20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਿਛਲੇ ਸਾਲ ਆਏ ਹੜ੍ਹਾਂ ਤੋਂ ਸਬਕ ਲੈਣ ਦੀ ਬਜਾਏ ਬੀ ਬੀ ਐਮ ਬੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੇ ਭਾਖੜਾ ਡੈਮ ’ਚ ਪਾਣੀ ਦੇ ਪੱਧਰ ਨੂੰ ਨਹੀਂ ਘਟਾਇਆ-ਜਗਜੀਤ ਸਿੰਘ ਡੱਲੇਵਾਲ

Ad Position 21
No active advertisement
ਅਜੀਤ ਡੈਸਕ 15-06-2026

ਫ਼ਰੀਦਕੋਟ, 14 ਜੂਨ (ਜਸਵੰਤ ਸਿੰਘ ਪੁਰਬਾ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਕੌਮੀ ਕਨਵੀਨਰ ਅਤੇ ਸਿੱਧੂਪੁਰ ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਸਾਲ ਬੀਬੀਐਮਬੀ ਵਲੋਂ ਭਾਖੜਾ ਡੈਮ ‘ਚ ਪਾਣੀ ਦੇ ਪੱਧਰ ਨੂੰ ਬਰਸਾਤ ਤੋਂ ਪਹਿਲਾਂ ਸਮਾਂ ਰਹਿੰਦਿਆ ਨਾ ਘਟਾਉਣ ਦੀ ਗਲਤ ਮੈਨੇਜਮੈਂਟ ਕਾਰਨ ਆਏ ਸਰਕਾਰੀ ਹੜਾਂ ਨੇ ਪੰਜਾਬ ਵਿਚ ਭਾਰੀ ਤਬਾਹੀ ਮਚਾਈ ਸੀ। ਜਿਸ ਵਿਚ ਅਨੇਕਾਂ ਹੀ ਅਣਮੁੱਲੀਆਂ ਮਨੁੱਖੀ ਜਾਨਾਂ ਚਲੇ ਗਈਆਂ ਸਨ ਅਤੇ ਲੱਖਾਂ ਏਕੜ ਫ਼ਸਲ ਬਰਬਾਦ ਹੋ ਗਈ ਸੀ ਅਤੇ ਕਰੋੜਾਂ ਰੁਪਏ ਦਾ ਪੰਜਾਬ ਵਾਸੀਆਂ ਦਾ ਆਰਥਿਕ ਤੌਰ ‘ਤੇ ਸਰਕਾਰੀ ਹੜ੍ਹਾਂ ਨੇ ਨੁਕਸਾਨ ਕੀਤਾ ਸੀ ਪਰ ਬੀਬੀਐਮਬੀ ਅਤੇ ਪੰਜਾਬ ਸਰਕਾਰ ਵਲੋਂ ਆਪਣੀ ਉਸ ਗਲਤੀ ਤੋਂ ਸਬਕ ਸਿੱਖਣ ਦੀ ਬਜਾਏ ਇਸ ਸਾਲ ਫਿਰ ਤੋਂ ਪੰਜਾਬ ਦੇ ਉਜਾੜੇ ਦੀ ਨੀਤੀ ਉੱਪਰ ਹੀ ਕੰਮ ਕੀਤਾ ਜਾ ਰਿਹਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹਰ ਸਾਲ ਬਰਸਾਤ ਦੇ ਮੌਸਮ ਤੋਂ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਥੋੜਾ ਥੋੜਾ ਕਰਕੇ ਪਾਣੀ ਦੇ ਲੈਵਲ ਨੂੰ ਡੈਮ ਵਿਚੋਂ ਘੱਟ ਕੀਤਾ ਜਾਂਦਾ ਹੈ ਪ੍ਰੰਤੂ ਬੀਬੀਐਮਬੀ ਅਤੇ ਪੰਜਾਬ ਸਰਕਾਰ ਵਲੋਂ ਆਪਣੇ ਪਿਛਲੇ ਸਾਲ ਦੀ ਗਲਤੀ ਤੋਂ ਸਬਕ ਲੈਂਦਿਆਂ ਹੋਇਆਂ ਭਾਖੜਾ ਡੈਮ ਵਿਚੋਂ ਸਮਾਂ ਰਹਿੰਦਿਆਂ ਥੋੜਾ ਥੋੜਾ ਪਾਣੀ ਰਿਲੀਜ਼ ਕਰਨ ਦੀ ਬਜਾਏ ਟਾਈਮ ਅੰਦਰ ਪਾਣੀ ਨੂੰ ਪਿਛਲੇ ਸਾਲ ਨਾਲੋਂ ਵੀ ਵੱਧ ਸਟੋਰ ਕੀਤਾ ਗਿਆ ਅਤੇ ਪਿਛਲੇ ਸਾਲ ਜੋ ਅੱਜ ਦੇ ਦਿਨ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਸੀ ਉਸ ਨਾਲੋਂ ਅੱਜ ਕਰੀਬ ਸਾਡੇ 21 ਫੁੱਟ ਪਾਣੀ ਦਾ ਲੈਵਲ ਵੱਧ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਜੋ ਪਿਛਲੇ ਸਾਲ ਹੜ੍ਹ ਆਏ ਸਨ ਉਹ ਵੀ ਸਰਕਾਰੀ ਸਨ ਅਤੇ ਇਸ ਵਾਰ ਫਿਰ ਤੋਂ ਬੀਬੀਐਮਬੀ ਅਤੇ ਪੰਜਾਬ ਸਰਕਾਰ ਵਲੋਂ ਪੰਜਾਬ ਅੰਦਰ ਸਰਕਾਰੀ ਹੜ੍ਹ ਲਿਆਉਣ ਦੀ ਨੀਤੀ ਉੱਤੇ ਹੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹੁਣ ਇਹ ਬਿਆਨ ਦਿੱਤੇ ਜਾ ਰਹੇ ਹਨ ਕਿ ਡੈਮ ਵਿਚੋਂ ਹਰ ਰੋਜ਼ ਕਰੀਬ ਅੱਧਾ ਫੁੱਟ ਪਾਣੀ ਛੱਡਿਆ ਜਾਵੇਗਾ ਅਤੇ ਇਸ ਹਿਸਾਬ ਨਾਲ ਡੈਮ ਅੰਦਰ ਪਾਣੀ ਦੇ ਲੈਵਲ ਨੂੰ ਪਿਛਲੇ ਸਾਲ ਜੋ ਅੱਜ ਦੇ ਦਿਨ ਪਾਣੀ ਦਾ ਲੈਵਲ ਸੀ ਉੱਪਰ ਲੈ ਕੇ ਆਉਣ ਵਾਸਤੇ ਹੀ ਕਰੀਬ ਡੇਢ ਮਹੀਨਾ ਲੱਗ ਜਾਵੇਗਾ ਅਤੇ ਇਸ ਡੇਢ ਮਹੀਨੇ ਵਿਚ ਜੋ ਬਰਸਾਤਾਂ ਦੇ ਨਾਲ ਡੈਮ ਅੰਦਰ ਪਾਣੀ ਦੀ ਆਮਦ ਹੋਵੇਗੀ ਉਹ ਵੱਖਰੀ ਹੋਵੇਗੀ ਇਸ ਲਈ ਦਰਿਆਵਾਂ ਦੇ ਕਿਨਾਰਿਆਂ ਅਤੇ ਨੀਵੀਆਂ ਥਾਵਾਂ ਉੱਪਰ ਰਹਿਣ ਵਾਲੇ ਲੋਕਾਂ ਨੂੰ ਸਤਰਕ ਰਹਿਣ ਦੀ ਲੋੜ ਹੈ ਕਿਉਂਕਿ ਸਰਕਾਰਾਂ ਵਲੋਂ ਲੋਕਾਂ ਨੂੰ ਬਚਾਉਣ ਦੀ ਬਜਾਏ ਉਜਾੜਨ ਦੀ ਨੀਤੀ ਉੱਪਰ ਹੀ ਚੱਲਿਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਸਮਾਂ ਰਹਿੰਦਿਆਂ ਸੇਮ ਨਾਲਿਆਂ ਦੀ ਸਫ਼ਾਈ ਕਰਵਾਏ ਅਤੇ ਦਰਿਆਵਾਂ ਦੇ ਕਮਜ਼ੋਰ ਬੰਨਾ ਨੂੰ ਪੱਥਰ ‘ਤੇ ਜਾਲ ਲਗਾ ਕੇ ਮਜ਼ਬੂਤ ਕਰਦੇ ਹੋਏ ਹਰ ਤਰ੍ਹਾਂ ਦਾ ਪੁਖਤਾ ਪ੍ਰਬੰਧ ਕਰੇ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਵਪਾਰੀ ਵਰਗ ਪ੍ਰਤੀ ਸੁਹਿਰਦਤਾ ਨੂੰ ਵੇਖਦਿਆਂ ਪ੍ਰਧਾਨ �ਮਕਾਰ ਗੋਇਲ ਦਾ ਸਨਮਾਨ ਅਗਲੀ ਖ਼ਬਰ ਭਾਜਪਾ ਪੰਜਾਬ ਵਿਚ ਆਪਣੇ ਤੌਰ ’ਤੇ ਚੋਣਾਂ ਲੜੇਗੀ-ਕੇਵਲ ਸਿੰਘ ਢਿੱਲੋਂ
Ad Position 24