05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਭਾਰਤ ਦੀ ਸਾਈਕਲ ’ਤੇ ਯਾਤਰਾ ਕਰ ਰਿਹਾ ਕੇਰਲਾ ਦਾ ਜੋਪਿੰਨ ਪਹੁੰਚਿਆ ਸ੍ਰੀ ਮੁਕਤਸਰ ਸਾਹਿਬ

Ad Position 21
No active advertisement
ਅਜੀਤ ਡੈਸਕ 30-07-2026
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ)-ਭਾਰਤ ਦੀ ਸਾਈਕਲ ’ਤੇ ਯਾਤਰਾ ਕਰ ਰਿਹਾ ਕੇਰਲਾ ਦਾ ਯਾਤਰੀ ਜੋਪਿੰਨ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਿਆ। ਉਨ੍ਹਾਂ ਆਪਣੀ ਯਾਤਰਾ ਡੇਢ ਸਾਲ ਪਹਿਲਾਂ ਕੇਰਲਾ ਤੋਂ ਕਸ਼ਮੀਰ ਤੱਕ ਸ਼ੁਰੂ ਕੀਤੀ ਸੀ, ਜੋ ਹੁਣ ਤੱਕ ਵੱਖ-ਵੱਖ ਸੂਬਿਆਂ ਤੋਂ ਹੁੰਦਾ ਹੋਇਆ ਪੰਜਾਬ ਵਿਚ ਰਾਜਸਥਾਨ ਰਾਹੀਂ ਦਾਖ਼ਲ ਹੋਇਆ ਹੈ। ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਵਿਖੇ ਅਗਰਵਾਲ ਪੈਟਰੋਲ ਪੰਪ ’ਤੇ ਰਾਤ ਗੁਜ਼ਾਰਨ ਉਪਰੰਤ ਸਵੇਰੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕੇਰਲਾ ਵਿਚ ਇਲੈਕਟਰੀਕਲ ਦਾ ਕੰਮ ਕਰਦਾ ਸੀ। ਉਸ ਦੇ ਮਨ ਦੀ ਤਮੰਨਾ ਸੀ ਕਿ ਇਕੋ ਸਾਈਕਲ ’ਤੇ 21 ਮਹੀਨਿਆਂ ਵਿਚ ਭਾਰਤ ਦੀ ਯਾਤਰਾ ਕੀਤੀ ਜਾਵੇ। ਇਸ ਮਿਸ਼ਨ ਨੂੰ ਲੈ ਕੇ ਉਸ ਨੇ ਯਾਤਰਾ ਸ਼ੁਰੂ ਕੀਤੀ ਹੈ ਅਤੇ ਹੁਣ ਇਹ ਯਾਤਰਾ ਆਖ਼ਰੀ ਪੜਾਅ ਦੇ ਨੇੜੇ ਪਹੁੰਚ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਰਲਾ, ਕਰਨਾਟਕ, ਤਾਮਿਲਨਾਡੂ, ਪਾਂਡੇਚਰੀ, ਆਂਧਰਾ ਪ੍ਰਦੇਸ਼, ਤੇਲੰਗਾਨਾ, ਗੋਆ, ਮਹਾਰਾਸ਼ਟਰ, ਗੁਜਰਾਤ ਰਾਜਸਥਾਨ ਆਦਿ ਸੂਬਿਆਂ ਵਿਚ ਜਾ ਚੁੱਕਿਆ ਹੈ। ਹੁਣ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਹੱਦ ਤੋਂ ਪੰਜਾਬ ਵਿਚ ਦਾਖ਼ਲ ਹੋਇਆ ਹੈ। ਉਹ ਪਹਿਲਾਂ ਰੋਜ਼ਾਨਾ 100 ਤੋਂ 120 ਕਿੱਲੋਮੀਟਰ ਸਾਈਕਲ ’ਤੇ ਤਹਿ ਕਰਦਾ ਸੀ, ਪਰ ਹੁਣ ਜ਼ਿਆਦਾ ਗਰਮੀ ਵਿਚ ਰੋਜ਼ਾਨਾ 40 ਕਿੱਲੋਮੀਟਰ ਤਹਿ ਕਰ ਰਿਹਾ ਹੈ। ਹੁਣ ਤੱਕ ਕਰੀਬ 26 ਹਜ਼ਾਰ ਕਿੱਲੋਮੀਟਰ ਸਫ਼ਰ ਸਾਈਕਲ ’ਤੇ ਪੂਰਾ ਕਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਅਤੇ ਉੱਥੋਂ ਦੀ ਜਾਣਕਾਰੀ ਹਾਸਿਲ ਕਰਕੇ ਉਸ ਨੂੰ ਚੰਗਾ ਲੱਗਦਾ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਉਸ ਨੇ ਫ਼ਰੀਦਕੋਟ ਜ਼ਿਲ੍ਹੇ ਲਈ ਰਵਾਨਗੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ ਵਿਖੇ ਸਨਮਾਨ ਸਮਾਗਮ ਕਰਵਾਇਆ ਅਗਲੀ ਖ਼ਬਰ ਟਾਂਕ ਕਸ਼ੱਤਰੀ ਸਭਾ ਵਲੋਂ ਨਵੇਂ ਬਣੇ ਕੌਮੀ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਦਾ ਸਨਮਾਨ
Ad Position 24
No active advertisement