06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਐੱਸ.ਐੱਚ.ਓ. ਵਲੋਂ ਵਪਾਰ ਮੰਡਲ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 27-06-2026
ਗਿੱਦੜਬਾਹਾ, 26 ਜੂਨ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੇ ਐੱਸ.ਐੱਚ.ਓ. ਪਰਵਿੰਦਰ ਸਿੰਘ ਨੇ ਅੱਜ ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿਖੇ ਵਪਾਰ ਮੰਡਲ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਪਰਵਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਦੁਕਾਨਦਾਰਾਂ ਨੂੰ ਦੁਕਾਨਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਸਮੇਂ-ਸਮੇਂ ’ਤੇ ਸਾਫ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਕਿਸੇ ਵੀ ਵਾਰਦਾਤ ਹੋਣ ਦੀ ਸੂਰਤ ਵਿਚ ਕ੍ਰਾਈਮ ਨੂੰ ਟਰੇਸ ਕਰਨਾ ਸੌਖਾ ਹੋ ਸਕੇ। ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਮਾਲ ਲੋਡ ਤੇ ਅਣਲੋਡ ਕਰਨ ਲਈ ਆਉਣ ਵਾਲੇ ਵੱਡੇ ਟਰਾਲਿਆਂ ਕਾਰਨ ਪੈਦਾ ਹੋਣ ਵਾਲੀ ਟ੍ਰੈਫ਼ਿਕ ਆਦਿ ਸਮੱਸਿਆ ਨਾਲ ਨਿਪਟਣ ਲਈ ਉਨ੍ਹਾਂ ਇਨ੍ਹਾਂ ਟਰਾਲਿਆਂ ਦੇ ਸ਼ਹਿਰ ਵਿਚ ਦਾਖ਼ਲ ਹੋਣ ਦੇ ਸਮੇਂ ਨੂੰ ਨਿਰਧਾਰਤ ਕਰਨ ਅਤੇ ਆਪਸੀ ਸਹਿਯੋਗ ਕਰਨ ਦਾ ਸੁਝਾਅ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਸਵਰਨਕਾਰ ਸੰਘ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਵਿਅਕਤੀ ਪਾਸੇ ਸੋਨਾ-ਚਾਂਦੀ ਆਦਿ ਖ਼ਰੀਦ ਸਮੇਂ ਵੇਚਣ ਵਾਲੇ ਵਿਅਕਤੀ ਦਾ ਆਧਾਰ ਕਾਰਡ ਤੇ ਉਸ ਦੀ ਪਹਿਚਾਣ ਬਾਰੇ ਜਾਣਕਾਰੀ ਲੈਣ ਅਤੇ ਕੋਈ ਵੀ ਵਿਅਕਤੀ ਬਾਜ਼ਾਰ ਭਾਅ ਤੋਂ ਘੱਟ ਭਾਅ ਤੇ ਸਾਮਾਨ ਵੇਚਣ ਲਈ ਆਉਂਦਾ ਹੈ, ਤਾਂ ਉਸ ਵਿਅਕਤੀ ਦੀ ਵਿਸ਼ੇਸ਼ ਤੌਰ ’ਤੇ ਜਾਂਚ ਪੜਤਾਲ ਕੀਤੀ ਜਾਵੇ ਅਤੇ ਸ਼ੱਕ ਹੋਣ ਦੀ ਸੂਰਤ ਵਿਚ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸੇ ਤਰ੍ਹਾਂ ਮੋਬਾਇਲ ਐਸੋਸੀਏਸ਼ਨ ਨੂੰ ਹਦਾਇਤ ਕੀਤੀ ਕਿ ਉਹ ਪੁਰਾਣੇ ਮੋਬਾਇਲਾਂ ਦੀ ਖ਼ਰੀਦੋ-ਫ਼ਰੋਖ਼ਤ ਸਮੇਂ ਮੋਬਾਇਲ ਵੇਚਣ ਵਾਲੇ ਦੀ ਪਹਿਚਾਣ ਤੇ ਪਤਾ ਆਪਣੇ ਰਿਕਾਰਡ ਵਿਚ ਜ਼ਰੂਰ ਰੱਖਣ। ਸਵੇਰੇ ਕਰੀਬ 3 ਵਜੇ ਦੇ ਕਰੀਬ ਰੇਲਵੇ ਸਟੇਸ਼ਨ ’ਤੇ ਪੁੱਜਣ ਵਾਲੀ ਰੇਵਾੜੀ ਵਾਲੀ ਗੱਡੀ ’ਤੇ ਆਉਣ-ਜਾਣ ਵਾਲੀਆਂ ਸਵਾਰੀਆਂ ਦੀ ਸੁਰੱਖਿਆ ਨੂੰ ਯਕੀਨੇ ਬਣਾਏ ਜਾਣ ਸੰਬੰਧੀ ਵਪਾਰ ਮੰਡਲ ਵਲੋਂ ਕਹੇ ਜਾਣ ’ਤੇ ਉਨ੍ਹਾਂ ਤੁਰੰਤ ਪੀ.ਸੀ.ਆਰ. ਕਰਮਚਾਰੀਆਂ ਨੂੰ ਪੱਕੀ ਡਿਊਟੀ ਉਕਤ ਗੱਡੀ ਦੇ ਆਉਣ ਸਮੇਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਲਗਾਈ ਗਈ। ਇਸ ਮੌਕੇ ਵਪਾਰ ਮੰਡਲ ਦੇ ਸ਼ਾਮ ਸੁੰਦਰ ਛਿੰਦੀ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਬਾਂਸਲ, ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੰਮੀ ਬੁੱਟਰ, ਵਰਿੰਦਰ ਅਗਰਵਾਲ, ਮੋਬਾਇਲ ਐਸੋਸੀਏਸ਼ਨ ਦੇ ਪ੍ਰਧਾਨ ਓਮ ਪ੍ਰਕਾਸ਼ ਕਾਕਾ, ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵਿੱਕੀ ਗਰਗ, ਕੱਪੜਾ ਯੂਨੀਅਨ ਦੇ ਭਗਵਾਨ ਦਾਸ ਅਹੂਜਾ, ਨਵੀ ਬਾਂਸਲ, ਰਮੇਸ਼ ਕੁਮਾਰ ਭਾਨਾ, ਅਨਮੋਲ ਜੁਨੇਜਾ ਬਬਲੂ, ਮਨੀਸ਼ ਵਰਮਾ ਅਤੇ ਏ.ਐੱਸ.ਆਈ. ਜਗਸੀਰ ਪੁਰੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਰਕੀਰਤ ਸਿੰਘ ਸੰਧੂ ਯੂਥ ਕਾਂਗਰਸ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਭਾਕਿਯੂ ਏਕਤਾ (ਉਗਰਾਹਾਂ) ਪਿੰਡ ਵੰਗਲ ਇਕਾਈ ਦੀ ਚੋਣ
Ad Position 24
No active advertisement