20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਆਪਣੀ ਹੋਣੀ ’ਤੇ ਹੰਝੂ ਵਹਾਅ ਰਹੇ ਨੇ ਸਿਵੀਆਂ ਵਾਲੇ ਘਰਾਟ

Ad Position 21
No active advertisement
ਅਜੀਤ ਡੈਸਕ 15-06-2026

ਸਰਕਾਰਾਂ ਨੇ ਪੈਸਾ ਤਾਂ ਕਮਾਇਆ ਪਰ ਸੰਭਾਲ ਨਹੀਂ ਕੀਤੀ
ਪੰਜਗਰਾਈ ਕਲਾਂ, 14 ਜੂਨ (ਸੁਖਮੰਦਰ ਸਿੰਘ ਬਰਾੜ)-ਬਿ੍ਰਟਿਸ਼ ਸਾਮਰਾਜ ਵਲੋਂ ਕੀਤੇ ਗਏ ਲੋਕ ਪੱਖੀ ਨਿਰਮਾਣ ਕਾਰਜਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਜਿਨ੍ਹਾਂ ਦਾ ਉਦੇਸ਼ ਨਾ ਕੇਵਲ ਪੈਸਾ ਕਮਾਉਣਾ ਸਗੋਂ ਲੋਕਾਂ ਨੂੰ ਸਹੂਲਤ ਦੇਣਾ ਵੀ ਸੀ। ਜਿਸਦੀ ਮਿਸਾਲ ਹੈ ਇਕ ਸਦੀ ਤੋਂ ਵੱਧ ਸਮਾਂ ਪਹਿਲਾਂ ਅਬੋਹਰ ਬ੍ਰਾਂਚ (ਢਿੱਲਵਾਂ-ਸਿਵੀਆਂ) ਸੰਪਰਕ ਸੜਕ ਉੱਪਰ ਬਣੇ ਘਰਾਟ ਜੋ ਕਦੇ ਸਰਕਾਰ ਲਈ ਆਮਦਨ ਅਤੇ ਲੋਕਾਂ ਲਈ ਪੋਸ਼ਟਿਕ ਆਟਾ ਦੇਣ ਲਈ ਜਾਣੇ ਜਾਂਦੇ ਸਨ ਅੱਜ ਬੰਦ ਹੋਣ ਤੋਂ ਬਾਅਦ ਆਪਣੀ ਹੋਂਦ ‘ਤੇ ਹੰਝੂ ਵਹਾਅ ਰਹੇ ਹਨ। ਬਿ੍ਰਟਿਸ਼ ਸਾਮਰਾਜ ਦੌਰਾਨ 19ਵੀਂ ਸਦੀ ਦੇ ਲਗਪਗ 7ਵੇਂ ਦਹਾਕੇ ਦੌਰਾਨ ਲੋਕਾਂ ਨੂੰ ਆਟਾ ਪੀਸਣ ਦੀ ਸਹੂਲਤ ਦੇਣ ਅਤੇ ਆਮਦਨ ਦੇ ਸਰੋਤ ਪੈਦਾ ਕਰਨ ਲਈ ਇਨ੍ਹਾਂ ਘਰਾਟਾਂ ਦੀ ਸਥਾਪਨਾ ਕੀਤੀ ਗਈ ਸੀ। ਸ਼ੁਰੂਆਤੀ ਦੌਰ ਵਿਚ ਇਸ ਅਬੋਹਰ ਬਰਾਂਚ ਉੱਪਰ ਇਨ੍ਹਾਂ ਦੀ ਗਿਣਤੀ ਲਗਪਗ 12 ਸੀ ਪ੍ਰੰਤੂ ਉਨ੍ਹਾਂ ਵਿਚੋਂ ਸਿਵੀਆਂ ਵਾਲੇ ਘਰਾਟ ਹੀ ਬਚੇ ਹੋਏ ਸਨ। ਇਸ ਬਰਾਂਚ ਦੀ ਪੁਨਰ-ਨਿਰਮਾਣ ਤਹਿਤ ਤੇ ਕੁਝ ਹੋਰ ਤਕਨੀਕੀ ਖ਼ਾਮੀਆਂ ਕਾਰਨ ਇਹ ਅੱਜ ਬੰਦ ਹੋ ਚੁੱਕੇ ਇਨ੍ਹਾਂ ਘਰਾਆਂ ਦੀ ਕੇਵਲ ਖ਼ਸਤਾ ਹਾਲ ਇਮਾਰਤ ਹੀ ਇਕ ਯਾਦ ਨਿਸ਼ਾਨੀ ਵਜੋਂ ਬਚੀ ਹੈ। ਇਕ ਸਮਾਂ ਸੀ ਜਦੋਂ ਪੰਜਗਰਾੲੀਂ ਕਲਾਂ, �ਲਖ, ਘਣੀਏ ਵਾਲਾ, ਸਿਵੀਆਂ, ਢਿੱਲਵਾਂ, ਨਾਨਕਸਰ, ਬਾਹਮਣ ਵਾਲਾ ਸਮੇਤ ਦਰਜਨਾਂ ਪਿੰਡ ਦੇ ਲੋਕ ਇਨ੍ਹਾਂ ਤੋਂ ਆਟਾ ਪਿਸਵਾ ਦੇ ਲਿਜਾਂਦੇ ਹਨ ਕਿਉਂਕਿ ਪਾਣੀ ਦੀ ਗਤੀ ਨਾਲ ਹੌਲੀ ਚੱਲਣ ਵਾਲੇ ਇਨ੍ਹਾਂ ਘਰਾਟਾਂ ਦੁਆਰਾ ਪੀਸੇ ਗਏ ਆਟੇ ਦੀ ਜਿੱਥੇ ਪੌਸ਼ਟਿਕਤਾ ਬਰਕਰਾਰ ਰਹਿੰਦੀ ਹੈ ਉੱਥੇ ਆਟੇ ਦੇ ਵਜਨ ਵਿਚ ਵੀ ਕਾਫ਼ੀ ਫ਼ਰਕ ਪੈਂਦਾ ਸੀ। ਇਸ ਤੋਂ ਇਲਾਵਾ ਇੱਥੋਂ ਦੀ ਪਿਸਾਈ ਦੇ ਰੇਟ ਮਸ਼ੀਨੀ ਚੱਕੀਆਂ ਦੀ ਨਿਸਬਤ ਘੱਟ ਹੁੰਦਾ ਸੀ ਅਤੇ ਆਟੇ ਦੀ ਕਾਟ ਵੀ ਨਹੀਂ ਕੀਤੀ ਜਾਂਦੀ ਸੀ। ਆਟੇ ਦੀ ਗੁਣਵੱਤਾ ਕਾਰਨ ਹੀ ਸਿਹਤ ਅਧਿਕਾਰੀਆਂ ਤੋਂ ਲੈ ਕੇ ਆਮ ਲੋਕ ਇੱਥੋਂ ਆਟੇ ਦੇ ਗਾਹਕ ਸਨ। ਇਸ ਕਰਕੇ ਇਹ ਘਰਾਟੇ ਇਲਾਕੇ ਦੀਆਂ 20 ਦੇ ਕਰੀਬ ਮੰਡੀਆਂ ਲਈ ਕਣਕ, ਮੱਕੀ ਅਤੇ ਬਾਜ਼ਰੇ ਦੇ ਆਟੇ ਦੀਆਂ ਲੋੜ ਨੂੰ ਪੂਰਾ ਕਰਦੇ ਸਨ। ਇਸ ਤੋਂ ਇਲਾਵਾ ਇਹ ਘਰਾਟ ਇਲਾਕੇ ਦੇ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਵੀ ਸਨ। ਇਸ ਨੂੰ ਬਦਕਿਸਮਤੀ ਹੀ ਕਹਾਂਗੇ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਇਨ੍ਹਾਂ ਨੂੰ ਠੇਕੇ ‘ਤੇ ਦੇ ਕੇ ਕਮਾਈ ਤਾਂ ਕੀਤੀ ਜਾਂਦੀ ਰਹੀ ਪ੍ਰੰਤੂ ਇਨ੍ਹਾਂ ਦੀ ਸੰਭਾਲ ਕਰਨ ਅਤੇ ਇਨ੍ਹਾਂ ਨੂੰ ਸੁੱਚਜੇ ਢੰਗ ਨਾਲ਼ ਚਲਾਉਣ ਲਈ ਸਾਰਥਕ ਯਤਨ ਨਹੀਂ ਕੀਤੇ ਜਿਸਦੇ ਚੱਲਦਿਆਂ ਇਹ ਘਰਾਟ ਬੀਤੇ ਹੋਏ ਸਮੇਂ ਦੀ ਇਕ ਕਹਾਣੀ ਬਣ ਕੇ ਰਹਿ ਗਏ। ਇਮਾਰਤ ਅੰਦਰ ਬੰਦ ਪਈਆਂ ਚੱਕੀਆਂ ਅਤੇ ਡਿੱਗੂੰ-ਡਿੱਗੂੰ ਕਰਦੀ ਇਮਾਰਤ ਕਿਸੇ ਸਮੇਂ ਇਨ੍ਹਾਂ ਅੰਦਰ ਧੜਕਦੀ ਰਹੀ ਜ਼ਿੰਦਗੀ ਦੀ ਗਵਾਹੀ ਭਰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਬਲੱਡ ਡੋਨਰ ਦਿਵਸ ’ਤੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਟੀਮ ਨੇ ਬਲਾਕ ਜੈਤੋ ਦੇ ਕਲੀਨਿਕਾਂ ਦੀ ਕੀਤੀ ਚੈਕਿੰਗ
Ad Position 24