08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਆਂਗਣਵਾੜੀ ਯੂਨੀਅਨ ਵਲੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਸਕੀਮ ਦੀ ਟ੍ਰੇਨਿੰਗ ਦਾ ਬਾਈਕਾਟ

Ad Position 21
No active advertisement
ਅਜੀਤ ਡੈਸਕ 29-04-2026
ਸ੍ਰੀ ਮੁਕਤਸਰ ਸਾਹਿਬ, 28 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸ੍ਰੀ ਮੁਕਤਸਰ ਸਾਹਿਬ ਆਂਗਣਵਾੜੀ ਵਰਕਰਾਂ ਨੂੰ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਸਕੀਮ ਦੀ ਟ੍ਰੇਨਿੰਗ ਦੇਣ ਲਈ ਬੁਲਾਇਆ ਗਿਆ, ਜਿਸ ਦਾ ਆਂਗਣਵਾੜੀ ਵਰਕਰਾਂ ਵਲੋਂ ਬਾਈਕਾਟ ਕੀਤਾ ਗਿਆ ਤੇ ਡੀ.ਓ. ਆਫ਼ਿਸ ਵਰਕਰਾਂ ਵਲੋਂ ਧਰਨਾ ਦਿੱਤਾ | ਬੁਲਾਰਿਆਂ ਨੇ ਕਿਹਾ ਕਿ ਆਂਗਣਵਾੜੀ ਵਰਕਰ ਕੰਮ ਕਰਨ ਲਈ ਤਿਆਰ ਹਨ, ਪਰ ਜਿਨ੍ਹਾਂ ਸਮਾਂ ਵਰਕਰ ਲਈ ਖ਼ਰੀਦੇ ਫ਼ੋਨ ਵਰਕਰ ਨੂੰ ਨਹੀਂ ਦਿੱਤੇ ਜਾਂਦੇ ਅਤੇ 25 ਰੁਪਏ ਨੂੰ ਵਧਾ ਕੇ 200 ਰੁਪਏ ਵਰਕਰ ਤੇ 100 ਰੁਪਏ ਹੈਲਪਰ ਨੂੰ ਨਹੀਂ ਦਿੱਤੇ ਜਾਂਦੇ, ਉਦੋਂ ਤੱਕ ਵਰਕਰਾਂ ਵਲੋਂ ਇਸ ਕੰਮ ਦਾ ਬਾਈਕਾਟ ਰਹੇਗਾ | ਬਾਅਦ ਵਿਚ ਵਰਕਰਾਂ ਵਲੋਂ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ 'ਚ ਸੀ. ਡੀ. ਪੀ. ਓ. ਦਫ਼ਤਰ ਜਾ ਕੇ ਸਟਾਫ਼ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਬਲਜਿੰਦਰ ਕੌਰ, ਰਾਜਿੰਦਰ ਕੌਰ, ਤਜਿੰਦਰ ਕੌਰ, ਸੰਦੀਪ ਕੌਰ, ਮਲਕੀਤ ਕੌਰ, ਸੁਖਵਿੰਦਰ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਰਾਜਪਾਲ ਕੌਰ, ਮਧੂ ਬਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਉਦੇਕਰਨ ਦੀ ਵਿਦਿਆਰਥਣ ਮਨੋਰਮਾ ਦੀ ਪੀ.ਆਈ.ਐੱਸ. ਲਈ ਚੋਣ ਅਗਲੀ ਖ਼ਬਰ ਗਰਮੀਂ ਦੇ ਪ੍ਰਕੋਪ ਨੂੰ ਧਿਆਨ 'ਚ ਰੱਖਦਿਆਂ ਸਕੂਲਾਂ ਦਾ ਸਮਾਂ ਤਬਦੀਲ ਕਰਨ ਦੀ ਮੰਗ
Ad Position 24