ਭਾਜਪਾ ਦਾ ਹਿੱਸਾ ਬਣੇ ਰਾਜ ਸਭਾ ਮੈਂਬਰਾਂ ਨੂੰ 'ਗ਼ੱਦਾਰ' ਕਹਿਣ ਵਾਲਿਆਂ 'ਤੇ ਡੀ. ਜੀ. ਪੀ. ਤੁਰੰਤ ਕਾਰਵਾਈ ਕਰਨ-ਸੋਢੀ
ਅਜੀਤ ਡੈਸਕ
29-04-2026
ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਭਾਜਪਾ ਹਰ ਵਰਗ ਦੀ ਹਰਮਨ ਪਿਆਰੀ ਪਾਰਟੀ ਬਣ ਚੁਕੀ ਹੈ ਤੇ ਅੱਜ ਹਰ ਵਰਗ ਦੇ ਲੋਕ ਭਾਜਪਾ ਨਾਲ ਦਿਲੋਂ ਜੁੜ ਰਹੇ ਹਨ | ਸਿੰਗਲਾ ਨੇ ਕਿਹਾ ਕਿ ਭਾਜਪਾ ਰਾਜ ਵਾਲੇ ਸੂਬਿਆਂ ਵਿਚ ਪੂਰਨ ਅਮਨ ਸਾਂਤੀ ਹੈ, ਜਿਸ ਲਈ ਹੁਣ ਪੰਜਾਬ ਦੇ ਲੋਕ ਵੀ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ |