02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਹਰਿੰਦਰਾ ਨਗਰ ਕੱਸੀ ’ਤੇ ਟੇਢੇ ਦਰੱਖ਼ਤ ਲੈ ਸਕਦੇ ਹਨ ਕਿਸੇ ਦੀ ਜਾਨ

Ad Position 21
No active advertisement
ਅਜੀਤ ਡੈਸਕ 04-07-2026
ਫ਼ਰੀਦਕੋਟ, 3 ਜੁਲਾਈ (ਸਰਬਜੀਤ ਸਿੰਘ)-ਇੱਥੋਂ ਦੇ ਹਰਿੰਦਰਾ ਨਗਰ ਬਾਬਾ ਫ਼ਰੀਦ ਸਕੂਲ ਨੂੰ ਜਾਂਦੀ ਸੜਕ ਦੇ ਨਾਲ-ਨਾਲ ਕੱਸੀ ’ਤੇ ਲੱਗੇ ਜ਼ਿਆਦਾਤਰ ਸਫੈਦੇ ਦੇ ਦਰੱਖਤ ਸੜਕ ਵਲ ਨੂੰ ਟੇਢੇ ਹੋਏ ਪਏ ਹਨ ਅਤੇ ਥੋੜ੍ਹੇ ਜਿਹੇ ਮੀਂਹ ਹਨੇਰੀ ਵਿਚ ਇਕ ਨਾ ਇਕ ਦਰੱਖਤ ਡਿੱਗਦਾ ਹੈ। ਦੋ ਦਿਨ ਪਹਿਲਾਂ ਆਏ ਹਨੇਰੀ ਤੂੰਫਾਨ ਨਾਲ ਵੀ ਇਕ ਦਰੱਖਤ ਦਾ ਵੱਡਾ ਸਾਰਾ ਟਾਹਣਾ ਅੱਧ ਵਿਚਾਲੇ ਤੋਂ ਟੁੱਟਣ ਕਾਰਨ ਲਮਕਦਾ ਪਿਆ ਸੀ ਅਤੇ ਅੱਜ ਤੜਕੇ ਡਿੱਗ ਗਿਆ। ਟਾਹਣਾ ਬਿਜਲੀ ਦੀਆਂ ਤਾਰਾਂ ’ਤੇ ਜਾ ਡਿੱਗਿਆ ਜਿਸ ਕਾਰਨ ਇਲਾਕੇ ਦੀ ਬਿਜਲੀ ਬੰਦ ਹੋ ਗਈ ਅਤੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਬਿਜਲੀ ਵਿਭਾਗ ਦੇ ਕਾਮਿਆਂ ਵਲੋਂ ਇਸ ਨੂੰ ਠੀਕ ਕੀਤਾ ਗਿਆ ਅਤੇ ਬਿਜਲੀ ਚਾਲੂ ਕੀਤੀ ਗਈ। ਅਜੇ ਤਾਂ ਬਚਾਅ ਵਾਲੀ ਗੱਲ ਹੈ ਕਿ ਇਸ ਕਾਰਨ ਕਿਸੇ ਦਾ ਜਨੀ ਨੁਕਸਾਨ ਨਹੀਂ ਹੋਇਆ। ਜਿਸ ਸਮੇਂ ਦਰੱਖਤ ਦਾ ਇਹ ਟਾਹਣਾ ਡਿੱਗਿਆ ਉਸ ਸਮੇਂ ਸਕੂਲ ਲੱਗਣ ਦਾ ਸਮਾਂ ਹੁੰਦਾ ਹੈ ਅਤੇ ਇਥੋਂ ਵੱਡੀ ਗਿਣਤੀ ਵਿਚ ਬੱਚੇ ਅਤੇ ਹੋਰ ਵਿਅਕਤੀ ਲੰਘਦੇ ਹਨ। ਕੱਸੀ ਦੇ ਨਾਲ-ਨਾਲ ਜ਼ਿਆਦਾਤਰ ਦਰਖੱਤ ਸਰਕਾਰੀ ਬਲਬੀਰ ਸਕੂਲ ਤੇ ਬਿ੍ਰਜਿੰਦਰਾ ਕਾਲਜ ਦੀਆਂ ਗਰਾਊਂਡਾ ਵਿਚ ਲੱਗੇ ਹਨ ਜੋ ਕਿ ਇਸ ਤਰਫ ਝੁੱਕੇ ਪਏ ਹਨ। ਆਸੇ ਪਾਸੇ ਰਹਿਣ ਵਾਲੇ ਅਤੇ ਉਥੋਂ ਲੰਘਣ ਟੱਪਣ ਵਾਲਿਆਂ ਨੂੰ ਬਚਾਅ ਕੇ ਲੰਘਣਾ ਪੈਂਦਾ ਹੈ ਕਿਤੇ ਇਹ ਸੜਕ ਵੱਲ ਉਲਰੇ ਹੋਏ ਦਰੱਖਤ ਡਿੱਗ ਹੀ ਨਾ ਪੈਣ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸਫੈਦੇ ਦੇ ਦਰੱਖਤਾਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ ’ਚ ਮੱਲਾਂ ਮਾਰੀਆਂ ਅਗਲੀ ਖ਼ਬਰ ਪੰਜਾਬ ਦੀ ਨਵੀਂ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਨੂੰ ਪਸੰਦ ਨਹੀਂ-ਬੀ. ਕੇ .ਯੂ. ਕਾਦੀਆਂ
Ad Position 24
No active advertisement