ਵੇਲੇ ਹਵਨ ਯੱਗ ਕੀਤਾ ਗਿਆ | ਇਸ ਦੌਰਾਨ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਪੰਡਿਤ ਬ੍ਰਹਮ ਨਰਾਇਣ ਚਤਰਵੇਦੀ ਨੇ ਦੱਸਿਆ ਕਿ ਮੰਦਰ 'ਚ ਮਹਾਂਕਾਲੀ ਮੂਰਤੀ 44 ਸਾਲ ਪਹਿਲਾਂ ਸਥਾਪਤ ਕੀਤੀ ਗਈ ਸੀ | ਇਸ ਲਈ ਉਨ੍ਹਾਂ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੂਰਤੀ ਸਥਾਪਨਾ ਦਿਵਸ ਨੂੰ ਮਨਾਉਂਦਿਆਂ ਸਵੇਰ ਵੇਲੇ ਹਵਨ ਕੀਤਾ ਗਿਆ ਤੇ ਮੰਤਰ ਉਚਾਰਨ ਕੀਤੇ ਗਏ | ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਵਲੋਂ ਮੰਦਰ ਪ੍ਰਤੀ ਅਥਾਹ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਜਾਂਦੀ ਹੈ | ਰਾਤ ਸਮੇਂ ਮੰਦਰ ਕਮੇਟੀ ਵਲੋਂ ਜਾਗਰਣ ਕੀਤਾ ਜਾ ਰਿਹਾ ਹੈ ਤੇ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ | ਇਸ ਮੌਕੇ ਬਿੱਟੂ ਭਾਈ, ਪਵਨ ਗਿਰਧਰ, ਵਿੱਕੀ, ਸੰਦੀਪ ਗਰੋਵਰ, ਪ੍ਰਸ਼ਾਂਤ ਚਤਰਵੇਦੀ ਆਦਿ ਹਾਜ਼ਰ ਸਨ |