ਗਿੱਦੜਬਾਹਾ, 12 ਮਈ (ਸ਼ਿਵਰਾਜ ਸਿੰਘ ਬਰਾੜ)-ਨਗਰ ਕੌਂਸਲ ਚੋਣਾਂ ਸੰਬੰਧੀ ਅੱਜ ਗਿੱਦੜਬਾਹਾ ਵਿਖੇ ਭਾਜਪਾ ਆਗੂਆਂ ਵਲੋਂ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਨਗਰ ਕੌਂਸਲ ਚੋਣੲ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ | ਪਹਿਲੀਵਾਰ ਹੈ ਕਿ ਗਿੱਦੜਬਾਹਾ ਵਿਚ ਨਗਰ ਕੌਂਸਲ ਦੀਆਂ ਚੋਣਾਂ ਭਾਜਪਾ ਵਲੋਂ ਇਕੱਲੇ ਲੜੀਆਂ ਜਾ ਰਹੀਆਂ ਹਨ | ਮੀਟਿੰਗ ਦੌਰਾਨ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ, ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਾਬਕਾ ਚੇਅਰਮੈਨ ਪਿ੍ਤਪਾਲ ਸ਼ਰਮਾ ਅਤੇ ਬੌਬੀ ਸਿੰਗਲਾ ਆਦਿ ਆਗੂ ਹਾਜ਼ਰ ਹੋਏ | ਆਗੂਆਂ ਵਲੋਂ ਵਿਚਾਰਾਂ ਕੀਤੀਆਂ ਗਈਆਂ ਕਿ ਪਾਰਟੀ ਹਾਈਕਮਾਂਡ ਵਲੋਂ ਹਦਾਇਤਾਂ ਹਨ ਕਿ ਪੰਜਾਬ ਭਰ ਵਿਚ ਸਾਰੀਆਂ ਹੀ ਨਗਰ ਕੌਂਸਲ ਚੋਣਾਂ ਲੜੇਗੀ | ਇਸ ਸੰਬੰਧੀ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦੇ ਹਰੇਕ ਵਾਰਡ ਵਿਚ ਉਮੀਦਵਾਰਾਂ ਖੜੇ੍ਹ ਕੀਤੇ ਜਾਣਗੇ | ਇਸ ਸੰਬੰਧੀ ਜਲਦੀ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ | ਇਸ ਮੌਕੇ ਹਰਬੰਸ ਸਿੰਘ ਸੱਗੂ, ਹਰਜੀਤ ਸਿੰਘ ਨੀਲਾ ਮਾਨ, ਰਣਜੀਤ ਸਿੰਘ ਗੁਰੂਸਰ, ਰੁਪਿੰਦਰ ਸਿੰਘ ਸਮਾਗ, ਬਾਬੂ ਸਿੰਘ ਸਰਪੰਚ, ਗੁਰਜੀਤ ਸਿੰਘ, ਗੁਰਚਰਨ ਸਿੰਘ ਐਡਵੋਕੇਟ, ਲੱਕੀ, ਓਮਪ੍ਰਕਾਸ਼ ਬਾਂਕੇ, ਅਨਮੋਲ ਸੇਠੀ, ਰਾਜਿੰਦਰ ਗਰਗ, ਸੁਨੀਲ ਸਿੰਗਲਾ ਹਾਜ਼ਰ ਸਨ |