16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਧੀਮੀ ਰਫ਼ਤਾਰ ਲਿਫ਼ਟਿੰਗ ਕਰਕੇ 86,591 ਹਜ਼ਾਰ ਟਨ ਕਣਕ ਖ਼ਰਾਬ ਹੋਣ ਲੱਗੀ <br/>

Ad Position 21
No active advertisement
ਅਜੀਤ ਡੈਸਕ 07-05-2026
ਮੰਡੀ ਕਿੱਲਿਆਂਵਾਲੀ, 6 ਮਈ (ਇਕਬਾਲ ਸਿੰਘ ਸ਼ਾਂਤ)-ਲੰਬੀ ਹਲਕੇ ਦੀਆਂ ਮੰਡੀਆਂ ਵਿਚ ਕਣਕ ਲਿਫ਼ਟਿੰਗ ਦੀ 'ਲੰਗੜੀ' ਚਾਲ ਕਰਕੇ ਖੁੱਲ੍ਹੇ ਅਸਮਾਨ ਹੇਠਾਂ ਪਈ 86,591 ਮੀਟਿ੍ਕ ਟਨ ਕਣਕ ਦੇ 'ਦਾਗਦਾਰ' ਹਾਲਤ ਬਣ ਰਹੇ ਹਨ | ਬੀਤੇ ਦਿਨਾਂ ਦੇ ਮੀਂਹਾਂ ਕਰਕੇ ਖੁੱਲ੍ਹੇ 'ਚ ਪਈ ਕਣਕ ਦੀ ਗੁਣਵੱਤਾ 'ਤੇ ਵੱਡਾ ਅਸਰ ਪਿਆ ਹੈ | ਲਿਫ਼ਟਿੰਗ ਦੀ ਉਡੀਕ 'ਚ ਪਏ ਕਣਕ ਦੇ ਭਰੇ ਗੱਟੇ ਮੀਂਹ ਨਾਲ ਭਿੱਜਣ ਕਰਕੇ ਦੋਹਰੀ ਮਾਰ ਮੰਡੀ ਮਜ਼ਦੂਰਾਂ ਨੂੰ ਝੱਲਣੀ ਪਈ ਹੈ | ਲਿਫ਼ਟਿੰਗ ਨਾ ਹੋਣ ਕਰਕੇ ਮੀਂਹ 'ਚ ਭਿੱਜੇ ਗੱਟਿਆਂ ਨੂੰ ਤਿੰਨ ਦਿਨਾਂ ਤੋਂ ਸੁਕਾਉਣ ਲਈ ਮਜ਼ਦੂਰਾਂ ਨੂੰ ਵੱਡੀ ਮੁਸ਼ੱਕਤ ਕਰਨੀ ਪਈ ਹੈ | ਸਰਕਾਰ ਵਲੋਂ ਮਾਰਕੀਟ ਕਮੇਟੀ ਕਿੱਲਿਆਂਵਾਲੀ ਹੇਠਲੇ ਕਰੀਬ 10 ਖ਼ਰੀਦ ਕੇਂਦਰਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ, ਜਦਕਿ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠਾਂ 3,688 ਮੀਟਿ੍ਕ ਟਨ ਕਣਕ ਅਣਵਿਕੀ ਪਈ ਹੈ | ਸਰਕਾਰੀ ਅੰਕੜਿਆਂ ਮੁਤਾਬਿਕ ਖੇਤਰ ਵਿਚ ਲਿਫ਼ਟਿੰਗ ਸਿਰਫ਼ 45.04 ਫ਼ੀਸਦ ਹੋਈ ਹੈ | ਲਿਫ਼ਟਿੰਗ ਦੀ ਮਾੜੀ ਹਾਲਤ ਦੇ ਸ਼ਿਕਾਰ ਵੜਿੰਗਖੇੜਾ ਖ਼ਰੀਦ ਕੇਂਦਰ 'ਤੇ 22.50 ਫ਼ੀਸਦ, ਫੱਤਾਕੇਰਾ 'ਤੇ ਸਿਰਫ਼ 25.07 ਫ਼ੀਸਦ, ਘੁਮਿਆਰਾ 'ਚ 25.73 ਫ਼ੀਸਦ, ਭੁੱਲਰਵਾਲਾ 'ਚ 22.99 ਫ਼ੀਸਦ ਲਿਫ਼ਟਿੰਗ ਹੋ ਸਕੀ ਹੈ | ਪਨਗ੍ਰੇਨ ਦੀ ਲਿਫ਼ਟਿੰਗ 49.38 ਫ਼ੀਸਦ, ਵੇਅਰ ਹਾਊਸ 54 ਫ਼ੀਸਦ, ਪਨਸਪ 37.61 ਫ਼ੀਸਦ ਤੇ ਮਾਰਕਫੈਡ 35.04 ਫ਼ੀਸਦੀ ਦਰਜ ਹੋਈ ਹੈ | ਜਦਕਿ ਪ੍ਰਾਈਵੇਟ ਖ਼ਰੀਦ ਕੇਂਦਰਾਂ 'ਚ ਹੰਸਰਾਜ ਐਂਡ ਸੰਨਜ 64.86 ਫ਼ੀਸਦ, ਰਹੇਜਾ ਸੰਨਜ 56.36 ਤੇ ਸਤੀਸ਼ ਕੁਮਾਰ ਬਾਂਸਲ ਐਂਡ ਸੰਨਜ 51.53 ਫ਼ੀਸਦ ਲਿਫ਼ਟਿੰਗ ਨਾਲ ਮੋਹਰੀ ਰਹੇ ਹਨ | ਇਸ ਭਰਵੀਂ ਲਿਫਟਿੰਗ ਦਰ ਦੀ ਕਾਫ਼ੀ ਚਰਚਾ ਹੈ | ਮੰਡੀ ਕਿੱਲਿਆਂਵਾਲੀ ਦੀ ਮੁੱਖ ਦਾਣਾ ਮੰਡੀ ਵਿਚ ਲਿਫ਼ਟਿੰਗ ਦਰ 43.75 ਫ਼ੀਸਦ ਹੈ, ਜਦਕਿ 18,060 ਟਨ ਕਣਕ ਅਜੇ ਵੀ ਚੁੱਕਣੀ ਬਾਕੀ ਹੈ ਅਤੇ 520 ਟਨ ਕਣਕ ਅਣਵਿਕੀ ਪਈ ਹੈ | ਇਥੇ ਕੁੱਲ 32,628 ਮੀਟਿ੍ਕ ਟਨ ਕਣਕ ਆਮਦ ਹੋਈ ਹੈ | ਅੰਕੜਿਆਂ ਮੁਤਾਬਕ ਲੰਬੀ ਹਲਕੇ ਵਿਚ ਕੁੱਲ 1,57,544 ਮੀਟਿ੍ਕ ਟਨ ਕਣਕ ਦੀ ਖ਼ਰੀਦ ਹੋਈ, ਪਰ ਇਸ ਵਿਚੋਂ ਸਿਰਫ਼ 70,953 ਮੀਟਿ੍ਕ ਟਨ ਦੀ ਲਿਫ਼ਟਿੰਗ ਹੋ ਸਕੀ ਹੈ |
ਮੁਸ਼ੱਕਤ ਦੋਹਰੀ, ਉਜ਼ਰਤ ਇਕ ਵਾਰ ਦੀ
ਮੰਡੀ ਮਜ਼ਦੂਰ ਧਰਮਿੰਦਰ ਸਿੰਘ, ਜੇਮਸ ਸਿੰਘ, ਹਰਪਾਲ ਸਿੰਘ ਅਤੇ ਨਾਨਕ ਸਿੰਘ ਵਾਸੀ ਖੁੱਡੀਆਂ ਨੇ ਦੱਸਿਆ ਕਿ ਬਰਸਾਤ ਵਿਚ ਭਿੱਜੇ ਹੋਏ ਗੱਟਿਆਂ ਨੂੰ ਵਾਰ-ਵਾਰ ਸੁਕਾਉਣ ਲਈ ਪਲਟਣਾ ਪਿਆ ਹੈ, ਪਰ ਮਜ਼ਦੂਰੀ ਸਿਰਫ਼ ਇਕ ਵਾਰ ਦੀ ਹੀ ਮਿਲਣੀ ਹੈ | ਮਜ਼ਦੂਰਾਂ ਨੇ ਮੰਡੀ ਵਿਚ ਸ਼ੈੱਡਾਂ ਦੀ ਗਿਣਤੀ ਵਧਾਉਣ, ਕਣਕ ਲਿਫ਼ਟਿੰਗ ਤੇਜ਼ ਕਰਨ ਅਤੇ ਪੂਰੀ ਮਜ਼ਦੂਰੀ ਦੇਣ ਦੀ ਮੰਗ ਕੀਤੀ ਹੈ |
ਕਣਕ ਚੋਰੀ ਤੋਂ ਪ੍ਰੇਸ਼ਾਨ ਆੜ੍ਹਤੀਏ
ਆੜ੍ਹਤੀ ਹੈਪੀ ਕੁਮਾਰ ਨੇ ਦੱਸਿਆ ਕਿ ਗੁਦਾਮਾਂ ਵਿਚ ਜਗ੍ਹਾ ਦੀ ਘਾਟ ਤੇ ਸਰਕਾਰੀ ਏਜੰਸੀਆਂ ਦੀ ਅਣਗਹਿਲੀ ਕਾਰਨ ਲਿਫ਼ਟਿੰਗ ਪ੍ਰਭਾਵਿਤ ਹੋ ਰਹੀ ਹੈ | ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ਵਿਖੇ ਦਰਵਾਜ਼ਿਆਂ ਦੀ ਘਾਟ ਕਾਰਨ ਕਣਕ ਦੀ ਚੋਰੀ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ, ਉਨ੍ਹਾਂ ਨੂੰ ਰਾਤਾਂ ਨੂੰ ਜਾਗ ਕੇ ਫ਼ਸਲ ਦੀ ਰਾਖੀ ਕਰਨੀ ਪੈ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਕੈਬਨਿਟ ਮੰਤਰੀ ਦੇ ਦਫ਼ਤਰ ਅੱਗੇ ਰੋਸ ਧਰਨਾ <br/> ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਸਫ਼ਾਈ ਕਰਮਚਾਰੀਆਂ ਵਲੋਂ ਨਗਰ ਕੌਂਸਲ ਦਫ਼ਤਰ ਦੇ ਅੱਗੇ ਧਰਨਾ <br/>
Ad Position 24