05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬਹੁਜਨ ਕਰਮਚਾਰੀ ਅਤੇ ਸੇਵਾ ਮੁਕਤ ਕਰਮਚਾਰੀ ਸੰਗਠਨ ਨੇ ਜਾਗਰੂਕਤਾ ਕੈਂਪ ਲਗਾਇਆ

ਮੰਡੀ ਲੱਖੇਵਾਲੀ, 5 ਅਗਸਤ (ਮਿਲਖ ਰਾਜ)-ਬਹੁਜਨ ਕਰਮਚਾਰੀ ਅਤੇ ਸੇਵਾ ਮੁਕਤ ਕਰਮਚਾਰੀ ਸੰਗਠਨ ਸ੍ਰੀ ਮੁਕਤਸਰ ਸਾਹਿਬ ਵਲੋਂ ਪਿੰਡ ਲੱਖੇਵਾਲੀ ਵਿਖੇ ਜ਼ਿਲ੍ਹਾ ਕੋਆਰਡੀਨੇਟਰ ਮਾਸਟਰ ਸੁਖਦੇਵ ਰਾਮ ਰਹੂੜਿਆਂਵਾਲੀ ਦੀ ਅਗਵਾਈ ਵਿਚ ਬੀ. ਸੀ.

Ad Position 21
No active advertisement
ਅਜੀਤ ਡੈਸਕ 06-08-2026
ਮੰਡੀ ਲੱਖੇਵਾਲੀ, 5 ਅਗਸਤ (ਮਿਲਖ ਰਾਜ)-ਬਹੁਜਨ ਕਰਮਚਾਰੀ ਅਤੇ ਸੇਵਾ ਮੁਕਤ ਕਰਮਚਾਰੀ ਸੰਗਠਨ ਸ੍ਰੀ ਮੁਕਤਸਰ ਸਾਹਿਬ ਵਲੋਂ ਪਿੰਡ ਲੱਖੇਵਾਲੀ ਵਿਖੇ ਜ਼ਿਲ੍ਹਾ ਕੋਆਰਡੀਨੇਟਰ ਮਾਸਟਰ ਸੁਖਦੇਵ ਰਾਮ ਰਹੂੜਿਆਂਵਾਲੀ ਦੀ ਅਗਵਾਈ ਵਿਚ ਬੀ.ਸੀ., ਓ.ਬੀ.ਸੀ. ਅਤੇ ਐੱਮ.ਬੀ.ਸੀ. ਦੀਆਂ ਜਾਤੀਆਂ ਜਿਵੇਂ ਨਾਈ, ਝੀਵਰ, ਕੰਬੋਜ, ਕੁਮਹਾਰ ਅਤੇ ਖਾਤੀ ਆਦਿ ਭਾਈਚਾਰਿਆਂ ਦਾ ਕੇਡਰ ਕੈਂਪ ਲਗਾਇਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਦੇਸ਼ ਵਿਚ 52 ਫ਼ੀਸਦੀ ਗਿਣਤੀ ਦੇ ਹਿਸਾਬ ਨਾਲ ਉਨ੍ਹਾਂ ਦੀ ਜੋ ਸ਼ਕਤੀ ਹੈ, ਦੇ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਸਰਕਾਰਾਂ ਦੁਆਰਾ ਸਮੇਂ-ਸਮੇਂ ’ਤੇ ਜੋ ਕਮਿਸ਼ਨ ਬਿਠਾਏ ਗਏ, ਉਨ੍ਹਾਂ ਨੇ ਕੀ ਰਿਪੋਰਟਾਂ ਪੇਸ਼ ਕੀਤੀਆਂ, ਕਿਨਾਂ ਸਮਾਂ ਤਤਕਾਲੀਨ ਸਰਕਾਰਾਂ ਨੇ ਮੰਡਲ ਕਮਿਸ਼ਨ ਰਿਪੋਰਟ ਲਾਗੂ ਨਹੀਂ ਕੀਤੀ, ਕਿਨੇ ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਗਿਆ ਆਦਿ ਦੇ ਬਾਰੇ ਸਮਝਾਇਆ ਗਿਆ। ਅੰਤ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਨੇ ਪੂਰੇ ਦੇਸ਼ ਵਿਚ ਸੰਘਰਸ਼ ਕਰਨ ਤੋਂ ਬਾਅਦ 1990 ਵਿਚ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਵਾਈ, ਜਦੋਂ ਕਿ ਕਿਸੇ ਵੀ ਪੰਜਾਬ ਸਰਕਾਰ ਨੇ ਇਹ ਰਿਪੋਰਟ ਅੱਜ ਤੱਕ ਵੀ ਲਾਗੂ ਨਹੀਂ ਕੀਤੀ। ਅੰਤ ਵਿਚ ਸਾਰੇ ਸਾਥੀਆਂ ਨੂੰ ਇਕ ਨਰੋਆ ਬਹੁਜਨ ਸਮਾਜ ਬਣਾਉਣ ਅਤੇ ਇਕ ਝੰਡੇ ਥੱਲੇ ਇਕੱਠੇ ਹੋਣ ਲਈ ਅਪੀਲ ਕੀਤੀ ਗਈ। ਇਸ ਕੇਡਰ ਕੈਂਪ ਵਿਚ ਵਿਸ਼ੇਸ਼ ਮਹਿਮਾਨ ਤਰਸੇਮ ਸਿੰਘ ਲੱਖੇਵਾਲੀ, ਸ਼ਮਸ਼ੇਰ ਸਿੰਘ ਭੂੰਦੜ, ਸੁਖਮੰਦਰ ਸਿੰਘ ਬੱਲਮਗੜ੍ਹ, ਸੂਬਾ ਸਿੰਘ ਭਾਗਸਰ, ਹਰਦੀਪ ਸਿੰਘ ਸੋਥਾ, ਪ੍ਰਿੰਸੀਪਲ ਬਲਬੀਰ ਸਿੰਘ, ਮੁਕੰਦ ਸਿੰਘ ਅਤੇ ਬਲਦੇਵ ਤੰਵਰ ਹਾਜ਼ਰ ਹੋਏ। ਇਹ ਕੇਡਰ ਕੈਂਪ ਬਲਦੇਵ ਸਿੰਘ ਖ਼ਾਲਸਾ ਅਤੇ ਗੁਰਪਿੰਦਰ ਸਿੰਘ ਲੱਖੇਵਾਲੀ ਦੁਆਰਾ ਲਗਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸਵਾਮੀ ਖਜਾਨ ਚੰਦ ਜੈਨ ਮੈਮੋਰੀਅਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸੇਵਾ ਮੁਕਤ ਅਧਿਆਪਕ ਬਰਨੇਕ ਸਿੰਘ ਨੇ ਹੋਸਟਲ ਲਈ ਗੱਦੇ ਦਿੱਤੇ
Ad Position 24
No active advertisement