08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਾਬਕਾ ਸੈਨਿਕ ਭਲਾਈ ਵਿੰਗ ਨੇ ਮੰਗ ਪੱਤਰ ਦਿੱਤਾ

Ad Position 21
No active advertisement
ਅਜੀਤ ਡੈਸਕ 29-04-2026
ਸ੍ਰੀ ਮੁਕਤਸਰ ਸਾਹਿਬ, 28 ਅਪ੍ਰੈਲ (ਹਰਮਹਿੰਦਰ ਪਾਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਆਰਮੀ ਸੀ.ਐੱਸ.ਡੀ. ਕੰਟੀਨ ਨੂੰ ਦੁਬਾਰਾ ਤੋਂ ਲਿਆਉਣ ਤੇ ਆਰਮੀ ਐਕਸ ਸਰਵਿਸਮੈਨ ਦੀ ਮੌਤ ਸਮੇਂ ਆਰਮੀ ਵਲੋਂ ਦਿੱਤੀ ਜਾਂਦੀ ਸਲਾਮੀ (ਏ.ਡੀ.ਐੱਲ.ਆਰ.ਐੱਸ.) ਦੀ ਪਰੰਪਰਾ ਨੂੰ ਦੁਬਾਰਾ ਤੋਂ ਸ਼ੂਰੂ ਕਰਨ ਲਈ ਸਾਬਕਾ ਸੈਨਿਕ ਭਲਾਈ ਵਿੰਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਬਲਵੰਤ ਸਿੰਘ ਭੁੱਲਰ ਦੀ ਅਗਵਾਈ ਹੇਠ ਵਿੰਗ ਦੇ ਸਾਰੇ ਮੈਂਬਰਾਂ ਵਲੋਂ ਨਿਰੰਤਰ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਬਾਬਤ ਵਿੰਗ ਦੇ ਪ੍ਰਧਾਨ ਬਲਵੰਤ ਸਿੰਘ ਭੁੱਲਰ ਵਲੋਂ ਵਿੰਗ ਦੇ ਕਰੀਬ 120 ਮੈਂਬਰਾਂ ਦਾ ਹਸਤਾਖ਼ਰ ਕਰਵਾ ਕੇ ਇਕ ਅਰਜੀ ਸੈਨਿਕ ਭਲਾਈ ਦਫ਼ਤਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੀ ਗਈ ਸੀ, ਪਰ ਅਜੇ ਤੱਕ ਉਸ ਉੱਪਰ ਕੋਈ ਐਕਸ਼ਨ ਨਾ ਹੋਣ ਕਰਕੇ ਵਿੰਗ ਦੇ ਪ੍ਰਧਾਨ ਬਲਵੰਤ ਸਿੰਘ ਭੁੱਲਰ ਵਲੋਂ ਸੈਨਿਕ ਭਲਾਈ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੇ ਸਟਾਫ਼ ਨੂੰ ਦੁਬਾਰਾ ਮੰਗ ਪੱਤਰ ਤੇ ਯਾਦ ਪੱਤਰ ਦਿੱਤਾ ਗਿਆ | ਪ੍ਰਧਾਨ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਆਰਮੀ ਸੀ.ਐੱਸ.ਡੀ. ਕੰਟੀਨ ਨੂੰ ਦੁਬਾਰਾ ਤੋਂ ਲਿਆਉਣ ਤੇ ਆਰਮੀ ਐਕਸ ਸਰਵਿਸਮੈਨ ਦੀ ਮੌਤ ਸਮੇਂ ਆਰਮੀ ਵਲੋਂ ਦਿੱਤੀ ਜਾਂਦੀ ਸਲਾਮੀ ਦੀ ਪਰੰਪਰਾ ਨੂੰ ਦੁਬਾਰਾ ਤੋਂ ਸ਼ੂਰੂ ਕਰਨ ਲਈ ਕੋਸ਼ਿਸ਼ਾਂ ਹੋਰ ਤੇਜ਼ ਕੀਤੀਆਂ ਜਾਣਗੀਆਂ, ਜਿਸ ਲਈ ਜ਼ਿਲ੍ਹੇ ਦੀ ਸਾਰੇ ਐਕਸ ਸਰਵਿਸਮੈਨਾਂ ਦੇ ਸਾਥ ਦੀ ਲੋੜ ਹੈ | ਵਿੰਗ ਦੇ ਪ੍ਰਧਾਨ ਬਲਵੰਤ ਸਿੰਘ ਭੁੱਲਰ ਵਲੋਂ ਜ਼ਿਲ੍ਹੇ ਦੇ ਐਕਸ ਸਰਵਿਸਮੈਨਾਂ ਨੂੰ ਸਾਬਕਾ ਸੈਨਿਕ ਭਲਾਈ ਵਿੰਗ 'ਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਤਾਂ ਜੋ ਜ਼ਰੂਰਤ ਪੈਣ 'ਤੇ ਕਿਸੇ ਵੀ ਸੰਘਰਸ਼ ਲਈ ਵੱਧ ਤੋਂ ਵੱਧ ਗਿਣਤੀ 'ਚ ਐਕਸ ਸਰਵਿਸਮੈਨ ਦਾ ਸਾਥ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਜਣਗਣਨਾ-2027 ਦੇ ਪਹਿਲੇ ਪੜਾਅ ਅਧੀਨ ਤਿੰਨ ਬੈਚਾਂ ਦੀ ਟ੍ਰੇਨਿੰਗ ਸਮਾਪਤ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਵਧੀਆ ਸੇਵਾਵਾਂ ਬਦਲੇ ਆਸ਼ਾ ਵਰਕਰਾਂ ਦਾ ਸਨਮਾਨ
Ad Position 24