ਮਲੋਟ, 26 ਜੂਨ (ਪਾਟਿਲ, ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਵਲੋਂ ਸਥਾਪਤ ਸੰਸਥਾ ਮਿਮਿਟ ਮਲੋਟ ਦੇ ਐੱਨ.ਸੀ.ਸੀ. ਆਰਮੀ ਵਿੰਗ (ਗਰਲਸ) ਵਲੋਂ 6 ਪੰਜਾਬ ਬਟਾਲੀਅਨ ਐੱਨ.ਸੀ.ਸੀ. ਯੂਨਿਟ ਮਲੋਟ ਵਿਖੇ 10 ਰੋਜ਼ਾ ਐੱਨ.ਸੀ.ਸੀ. ਕੈਂਪ ਕਮਾਂਡਿੰਗ ਅਫ਼ਸਰ ਕਰਨਲ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਐੱਨ.ਸੀ.ਸੀ. ਕੈਂਪ ਦੌਰਾਨ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਐੱਨ.ਸੀ.ਸੀ. ਕੈਡਿਟਸ ਨੇ ਐੱਨ.ਸੀ.ਸੀ. ਦੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਡਰਿਲ, ਮੈਪ ਰੀਡਿੰਗ, ਫਾਇਰਿੰਗ ਆਦਿ ਗਤੀਵਿਧੀਆਂ ਵਿਚ ਭਾਗ ਲਿਆ। ਇਸ ਮੌਕੇ ਮਿਮਿਟ ਦੀ ਵਿਦਿਆਰਥਣ ਕਿਰਨਦੀਪ ਕੌਰ ਨੂੰ ਵਧੀਆ ਕਾਰਗੁਜ਼ਾਰੀ ਲਈ ਸਾਰਜੈਂਟ ਵਜੋਂ ਚੁਣਿਆ ਗਿਆ, ਜਿਸ ਕਰਕੇ ਮਿਮਿਟ ਦੀ ਸਮੁੱਚੀ ਐੱਨ.ਸੀ.ਸੀ. ਟੀਮ ਵਿਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਕੈਂਪ ਦੌਰਾਨ ਮਿਮਿਟ ਮਲੋਟ ਦੇ ਡਾ. ਰਜਿੰਦਰ ਕੌਰ ਮੈਨੇਜਮੈਂਟ ਵਿਭਾਗ ਵਲੋਂ ਟਾਈਮ ਮੈਨੇਜਮੈਂਟ ਤੇ ਕਮਿਊਨੀਕੇਸ਼ਨ ਸਕਿਲਜ਼ ਵਿਸ਼ੇ ’ਤੇ ਗੈਸਟ ਲੈਕਚਰ ਵੀ ਕੀਤਾ ਗਿਆ। ਇਸ ਮੌਕੇ ਮਿਮਿਟ ਦੇ ਐੱਨ.ਸੀ.ਸੀ. ਕੇਅਰ ਟੇਕਰ (ਸੀ.ਟੀ.ਓ.) ਰਾਜ ਕੁਮਾਰ ਲਡਵਾਲ, ਅਲਫਾ ਕੰਪਨੀ ਦੇ ਸੂਬੇਦਾਰ ਅਨਿਲ ਕੁਮਾਰ ਯਾਦਵ, ਸੂਬੇਦਾਰ ਮੇਜਰ ਮਨਜੀਤ ਸਿੰਘ ਅਤੇ ਮਿਮਿਟ ਦੀ ਸਮੁੱਚੀ ਐੱਨ.ਸੀ.ਸੀ. ਟੀਮ ਹਾਜ਼ਰ ਸੀ। ਇਸ ਕੈਂਪ ਨੂੰ ਸੁਚੱਜੇ ਢੰਗ ਨਾਲ ਸੰਪੂਰਨ ਕਰਨ ਲਈ ਮਿਮਿਟ ਮਲੋਟ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਅਤੇ ਸਬ ਲੈਫ਼ਟੀਨੈਂਟ ਸੁਰਿੰਦਰ ਕੁਮਾਰ ਐਸੋਸੀਏਟ ਐੱਨ.ਸੀ.ਸੀ. ਅਫ਼ਸਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।