18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਤਾਜ ਪਬਲਿਕ ਸਕੂਲ ਵਿਖੇ ਫ਼ਨ ਪਿਕਨਿਕ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 26-05-2026
ਸਾਦਿਕ, 25 ਮਈ (ਆਰ.ਐਸ. ਧੁੰਨਾ)-ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੁੰਦਿਆਂ ਹੀ ਨਰਸਰੀ ਤੋਂ ਚੌਥੀ ਜਮਾਤ ਦੇ ਬੱਚਿਆਂ ਲਈ ਪੂਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ | ਪੂਲ ਪਾਰਟੀ 'ਚ ਵਿਦਿਆਰਥੀਆਂ ਨੇ ਮਜ਼ੇਦਾਰ ਅਤੇ ਤਾਜ਼ਗੀ ਭਰਪੂਰ ਅਨੁਭਵ ਪ੍ਰਾਪਤ ਕਰਦਿਆਂ ਖੂਬ ਮੌਜ ਮਸਤੀ ਕੀਤੀ | ਪੂਲ ਪਾਰਟੀ ਵਿਚ ਕਈ ਤਰ੍ਹਾਂ ਦੀਆਂ ਦਿਲਚਸਪ ਖੇਡਾਂ ਅਤੇ ਮੁਕਾਬਲੇ ਸ਼ਾਮਿਲ ਸਨ | ਜਿਸ ਵਿਚ ਛੋਟੇ ਬੱਚਿਆਂ ਨੇ ਜੰਪਿੰਗ ਮਿੱਕੀ ਮਾਊਸ, ਝੂਲੇ, ਵਾਟਰ ਪਾਰਕ ਦਾ ਅਨੰਦ ਮਾਣਿਆ | ਬੱਚਿਆਂ ਲਈ ਪਾਣੀ ਵਾਲੀਆਂ ਖੇਡਾਂ ਦਾ ਪ੍ਰਬੰਧ ਫ਼ਨ ਪਿਕਨਿਕ ਕੰਪਨੀ ਵਲੋਂ ਕਰਵਾਇਆ ਗਿਆ | ਤਪਦੀ ਗਰਮੀ ਨੂੰ ਮੁੱਖ ਰੱਖਦਿਆਂ ਸਕੂਲ ਮੈਨੇਜਮੈਂਟ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਬਾਅਦ ਦੁਪਹਿਰ ਦੇ ਸਮੇਂ ਬੱਚਿਆਂ ਨੂੰ ਰਿਫ਼ਰੈਸਮੈਂਟ ਵੀ ਦਿੱਤੀ ਗਈ | ਸਕੂਲ ਮੈਨੇਜਮੈਂਟ ਵਲੋਂ ਇਹ ਫ਼ਨ ਪਿਕਨਿਕ ਸੁਰੱਖਿਅਤ ਅਤੇ ਆਨੰਦਦਾਇਕ ਢੰਗ ਨਾਲ ਕਰਵਾਇਆ ਗਿਆ | ਇਸ ਮੌੇਕ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਰਮਨਦੀਪ ਕੌਰ ਸੰਧੂ, ਸ਼ਮਨਪ੍ਰੀਤ ਕੌਰ, ਪਿ੍ੰਸੀਪਲ ਡਾ. ਰਜਿੰਦਰ ਕਸ਼ਯਪ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਤੇਜ਼ ਗਰਮ ਹਵਾਵਾਂ ਕਾਰਨ ਸਬਜ਼ੀਆਂ ਦੀ ਪੈਦਾਵਾਰ 'ਚ ਆ ਸਕਦੀ ਹੈ ਖੜੋਤ <br/> ਅਗਲੀ ਖ਼ਬਰ ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਫ਼ਰੀਦਕੋਟ ਇਕਾਈ ਦੀ ਸਰਬਸੰਮਤੀ ਨਾਲ ਚੋਣ
Ad Position 24