ਸ੍ਰੀ ਮੁਕਤਸਰ ਸਾਹਿਬ, 26 ਜੂਨ (ਰਣਜੀਤ ਸਿੰਘ ਢਿੱਲੋਂ)-ਖ਼ੂਨਦਾਨ ਨੂੰ ਸਮਰਪਿਤ ਸੰਸਥਾ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਵਲੋਂ ਸਥਾਨਕ ਬੱਸ ਸਟੈਂਡ ’ਤੇ 39ਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਚੇਅਰਮੈਨ ਦੀਪਾਂਕਰ ਨੇ ਦੱਸਿਆ ਕਿ ਕੈਂਪ ਵਿਚ ਵਧ-ਚੜ੍ਹ ਕੇ ਖ਼ੂਨਦਾਨ ਹੋਇਆ। ਕੈਂਪ ਨੂੰ ਸਫ਼ਲ ਬਣਾਉਣ ਵਿਚ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਜਸਵਿੰਦਰ ਸਿੰਘ ਚਹਿਲ, ਸੰਜੀਵ ਗਰਗ ਪ੍ਰਧਾਨ, ਸਾਹਿਬਜੀਤ ਸਿੰਘ ਜਨਰਲ ਸਕੱਤਰ ਪੀ.ਐੱਸ.ਐੱਮ.ਐੱਸ.ਯੂ. ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ, ਗੁਰਮੀਤ ਸਿੰਘ ਬਧਾਈ ਸੁਪਰਡੈਂਟ ਦਾ ਸਹਿਯੋਗ ਰਿਹਾ। ਸੁਸਾਇਟੀ ਵਲੋਂ ਰੋਡਵੇਜ਼ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਗਿਆ, ਕਿਉਂਕਿ ਉਹ ਖ਼ੂਨਦਾਨੀ ਬਣ ਕੇ ਕੈਂਪ ਵਿਚ ਖ਼ੂਨ ਦਾਨ ਕਰਨ ਪੁੱਜੇ। ਉਨ੍ਹਾਂ ਕੈਂਪ ਨੂੰ ਸਫ਼ਲ ਬਣਾਉਣ ਲਈ ਪੂਰੇ ਰੋਡਵੇਜ਼ ਪੀ.ਆਰ.ਟੀ. ਸੀ., ਪਨਬੱਸ ਦੇ ਹਰ ਇਕ ਡਰਾਈਵਰ, ਕੰਡਕਟਰ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਮੈਂਬਰ ਕਰਨ ਕਾਠਪਾਲ, ਡਾਕਟਰ ਵਿਜੈ ਸਿੰਗਲਾ, ਚੇਅਰਮੈਨ ਦੀਪਾਕਰ, ਉਪ ਪ੍ਰਧਾਨ ਪ੍ਰਵੀਨ ਮਦਾਨ, ਗਗਨ ਅਹੂਜਾ, ਸਮੀਰ ਮਹਾਸ਼ਾ, ਰਣਜੀਤ ਸਿੰਘ, ਸੁਰਿੰਦਰ, ਜੈਲੀ, ਅਮਰਦੀਪ, ਗੁਰਮੀਤ ਸਿੰਘ ਵਧਾਈਆਂ ਸੁਪਰਡੈਂਟ ਪੰਜਾਬ ਰੋਡਵੇਜ਼, ਜਗਸੀਰ ਸਿੰਘ ਮਾਣਕ ਪ੍ਰਧਾਨ, ਕਮਲ ਕੁਮਾਰ ਚੇਅਰਮੈਨ, ਲਖਵੀਰ ਸਿੰਘ ਮਾਨ, ਜਸਵਿੰਦਰ ਸਿੰਘ ਜੱਸਾ, ਗੁਰਜੀਤ ਸਿੰਘ ਬਰਾੜ, ਪ੍ਰਕਾਸ਼ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ ਕੰਡਕਟਰ, ਜਗਦੇਵ ਸਿੰਘ, ਬੇਅੰਤ ਸਿੰਘ ਹਾਜ਼ਰ ਸਨ।