ਕੋਟਕਪੂਰਾ, 14 ਜੂਨ (ਮੋਹਰ ਸਿੰਘ ਗਿੱਲ)-ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼ ਦੇ ਪ੍ਰਧਾਨ �ਮਕਾਰ ਗੋਇਲ ਵਲੋਂ ਵਪਾਰੀ ਵਰਗ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਪਿਛਲੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਸੁਹਿਰਦ ਯਤਨਾਂ ਨੂੰ ਵੇਖਦਿਆਂ ਵਪਾਰੀ ਵਰਗ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਵਪਾਰਕ ਜਥੇਬੰਦੀਆਂ ਵਲੋਂ ਯਾਦਗਾਰੀ ਤੋਹਫ਼ੇ ਦਿੱਤੇ ਗਏ। ਸਨਮਾਨ ਦੀ ਰਸਮ ਸੰਜੀਵ ਕੁਮਾਰ ਡੀ.ਐਸ.ਪੀ. ਕੋਟਕਪੂਰਾ, ਹਰੀਸ਼ ਸੇਤੀਆ ਚੇਅਰਮੈਨ ਅਰੋੜਾ ਖੱਤਰੀ ਵੈਲਫੇਅਰ ਬੋਰਡ ਜ਼ਿਲ੍ਹਾ ਫ਼ਰੀਦਕੋਟ ਅਤੇ ਹੋਰ ਵਪਾਰੀ ਆਗੂਆਂ ਵਲੋਂ ਨਿਭਾਈ ਗਈ। ਸੁਤੰਤਰ ਗੋਇਲ, ਸਾਧੂ ਰਾਮ ਦਿ�ੜਾ, ਸ਼ੀਤਲ ਗੋਇਲ, ਪੁਨੀਤ ਪਲਤਾ, ਨਰੇਸ਼ ਮਿੱਤਲ ਅਤੇ ਸਤੀਸ਼ ਕਟਾਰੀਆ ਨੇ ਆਪਣੇ ਸੰਬੋਧਨ ‘ਚ ਗੋਇਲ ਹੁਰਾਂ ਵਲੋਂ ਵਪਾਰੀ ਵਰਗ ਦੀ ਭਲਾਈ ਲਈ ਲਗਾਤਾਰ ਕੀਤੇ ਜਾ ਰਹੇ ਕਾਰਜਾਂ ਦੀ ਭਰਵੀਂ ਸ਼ਲਾਘਾ ਕੀਤੀ। ਪ੍ਰਧਾਨ �ਮਕਾਰ ਗੋਇਲ ਨੇ ਕਿਹਾ ਕਿ ਗਾਹਕ ਨੂੰ ਸਾਫ਼-ਸੁਥਰਾ ਅਤੇ ਮਿਆਰੀ ਸਾਮਾਨ ਮਿਲੇ ਅਤੇ ਸਰਕਾਰ ਨੂੰ ਪੂਰਾ ਟੈਕਸ ਮਿਲੇ। ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ ਦਾ ਇਹ ਸਲੋਗਨ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਸਾਫ਼ ਸੁਥਰਾ ਤੇ ਵਧੀਆ ਕੰਮ ਕਰਨਾ ਚਾਹੁੰਦਾ ਹੈ, ਪ੍ਰੰਤੂ ਇਸ ਵਪਾਰੀ ਵਰਗ ਨੂੰ ਚੰਗਾ ਮਾਹੌਲ ਮਿਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਨਾਲ ਸਬੰਧਿਤ ਸ਼ਹਿਰ ਦੀਆਂ ਵੱਖ-ਵੱਖ 28 ਦੇ ਕਰੀਬ ਵਪਾਰਕ ਐਸੋਸੀਏਸ਼ਨਾਂ ਵਲੋਂ ਇਕਜੁੱਟ ਹੋ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਸਨਮਾਨ ਲਈ ਆਪਣੇ ਸ਼ੁਭਚਿੰਤਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜ ਕੁਮਾਰ ਰਾਵਲ, ਜਤਿੰਦਰ ਜਸ਼ਨ, ਸੰਜੀਵ ਕਟਾਰੀਆ, ਰਜਨੀਸ਼ ਗੋਇਲ, ਹਰਿੰਦਰ ਪਾਲ ਸਿੰਘ ਅਤੇ ਰੋਹਿਤ ਮਿੱਤਲ ਹਾਜ਼ਰ ਸਨ।
ਵਪਾਰੀ ਵਰਗ ਪ੍ਰਤੀ ਸੁਹਿਰਦਤਾ ਨੂੰ ਵੇਖਦਿਆਂ ਪ੍ਰਧਾਨ �ਮਕਾਰ ਗੋਇਲ ਦਾ ਸਨਮਾਨ
ਅਜੀਤ ਡੈਸਕ
15-06-2026