20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਬਰਾੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Ad Position 21
No active advertisement
ਅਜੀਤ ਡੈਸਕ 15-06-2026

ਬਰਗਾੜੀ, 14 ਜੂਨ (ਸੁਖਰਾਜ ਸਿੰਘ ਗੋਂਦਾਰਾ) ਪਿੰਡ ਰਣ ਸਿੰਘ ਵਾਲਾ ਨਿਵਾਸੀ ਯੂਥ ਅਕਾਲੀ ਆਗੂ ਬੀਰਦਵਿੰਦਰ ਸਿੰਘ ਬਰਾੜ ਅਤੇ ਜਸਵਿੰਦਰ ਸਿੰਘ ਬਰਾੜ ਦੇ ਮਾਤਾ ਮਨਜਿੰਦਰ ਕੌਰ ਬਰਾੜ (83) ਪਤਨੀ ਟਕਸਾਲੀ ਅਕਾਲੀ ਆਗੂ ਸਵ. ਅਮਰਜੀਤ ਸਿੰਘ ਬਰਾੜ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਇਸ ਦੁੱਖ ਘੜੀ ‘ਚ ਸ਼ਰੀਕ ਹੋਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਬਰਾੜ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਪਰਿਵਾਰ ਨੂੰ ਹਮੇਸ਼ਾ ਘਾਟ ਮਹਿਸੂਸ ਹੁੰਦੀ ਹੈ। ਕਿਉਂਕਿ ਬਜ਼ੁਰਗਾਂ ਦੇ ਹੁੰਦਿਆਂ ਬਾਕੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਬਹੁਤ ਘੱਟ ਹੁੰਦੀਆਂ ਹਨ। ਇਸ ਤੋਂ ਇਲਾਵਾ ਬਜ਼ੁਰਗ ਆਪਣੇ ਬੱਚਿਆਂ ਨਾਲ ਹਮੇਸ਼ਾ ਆਪਣੀ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਸਾਂਝੇ ਕਰਦੇ ਜੋ ਸਿਆਣੇ ਬੱਚਿਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਉਨ੍ਹਾਂ ਕਿਹਾ ਕਿ ਮਾਤਾ ਮਨਜਿੰਦਰ ਕੌਰ ਦੀਆ ਨੂੰਹਾਂ,ਪੁੱਤਾਂ, ਪੋਤਰਿਆਂ, ਪੋਤਰੀਆਂ ਤੇ ਧੀਆਂ ਵੱਲੋਂ ਬਜ਼ੁਰਗ ਆਵਸਥਾ ‘ਚ ਉਨ੍ਹਾਂ ਦੀ ਕੀਤੀ ਮਿਸਾਲੀ ਸੇਵਾ ਦੀ ਬਾਦੌਲਤ ਹੀ ਉਹ ਬੜੀ ਲੰਮੀ ਤੇ ਖੁਸ਼ਹਾਲ ਜ਼ਿੰਦਗੀ ਭੋਗ ਕਿ ਇਸ ਦੁਨੀਆਂ ਤੋਂ ਰੁਖਸਤ ਹੋਏ। ਇਸ ਮੌਕੇ ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਗੁਰਮੀਤ ਸਿੰਘ ਚਹਿਲ ਦਿੱਲੀ ਵਾਲੇ, ਕਰਮਜੀਤ ਸਿੰਘ ਮਾਨ, ਸਾਬਕਾ ਸਰਪੰਚ ਭਗਵਾਨ ਸਿੰਘ, ਸਾਬਕਾ ਸਰਪੰਚ ਨਿਰਭੈ ਸਿੰਘ, ਬਲਵਿੰਦਰ ਸਿੰਘ ਵਾਲੀਆਂ, ਵਿਸ਼ਵਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਟੀਮ ਨੇ ਬਲਾਕ ਜੈਤੋ ਦੇ ਕਲੀਨਿਕਾਂ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਵਪਾਰੀ ਵਰਗ ਪ੍ਰਤੀ ਸੁਹਿਰਦਤਾ ਨੂੰ ਵੇਖਦਿਆਂ ਪ੍ਰਧਾਨ �ਮਕਾਰ ਗੋਇਲ ਦਾ ਸਨਮਾਨ
Ad Position 24