ਜੈਤੋ, 14 ਜੂਨ (ਗੁਰਚਰਨ ਸਿੰਘ ਗਾਬੜੀਆ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ: 295) ਬਲਾਕ ਜੈਤੋ ਦੇ ਪ੍ਰਧਾਨ ਡਾ. ਮੁਹੰਮਦ ਸਲੀਮ ਖਿਲਜੀ ਦੀ ਪ੍ਰਧਾਨਗੀ ਹੇਠ ਬਲਾਕ ਜੈਤੋ ਵਿਖੇ ਕਲੀਨਿਕਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸਾਥੀਆਂ ਦਾ ਕੰਮ ਬਹੁਤ ਸਾਫ਼ ਸੁਥਰਾ ਅਤੇ ਲਿਮਿਟਡ ਡਿਸਪਲੇ ਪਾਏ ਗਏ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਟੀਮ ਵਲੋਂ ਡਾ. ਗੁਰਜੰਟ ਸਿੰਘ, ਡਾ. ਜਗਸੀਰ ਰਾਮ, ਡਾ. ਰਾਜਵੀਰ ਖਾਨ, ਡਾ. ਬਹਾਦਰ (ਗੁਰਸੇਵਕ ਸਿੰਘ), ਜਪੁਜੀ ਹਸਪਤਾਲ, ਡਾ. ਸਤਪਾਲ ਸਿੰਘ ਖਜ਼ਾਨਚੀ, ਡਾ. ਕੇਵਲ ਸ਼ਰਮਾ (ਪਿੰਕੀ), ਡਾ. ਸਲੀਮ ਮੱਲੇਵਾਲਾ ਅਤੇ ਡਾ. ਸਿਮਰਜੀਤ ਸਿੰਘ ਨੇੜੇ ਜਲਾਲ ਵਾਲਾ ਡੇਰਾ ਜੈਤੋ ਆਦਿ ਦੇ ਕਲੀਨਿਕਾਂ ਨੂੰ ਚੈਕ ਕੀਤਾ ਗਿਆ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਵਾਈਸ ਪ੍ਰਧਾਨ ਡਾ. ਕਸ਼ਮੀਰ ਸਿੰਘ ਨੰਬਰਦਾਰ, ਡਾ. ਰਾਕੇਸ ਕੁਮਾਰ ਜ਼ਿਲ੍ਹਾ ਵਾਈਸ ਪ੍ਰਧਾਨ, ਬਲਾਕ ਦੇ ਚੇਅਰਮੈਨ ਡਾ. ਹਰਭਜਨ ਸਿੰਘ ਸੇਵੇਵਾਲਾ ਨੇ ਸਾਥੀ ਡਾਕਟਰਾਂ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨ ਸਬੰਧੀ ਪ੍ਰੇਰਿਆ ਤੇ ਕਿਹਾ ਕਿ ਦਵਾਈਆਂ ਦਾ ਸਟਾਕ ਸੀਮਤ ਰੱਖਿਆ ਜਾਵੇ ਤਾਂ ਜੋ ਕਿ ਲੋੜ ਦੇ ਮੁਤਾਬਿਕ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾਣ। ਇਸ ਮੌਕੇ ਪ੍ਰੈੱਸ ਸਕੱਤਰ ਡਾ. ਰੌਸ਼ਨ ਲਾਲ, ਸਹਾਇਕ ਪ੍ਰੈੱਸ ਸਕੱਤਰ ਸਰਬਜੀਤ ਸਿੰਘ, ਬਲਾਕ ਜੈਤੋ ਦੇ ਮੀਤ ਪ੍ਰਧਾਨ ਰੇਸ਼ਮ ਸਿੰਘ ਰੋੜੀਕਪੂਰਾ, ਡਾ. ਕੌਰ ਸਿੰਘ ਸੁਰਘੂਰੀ ਜ਼ਿਲ੍ਹਾ ਚੇਅਰਮੈਨ, ਡਾ. ਰਾਕੇਸ਼ ਕੁਮਾਰ ਜ਼ਿਲ੍ਹਾ ਮੀਤ ਪ੍ਰਧਾਨ ਜੈਤੋ, ਡਾ. ਰੇਸ਼ਮ ਸਿੰਘ ਰੋੜੀਕਪੂਰਾ, ਡਾ. ਨਰਿੰਦਰ ਸ਼ਰਮਾ, ਡਾ. ਗੁਰਪ੍ਰੀਤ ਸਿੰਘ ਗੋਪੀ, ਡਾ. ਗੁਰਸੇਵਕ ਸਿੰਘ, ਡਾ. ਗੁਰਭੇਜ ਸਿੰਘ, ਡਾ. ਹਰਸਿਮਰਨ ਸਿੰਘ ਵਿਰਕ, ਬਲਾਕ ਜੈਤੋ ਦੇ ਸਕੱਤਰ ਡਾ. ਕੁਲਦੀਪ ਸਿੰਘ ਚੰਦਭਾਨ, ਸਹਾਇਕ ਸਕੱਤਰ ਡਾ. ਚੇਤਨ ਸ਼ਰਮਾ, ਡਾ. ਜਗਸੀਰ ਰਾਮ ਮੀਤ ਪ੍ਰਧਾਨ, ਬਲਾਕ ਜੈਤੋ ਦੇ ਖਜ਼ਾਨਚੀ ਡਾ. ਸਤਪਾਲ ਸਿੰਘ, ਸਹਾਇਕ ਖਜ਼ਾਨਚੀ ਡਾ. ਕੇਵਲ ਸ਼ਰਮਾ ਪਿੰਕੀ, ਬਲਾਕ ਜੈਤੋ ਦੇ ਮੀਤ ਪ੍ਰਧਾਨ ਕ੍ਰਿਸ਼ਨਾ ਰਾਣੀ, ਬਲਾਕ ਜੈਤੋ ਦੇ ਸਹਾਇਕ ਪ੍ਰੈਸ ਸਕੱਤਰ ਡਾ. ਸਰਬਜੀਤ ਸਿੰਘ, ਡਾ. ਗੁਰਮੀਤ ਕੌਰ, ਡਾ. ਗਗਨਦੀਪ ਕੌਰ, ਡਾ. ਪਰਮਜੀਤ ਕੌਰ, ਡਾ. ਮੋਹਨ ਸ਼ੀ ਯਾਦਵ ਅਤੇ ਡਾ. ਜਗਜੀਤ ਸਿੰਘ ਆਦਿ ਮੌਜੂਦ ਸਨ।
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਟੀਮ ਨੇ ਬਲਾਕ ਜੈਤੋ ਦੇ ਕਲੀਨਿਕਾਂ ਦੀ ਕੀਤੀ ਚੈਕਿੰਗ
ਅਜੀਤ ਡੈਸਕ
15-06-2026