02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮਲੋਟ ਨਗਰ ਕੌਂਸਲ ਚੋਣਾਂ : ਆਮ ਆਦਮੀ ਪਾਰਟੀ ਵਲੋਂ 8 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Ad Position 21
No active advertisement
ਅਜੀਤ ਡੈਸਕ 15-05-2026
ਮਲੋਟ, 14 ਮਈ (ਪਾਟਿਲ, ਅਜਮੇਰ ਸਿੰਘ ਬਰਾੜ)-ਮਲੋਟ ਸ਼ਹਿਰ ਵਿਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਚੋਣ ਮੈਦਾਨ ਵਿਚ ਬਾਜ਼ੀ ਮਾਰਦਿਆਂ ਸ਼ਹਿਰ ਦੇ ਕੁੱਲ 27 ਵਾਰਡਾਂ ਵਿਚੋਂ 8 ਵਾਰਡਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਪਾਰਟੀ ਵਲੋਂ ਜਾਰੀ ਕੀਤੀ ਗਈ ਇਸ ਪਹਿਲੀ ਸੂਚੀ ਵਿਚ ਮਿਹਨਤੀ ਆਗੂਆਂ 'ਤੇ ਭਰੋਸਾ ਜਤਾਇਆ ਗਿਆ ਹੈ | ਜਾਰੀ ਕੀਤੀ ਗਈ ਸੂਚੀ ਵਿਚ ਵਾਰਡ ਨੰਬਰ 2 ਤੋਂ ਜਸਮੀਤ ਬਰਾੜ, ਵਾਰਡ ਨੰਬਰ 3 ਤੋਂ ਸਵੀਤਾ ਰਾਣੀ (ਪਤਨੀ ਲਵ ਬੱਤਰਾ), ਵਾਰਡ ਨੰਬਰ 4 ਤੋਂ ਗਗਨ ਔਲਖ, ਵਾਰਡ ਨੰਬਰ 5 ਤੋਂ ਸ੍ਰੀਮਤੀ ਸੰਤੋਸ਼ ਗਗਨੇਜਾ (ਪਤਨੀ ਬਲਦੇਵ ਕੁਮਾਰ ਲਾਲੀ ਗਗਨੇਜਾ), ਵਾਰਡ ਨੰਬਰ 8 ਤੋਂ ਬੱਬੂ ਖੁੰਗਰ, ਵਾਰਡ ਨੰਬਰ 12 ਤੋਂ ਜੱਗਤੇਜ ਸਿੰਘ, ਵਾਰਡ ਨੰਬਰ 14 ਤੋਂ ਜਗਨਨਾਥ ਸ਼ਰਮਾ, ਵਾਰਡ ਨੰਬਰ 16 ਤੋਂ ਡਾ. ਰਿੰਕੂ ਐੱਮ.ਸੀ. ਨੂੰ ਉਮੀਦਵਾਰ ਐਲਾਨਿਆ ਹੈ | ਮਲੋਟ ਨਗਰ ਕੌਂਸਲ ਦੀਆਂ ਚੋਣਾਂ ਇਸ ਵਾਰ ਬੇਹੱਦ ਦਿਲਚਸਪ ਹੋਣ ਦੀ ਉਮੀਦ ਹੈ, ਕਿਉਂਕਿ ਹਰੇਕ ਸਿਆਸੀ ਪਾਰਟੀ ਸ਼ਹਿਰ ਦੀ ਸੱਤਾ 'ਤੇ ਕਾਬਜ਼ ਹੋਣ ਲਈ ਪੂਰੀ ਵਾਹ ਲਗਾ ਰਹੀ ਹੈ | ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੇ ਜਲਦ ਐਲਾਨ ਦਾ ਮਕਸਦ ਚੋਣ ਪ੍ਰਚਾਰ ਵਿਚ ਦੂਜੀਆਂ ਪਾਰਟੀਆਂ ਤੋਂ ਅੱਗੇ ਨਿਕਲਣਾ ਅਤੇ ਵੋਟਰਾਂ ਤੱਕ ਪਹੁੰਚ ਬਣਾਉਣਾ ਹੈ | ਆਉਣ ਵਾਲੇ ਦਿਨਾਂ ਵਿਚ ਬਾਕੀ ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਹੋਣ ਨਾਲ ਚੋਣ ਦੰਗਲ ਹੋਰ ਵੀ ਭਖ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪੇਅ ਅਨਾਮਲੀ ਸੰਬੰਧੀ ਅਧਿਆਪਕਾਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ ਅਗਲੀ ਖ਼ਬਰ -ਮਾਮਲਾ ਟਰਾਲੇ ਵਲੋਂ ਮਜ਼ਦੂਰਾਂ ਨੂੰ ਕੁਚਲਣ ਦਾ-
Ad Position 24