ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ)-ਸੀ.ਬੀ.ਐੱਸ.ਈ. ਦੁਆਰਾ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜੇ ਵਿਚ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਮਨਦੀਪ ਸਿੰਘ ਨੇ 95.2 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਸਕੂਲ ਵਿਚੋਂ ਪਹਿਲਾ, ਨੂਰਪ੍ਰੀਤ ਕੌਰ ਤੇ ਨਵਿਆਂ ਨੇ 95 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਗਗਨਦੀਪ ਕੌਰ ਨੇ 94 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕਰਦੇ ਹੋਏ ਆਪਣਾ ਤੇ ਸਕੂਲ ਦਾ ਨਾਂਅ ਪੰਜਾਬ ਭਰ ਵਿਚ ਰੋਸ਼ਨ ਕੀਤਾ ਹੈ | ਕੁੱਲ 31 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉਪਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਸਮਰਦੀਪ ਸਿੰਘ ਨੇ 93.8 ਪ੍ਰਤੀਸ਼ਤ, ਰਾਜਵੀਰ ਕੌਰ ਨੇ 93 ਪ੍ਰਤੀਸ਼ਤ, ਮਨਮੀਤ ਸਿੰਘ ਨੇ 93 ਪ੍ਰਤੀਸ਼ਤ, ਨਵਰੀਨ ਕੌਰ ਨੇ 92.8 ਪ੍ਰਤੀਸ਼ਤ, ਸੁਨਿਧੀ ਨੇ 92.4 ਪ੍ਰਤੀਸ਼ਤ, ਆਯੂਸ਼ੀ ਅਗਰਵਾਲ ਨੇ 92.2 ਪ੍ਰਤੀਸ਼ਤ, ਅਰਪਨਦੀਪ ਕੌਰ ਨੇ 92.2 ਪ੍ਰਤੀਸ਼ਤ, ਕੇਸ਼ਵ ਨੇ 92.2 ਪ੍ਰਤੀਸ਼ਤ, ਸਾਹਿਰਾ ਕੰਬੋਜ ਨੇ 92.2 ਪ੍ਰਤੀਸ਼ਤ, ਅਰਮਾਨ ਢਿੱਲੋਂ ਨੇ 91.8 ਪ੍ਰਤੀਸ਼ਤ, ਅਵਨੀ ਨੇ 91.6 ਪ੍ਰਤੀਸ਼ਤ, ਹਰਵੀਰ ਕੌਰ ਨੇ 91 ਪ੍ਰਤੀਸ਼ਤ, ਅਭਿਨੰਦਨ ਨੇ 91.6 ਪ੍ਰਤੀਸ਼ਤ, ਮੰਨਤ ਬੱਤਰਾ ਨੇ 90.4 ਪ੍ਰਤੀਸ਼ਤ, ਪਲਕਪ੍ਰੀਤ ਕੌਰ ਨੇ 90.2 ਪ੍ਰਤੀਸ਼ਤ, ਮਹਿਕ ਅਰੋੜਾ ਨੇ 90 ਪ੍ਰਤੀਸ਼ਤ, ਲਕਸ਼ ਚੁੱਘ ਨੇ 90 ਪ੍ਰਤੀਸ਼ਤ, ਇਸ਼ਰੀਤ ਕੌਰ ਨੇ 90 ਪ੍ਰਤੀਸ਼ਤ, ਮਨਰੀਤ ਕੌਰ ਗਿੱਲ ਨੇ 90 ਪ੍ਰਤੀਸ਼ਤ, ਸਿਮਰੀਤ ਕੌਰ ਬਰਾੜ ਨੇ 90 ਪ੍ਰਤੀਸ਼ਤ, ਰਿਧਮ ਖੇੜਾ ਨੇ 90 ਪ੍ਰਤੀਸ਼ਤ, ਅਸ਼ਵੀਰ ਕੌਰ ਨੇ 90 ਪ੍ਰਤੀਸ਼ਤ, ਆਲਮਜੀਤ ਕੌਰ ਨੇ 90 ਪ੍ਰਤੀਸ਼ਤ, ਹਿਮਾਨੀ ਨੇ 90 ਪ੍ਰਤੀਸ਼ਤ, ਸੁਹੇਲ ਸਿੰਘ ਚਹਿਲ ਨੇ 90 ਪ੍ਰਤੀਸ਼ਤ, ਨਵਪ੍ਰੀਤ ਕੌਰ ਨੇ 90 ਪ੍ਰਤੀਸ਼ਤ ਅਤੇ ਹਰਨੀਤ ਕੌਰ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ | 179 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਸਕੂਲ ਦੇ ਸੰਸਥਾਪਕ ਮਹੰਤ ਕਸ਼ਮੀਰ ਸਿੰਘ ਤੇ ਪਿ੍ੰਸੀਪਲ ਮੁਨੀਸ਼ ਚੋਪੜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਨਾ ਦਿੱਤੀ | ਪਿ੍ੰਸੀਪਲ ਮਨੀਸ਼ ਚੋਪੜਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵੀ ਵਧਾਈ ਦਿੱਤੀ |