08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੰਜਾਬ 'ਚ ਰੀਪਬਲਿਕਨ ਪਾਰਟੀ ਆਫ਼ ਇੰਡੀਆ ਨੂੰ ਨਹੀਂ ਮਿਲੇਗਾ ਪਾਰਟੀ ਦਾ ਚੋਣ ਨਿਸ਼ਾਨ

Ad Position 21
No active advertisement
ਅਜੀਤ ਡੈਸਕ 21-05-2026
ਮਲੋਟ, 20 ਮਈ (ਅਜਮੇਰ ਸਿੰਘ ਬਰਾੜ)-ਰੀਪਬਲਿਕਨ ਪਾਰਟੀ ਆਫ਼ ਇੰਡੀਆ ਅਠਾਵਲੇ ਗਰੁੱਪ ਨੂੰ ਪੰਜਾਬ ਵਿਚ ਪਾਰਟੀ ਦਾ ਚੋਣ ਨਿਸ਼ਾਨ 'ਗੰਨਾ ਕਿਸਾਨ' ਨਹੀਂ ਮਿਲਿਆ ਅਤੇ ਪਾਰਟੀ ਨੂੰ ਆਜ਼ਾਦ ਉਮੀਦਵਾਰਾਂ ਦੇ ਚੋਣ ਨਿਸ਼ਾਨਾਂ ਵਿਚੋਂ ਹੀਰਾ ਚੋਣ ਨਿਸ਼ਾਨ ਦਿੱਤਾ ਗਿਆ ਹੈ | ਇਸ ਸੰਬੰਧੀ ਪਾਰਟੀ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈਕਾ ਕੇਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਮਲੋਟ ਦੇ ਐੱਸ.ਡੀ.ਐੱਮ. ਨੇ ਬੁਲਾਇਆ ਅਤੇ ਦੱਸਿਆ ਕਿ ਰੀਪਬਲੀਕਨ ਪਾਰਟੀ ਆਫ਼ ਇੰਡੀਆ ਅਠਾਵਲੇ ਗਰੁੱਪ ਭਾਰਤ ਵਿਚ ਸਿਰਫ਼ ਦੋ ਰਾਜਾਂ ਵਿਚ ਹੀ ਰਜਿਸਟਰਡ ਹੈ ਤੇ ਇਸ ਨੂੰ ਪੰਜਾਬ ਰਾਜ ਵਿਚ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਮਿਲੀ, ਇਸ ਕਰਕੇ ਇਸ ਨੂੰ ਪੰਜਾਬ ਵਿਚ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ 'ਗੰਨਾ ਕਿਸਾਨ' ਨਹੀਂ ਮਿਲ ਸਕਦਾ ਤਾਂ ਪੰਜਾਬ ਪ੍ਰਧਾਨ ਨੇ ਆਪਣੇ ਸਾਥੀਆਂ ਤੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਆਪਣੇ ਨਗਰ ਪਾਲਿਕਾ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਲਈ ਹੀਰਾ ਚੋਣ ਨਿਸ਼ਾਨ ਦੀ ਚੋਣ ਕੀਤੀ | ਇਸ ਮੌਕੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਨਾਲ ਆਰਥਿਕ ਨੁਕਸਾਨ ਵੀ ਝੱਲਣਾ ਪਿਆ ਹੈ, ਕਿਉਂਕਿ ਉਨ੍ਹਾਂ ਨੇ ਫਲੈਕਸ, ਇਸ਼ਤਿਹਾਰ ਵਗੈਰਾ ਦੀ ਤਿਆਰੀ ਗੰਨਾ ਕਿਸਾਨ ਚੋਣ ਨਿਸ਼ਾਨ ਨਾਲ ਕੀਤੀ ਹੋਈ ਸੀ, ਪਰ ਹੁਣ ਚੋਣ ਨਿਸ਼ਾਨ ਬਦਲਣ ਕਰਕੇ ਉਨ੍ਹਾਂ ਨੂੰ ਆਰਥਿਕ ਘਾਟਾ ਉਠਾਉਣਾ ਪਿਆ ਹੈ | ਪੰਜਾਬ ਪ੍ਰਧਾਨ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਉਨ੍ਹਾਂ ਦੀਆਂ ਨਗਰ ਪਾਲਿਕਾ ਦੀਆਂ ਚੋਣਾਂ ਵਿਚ ਉਨ੍ਹਾਂ ਦੇ ਉਮੀਦਵਾਰ ਗੰਨਾ ਕਿਸਾਨ ਨਾਲ ਨਹੀਂ, ਸਗੋਂ ਹੀਰਾ ਚੋਣ ਨਿਸ਼ਾਨ ਤੇ ਚੋਣਾਂ ਲੜਨਗੇ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਉਮੀਦਵਾਰ ਸੁਰਜੀਤ ਸਿੰਘ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਅਗਲੀ ਖ਼ਬਰ ਵਾਰਡ ਨੰਬਰ 15 ਤੋਂ ਅਕਾਲੀ ਉਮੀਦਵਾਰ ਬਿਮਲਾ ਦੇਵੀ ਦੇ ਹੱਕ 'ਚ ਰੋਜ਼ੀ ਬਰਕੰਦੀ ਵਲੋਂ ਮੀਟਿੰਗਾਂ
Ad Position 24