29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਅਰੋੜਵੰਸ਼ ਦੇ ਸੰਸਥਾਪਕ ਸ੍ਰੀ ਅਰੂਟ ਜੀ ਮਹਾਰਾਜ ਦੀ ਜੈਅੰਤੀ ਮਨਾਈ <br/>

Ad Position 21
No active advertisement
ਅਜੀਤ ਡੈਸਕ 02-06-2026
ਮਲੋਟ, 1 ਜੂਨ (ਪਾਟਿਲ)-ਮਲੋਟ ਵਿਖੇ ਅਰੋੜਵੰਸ਼ ਦੇ ਸੰਸਥਾਪਕ ਸ੍ਰੀ ਅਰੂਟ ਜੀ ਮਹਾਰਾਜ ਦੀ ਜੈਯੰਤੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਬਲਾਕ ਮਲੋਟ ਦੀਆਂ ਸਮੂਹ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਅਰੋੜਵੰਸ਼ ਸਭਾ ਵਲੋਂ ਝਾਂਬ ਗੈਸਟ ਹਾਊਸ ਵਿਖੇ ਅਰੋੜਵੰਸ਼ ਦੇ ਸੰਸਥਾਪਕ ਸ੍ਰੀ ਅਰੂਟ ਜੀ ਮਹਾਰਾਜ ਦੀ ਜੈਯੰਤੀ ਮਨਾਈ ਗਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸਮਾਜ ਵਿਚ ਫ਼ੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦੇ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਤਿੰਦਰ ਕਥੂਰੀਆ, ਡਾ. ਮਦਨ ਲਾਲ ਕਮਰਾ, ਉਮੇਸ਼ ਨਾਗਪਾਲ, ਗੀਤ ਸੇਠੀ, ਵਿਜੈ ਬਜਾਜ, ਪ੍ਰਦੀਪ ਬੱਬਰ, ਪ੍ਰਵੀਨ ਮਦਾਨ, ਰਜਿੰਦਰ ਪਪਨੇਜਾ, ਰਿੰਕੂ ਅਨੇਜਾ, ਪ੍ਰਦੀਪ ਧੀਂਗੜਾ, ਸੋਹਣ ਲਾਲ ਗੁੰਬਰ, ਸੁਰਿੰਦਰ ਮਦਾਨ, ਜਗਜੀਵਨ ਦਾਸ ਸੁਖੀਜਾ, ਮੋਹਨ ਲਾਲ ਅਰੋੜਾ, ਚੰਦਰ ਮੋਹਨ ਡੋਡਾ ਅਤੇ ਅਜੈ ਕੱਕੜ ਨੇ ਅਰੂਟ ਜੀ ਮਹਾਰਾਜ ਨੂੰ ਸ਼ਰਧਾ ਦੇ ਫ਼ੁੱਲ ਅਰਪਿਤ ਕੀਤੇ |

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਵਿਖੇ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਦੀ ਤਾਇਨਾਤੀ <br/> ਅਗਲੀ ਖ਼ਬਰ ਗੁਰੂ ਨਾਨਕ ਕਾਲਜੀਏਟ ਸਕੂਲ ਵਿਖੇ ਓਰੀਐਂਟੇਸ਼ਨ ਤੇ ਸਨਮਾਨ ਸਮਾਰੋਹ ਕਰਵਾਇਆ
Ad Position 24