06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਟਾਂਕਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਦੀ ਚੋਣ 31 ਨੂੰ <br/>

Ad Position 21
No active advertisement
ਅਜੀਤ ਡੈਸਕ 24-05-2026
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਦੀ ਅਹਿਮ ਮੀਟਿੰਗ ਸਭਾ ਦੇ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਦੀ ਪ੍ਰਧਾਨਗੀ ਹੇਠ ਸਥਾਨਕ ਕੱਚਾ ਥਾਂਦੇਵਾਲਾ ਰੋਡ ਸਥਿਤ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ | ਮੀਟਿੰਗ ਦੌਰਾਨ ਸਭਾ ਦੇ ਸੈਕਟਰੀ ਸੁਖਦਰਸ਼ਨ ਸਿੰਘ ਤੱਗੜ, ਖ਼ਜ਼ਾਨਚੀ ਦਰਸ਼ਨ ਸਿੰਘ ਮੱਲਣ, ਸੀਨੀਅਰ ਮੀਤ ਪ੍ਰਧਾਨ ਨੱਥਾ ਸਿੰਘ ਢਿੱਲੋਂ, ਦਫ਼ਤਰ ਇੰਚਾਰਜ ਸੁਖਮੰਦਰ ਸਿੰਘ ਬੇਦੀ, ਸਲਾਹਕਾਰ ਮਲਕੀਤ ਸਿੰਘ ਸਰਾਂ, ਸਾਬਕਾ ਪ੍ਰਧਾਨ ਨੱਥਾ ਸਿੰਘ ਤੱਗੜ, ਜਗਜੀਤ ਸਿੰਘ ਪੁਰਬਾ, ਗੁਰਮੀਤ ਸਿੰਘ ਪੁਰਬਾ, ਲਖਵੀਰ ਸਿੰਘ ਢਿੱਲੋਂ, ਦਰਸ਼ਨ ਸਿੰਘ ਚੱਕ ਵਾਲਾ ਸ਼ਾਮਿਲ ਸਨ | ਮੀਟਿੰਗ ਸਮੇਂ ਲਏ ਗਏ ਫ਼ੈਸਲੇ ਅਨੁਸਾਰ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਨੇ ਦੱਸਿਆ ਕਿ ਸਭਾ ਦਾ ਦੋ ਸਾਲ ਦਾ ਸਮਾਂ ਮਈ ਵਿਚ ਪੂਰਾ ਹੋਣ ਵਾਲਾ ਹੈ, ਇਸ ਲਈ ਸਭਾ ਦੀ ਚੋਣ 31 ਮਈ ਤੱਕ ਕਰਵਾਈ ਜਾਵੇ | ਸ. ਰੱਖਰਾ ਨੇ ਦੱਸਿਆ ਭਾਈਚਾਰੇ ਦਾ ਕੋਈ ਵੀਰ ਇਹ ਸੇਵਾ ਕਰਨੀ ਚਾਹੁੰਦਾ ਹੈ, ਉਹ ਵੀਰ ਸਾਦੇ ਕਾਗ਼ਜ਼ 'ਤੇ ਆਪਣਾ ਪਤਾ ਲਿਖ ਕੇ 27 ਮਈ ਸ਼ਾਮ ਦੇ 5 ਵਜੇ ਤੱਕ ਸਕੱਤਰ ਸੁਖਦਰਸ਼ਨ ਸਿੰਘ ਤੱਗੜ ਪਾਸ ਅਰਜ਼ੀ ਜਮ੍ਹਾਂ ਕਰਵਾ ਦੇਵੇ | 31 ਮਈ ਦਿਨ ਐਤਵਾਰ ਨੂੰ ਸਭਾ ਦਾ ਜਨਰਲ ਇਜਲਾਸ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਭਵਨ ਵਿਖੇ ਸ਼ਾਮ ਦੇ 5 ਵਜੇ ਹੋਵੇਗਾ, ਜਿਸ ਵਿਚ ਸਾਲ 2028 ਦੇ ਮਈ ਮਹੀਨੇ ਤੱਕ ਦੇ ਲਈ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 30 ਤੋਂ 'ਆਪ' ਉਮੀਦਵਾਰ ਰਾਜ ਰਾਣੀ ਬੇਦੀ ਦੀ ਚੋਣ ਮੁਹਿੰਮ ਨੇ ਜ਼ੋਰ ਫ਼ੜਿਆ <br/> ਅਗਲੀ ਖ਼ਬਰ ਬੱਸ ਸਟੈਂਡ ਸਾਹਮਣੇ ਸੜਕ 'ਤੇ ਸਬਜ਼ੀਆਂ ਤੇ ਫ਼ਲਾਂ ਵਾਲੇ ਰੇਹੜੇ ਠੱਲ੍ਹਣ ਕਾਰਨ ਲਗਦਾ ਜਾਮ <br/>
Ad Position 24
No active advertisement