08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਰੰਜਿਸ਼ ਤਹਿਤ ਕੀਤੇ ਹਮਲੇ ’ਚ ਜ਼ਖ਼ਮੀ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 28-07-2026
ਮੰਡੀ ਕਿੱਲਿਆਂਵਾਲੀ, 27 ਜੁਲਾਈ (ਇਕਬਾਲ ਸਿੰਘ ਸ਼ਾਂਤ)-ਪਿੰਡ ਮਿੱਡੂਖੇੜਾ ਵਿਖੇ ਕੱਲ੍ਹ ਦੇਰ ਸ਼ਾਮ ਜਾਨਲੇਵਾ ਹਮਲੇ ਵਿਚ ਗੰਭੀਰ ਜ਼ਖ਼ਮੀ ਹੋਏ ਕਰੀਬ 21 ਸਾਲਾ ਸੰਦੀਪ ਉਰਫ਼ ਬਬਲੂ ਪੁੱਤਰ ਗੋਰਾ ਸਿੰਘ ਦੀ ਏਮਜ਼ ਬਠਿੰਡਾ ਵਿਚ ਅੱਜ ਇਲਾਜ ਦੌਰਾਨ ਮੌਤ ਹੋ ਗਈ। ਸੰਦੀਪ ਫ਼ਰਸ਼ੀ ਟਾਈਲਾਂ ਦਾ ਮਿਸਤਰੀ ਸੀ। ਪਰਿਵਾਰ ਨੇ ਹੱਤਿਆ ਪਿੱਛੇ ਪੁਰਾਣੀ ਰੰਜਿਸ਼ ਅਤੇ ਕਥਿਤ ਸਿਆਸੀ ਸ਼ਹਿ ਦੇ ਦੋਸ਼ ਲਗਾਏ ਹਨ। ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖ਼ਮੀ ਦੀ ਮੌਤ ਤੋਂ ਬਾਅਦ ਡੀਐਸਪੀ (ਡੀ) ਰਛਪਾਲ ਸਿੰਘ, ਡੀਐਸਪੀ ਲੰਬੀ ਹਰਬੰਸ ਸਿੰਘ ਅਤੇ ਥਾਣਾ ਕਿੱਲਿਆਂਵਾਲੀ (ਆਰਜੀ) ਦੀ ਮੁਖੀ ਕਰਮਜੀਤ ਕੌਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਪੁਲਿਸ ਨੇ ਮੌਕੇ ਤੋਂ ਸ਼ੱਕੀ ਡਾਂਗਾਂ ਅਤੇ ਸੋਟੇ ਬਰਾਮਦ ਕੀਤੇ ਹਨ। ਘਟਨਾ ਮੁਤਾਬਿਕ ਕੱਲ੍ਹ ਦੇਰ ਸ਼ਾਮ ਸੰਦੀਪ ਉਰਫ਼ ਬਬਲੂ ਪਿੰਡ ਦੀ ਇਕ ਢਾਣੀ ਵਿਚ ਕੰਮ ਸਬੰਧੀ ਮੋਟਰਸਾਈਕਲ ’ਤੇ ਗਿਆ ਸੀ। ਵਾਪਸੀ ਸਮੇਂ ਹਾਕੂਵਾਲਾ ਰੋਡ ’ਤੇ ਨਹਿਰ ਦੇ ਪੁਲ ਕੋਲ ਕਈ ਮੋਟਰਸਾਈਕਲ ਸਵਾਰਾਂ ਨੇ ਉਸਨੂੰ ਘੇਰ ਲਿਆ। ਦੋਸ਼ ਹੈ ਕਿ ਹਮਲਾਵਰਾਂ ਨੇ ਡਾਂਗਾਂ ਤੇ ਰਾਡਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਸਦੀ ਛਾਤੀ, ਬਾਹਾਂ ਤੇ ਲੱਤਾਂ ’ਤੇ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀ ਨੂੰ ਪਹਿਲਾਂ ਸਿਵਲ ਹਸਪਤਾਲ ਬਾਦਲ ਲਿਜਾਇਆ ਗਿਆ, ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਏਮਜ਼ ਬਠਿੰਡਾ ਰੈਫਰ ਕੀਤਾ ਗਿਆ, ਜਿੱਥੇ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਬਬਲੂ ਦੀ ਹੱਤਿਆ ਪਿੱਛੇ ਰੰਜਿਸ਼ ਕਾਰਨ ਮੌਜੂਦਾ ਪੰਚ ਅਤੇ ਉਸਦੇ ਸਾਥੀਆਂ ਦਾ ਕਥਿਤ ਹੱਥ ਹੈ। ਪਹਿਲਾਂ ਵੀ ਸੰਦੀਪ ਦੇ ਭਰਾ ਲਵਪ੍ਰੀਤ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ, ਪਰ ਸੁਣਵਾਈ ਦੀ ਜਗ੍ਹਾ ਬਜਾਇ ਉਲਟਾ ਉਨ੍ਹਾਂ ’ਤੇ ਕਾਰਵਾਈ ਕਰ ਦਿੱਤੀ ਗਈ ਸੀ। ਘਟਨਾ ਤੋਂ ਪਹਿਲਾਂ ਹੀ ਮੁਲਜ਼ਮਾਂ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਹੈੱਡ ਕੁਆਰਟਰ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਕੀਤੀ ਸ਼ੁਰੂ ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਧਰਨਾ 2 ਨੂੰ
Ad Position 24