ਮੋਗਾ, 28 ਅਪ੍ਰੈਲ (ਜਸਪਾਲ ਸਿੰਘ ਬੱਬੀ)-ਪੁਲਿਸ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਰਸ਼ਪਾਲ ਸਿੰਘ ਦਾਸੂਵਾਲ ਨੇ ਦੱਸਿਆ ਕਿ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਇਕਾਈ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਦੀ ਚੋਣ ਅਗਲੇ ਤਿੰਨ ਸਾਲਾਂ ਲਈ ਕਰਵਾਉਣ ਲਈ ਮਿਤੀ 7 ਮਈ 2026 ਰੱਖੀ ਗਈ ਹੈ | ਉਨ੍ਹਾਂ ਦੱਸਿਆ ਕਿ ਇਹ ਚੋਣ ਸਿਰਫ਼ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦੇ ਲਈ ਹੀ ਹੋਵੇਗੀ ਜਿਸ ਵਿਚ ਨੋਮੀਨੇਸ਼ਨ ਫਾਰਮ ਮਿਤੀ 7 ਮਈ ਨੂੰ ਹੀ 10:30 ਤੋਂ 12 ਵਜੇ ਤੱਕ ਲਏ ਜਾਣਗੇ ਤੇ ਠੀਕ 12:30 ਵਜੇ ਤੱਕ ਨਾਂਅ ਵਾਪਸ ਲਏ ਜਾ ਸਕਣਗੇ | ਜੇਕਰ ਸਰਬਸੰਮਤੀ ਹੋ ਜਾਂਦੀ ਹੈ ਤਾਂ ਚੋਣ ਪ੍ਰਕਿਰਿਆ 7 ਲਈ ਨੂੰ ਮੁਕੰਮਲ ਹੋ ਜਾਵੇਗੀ ਨਹੀਂ ਤਾਂ ਮਿਤੀ 14 ਮਈ 2026 ਨੂੰ ਵੋਟਾਂ ਪਾਈਆਂ ਜਾਣਗੀਆਂ | ਵੋਟਾਂ ਪਾਉਣ ਦਾ ਸਮਾਂ ਸਵੇਰੇ 10 ਵਜੇ ਤੋਂ 3 ਵਜੇ ਤੱਕ ਦਾ ਹੋਵੇਗਾ |