08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪਸ਼ੂਆਂ ਦੀ ਸੁਰੱਖਿਆ ਲਈ ਏ.ਡੀ.ਸੀ. ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 29-04-2026
ਸ੍ਰੀ ਮੁਕਤਸਰ ਸਾਹਿਬ, 28 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਗਊ ਸਨਮਾਨ ਬੁਲਾਉਣ ਮੁਹਿੰਮ ਵਲੋਂ ਏ.ਡੀ.ਸੀ. ਡੈਵੀ ਗੋਇਲ ਨੂੰ ਗਊਆਂ ਦੀ ਸੁਰੱਖਿਆ ਲਈ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਸੂਬੇ ਦੇ ਸੰਤਾਂ, ਗਊ ਰੱਖਿਅਕਾਂ ਅਤੇ ਨਾਗਰਿਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗਊਆਂ ਨੂੰ ਸਿਰਫ਼ ਤਰਸ ਦੀ ਵਸਤੂ ਨਾ ਸਮਝੇ, ਸਗੋਂ ਰਾਜ ਦੀ ਸੰਪਤੀ ਅਤੇ ਪੇਂਡੂ ਵਿਕਾਸ ਦਾ ਇੰਜਣ ਮੰਨੇ | ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਸੰਵਿਧਾਨ ਦੀ ਧਾਰਾ 48 ਵਿਚ ਸੋਧ ਕਰਕੇ ਦੇਸ਼ 'ਚ ਗਊ ਹੱਤਿਆ 'ਤੇ ਪੂਰਨ ਪਾਬੰਦੀ ਲਗਾਈ ਜਾਵੇ ਅਤੇ ਕੇਂਦਰੀ ਗਊ ਸੇਵਾ ਤੇ ਸੁਰੱਖਿਆ ਇਸ ਕਾਨੂੰਨ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਹਲਕਾ ਇੰਚਾਰਜ ਗੋਸਵਾਮੀ ਮਾਣਕ ਬਾਵਾ, ਨਵੀਨ ਕੁਮਾਰ ਨਵੀ ਮੋਰਵਾਲ, ਵਿਕਰਾਂਤ ਤੇਰ੍ਹੀਆ, ਪੂਜਾ ਕੱਕੜ, ਹਰੀਸ਼ ਵਾਟਸ, ਰਜਿੰਦਰ ਕੁਮਾਰ, ਗਊਸ਼ਾਲਾ ਪ੍ਰਧਾਨ ਅੰਮਿ੍ਤ ਖੁਰਾਣਾ, ਪ੍ਰਾਪਰਟੀ ਡੀਲਰ ਐਸੋਸੀਏਸ਼ਨ ਪ੍ਰਧਾਨ ਅਸ਼ੋਕ ਚੁੱਘ, ਬਿਰੇਸ਼ ਧੀਮਾਨ, ਮਹਿਮਾ ਬਰਾੜ, ਕਾ. ਸ਼ਰਮਾ ਅਤੇ ਕਈ ਗਊ ਭਗਤ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਵਧੀਆ ਸੇਵਾਵਾਂ ਬਦਲੇ ਆਸ਼ਾ ਵਰਕਰਾਂ ਦਾ ਸਨਮਾਨ ਅਗਲੀ ਖ਼ਬਰ ਸਰਕਾਰੀ ਸਕੂਲ ਉਦੇਕਰਨ ਦੀ ਵਿਦਿਆਰਥਣ ਮਨੋਰਮਾ ਦੀ ਪੀ.ਆਈ.ਐੱਸ. ਲਈ ਚੋਣ
Ad Position 24