01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਗਿੱਦੜਬਾਹਾ ਜ਼ੋਨ ਦੀਆਂ ਖੇਡਾਂ ਕਰਵਾਉਣ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 31-07-2026
ਗਿੱਦੜਬਾਹਾ, 30 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਜ਼ੋਨ ਦੀਆਂ ਖੇਡਾਂ ਕਰਵਾਉਣ ਸੰਬੰਧੀ ਅੱਜ ਸਿਟੀ ਮੌਟੈਂਸਰੀ ਸਕੂਲ ਗਿੱਦੜਬਾਹਾ ਵਿਖੇ ਡੀ.ਐੱਮ. ਖੇਡਾਂ ਸੁਰਿੰਦਰ ਸਿੰਘ ਮੌਜੂਦਗੀ ਤੇ ਸੱਤਪਾਲ ਸ਼ਰਮਾ ਐੱਮ.ਡੀ. ਸਿਟੀ ਮੌਂਟੈਂਸਰੀ ਦੀ ਰਹਿਨੁਮਾਈ ਹੇਠ ਮੀਟਿੰਗ ਕੀਤੀ ਗਈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ੋਨ ਗਿੱਦੜਬਾਹਾ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਸੰਬੰਧੀ ਖੇਡਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਸੰਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਖੇਡਾਂ ਦੇ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ। ਸਕੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੈਡਮਿੰਟਨ ਸਿਲਵਰ ਓਕਸ ਸਕੂਲ, ਖੋ-ਖੋ, ਹੈਂਡਬਾਲ ਅਤੇ ਕਬੱਡੀ ਆਰੀਆ ਸਕੂਲ, ਵਾਲੀਬਾਲ ਡੀ.ਏ.ਵੀ. ਸਕੂਲ ਦੇ ਖੇਡ ਗਰਾਊਂਡ ਵਿਚ ਕਰਵਾਈਆਂ ਜਾਣਗੀਆਂ। ਡੀ.ਪੀ. ਸਿਮਰਨਜੋਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਮਧੀਰ, ਸਰਕਾਰੀ ਹਾਈ ਸਕੂਲ ਦੌਲਾ, ਆਰੀਆ ਪਬਲਿਕ ਸਕੂਲ, ਸਰਕਾਰੀ ਹਾਈ ਸਕੂਲ ਪਿਉਰੀ, ਵਰਧਮਾਨ ਸਕੂਲ ਗਿੱਦੜਬਾਹਾ, ਕੇਸ਼ਵ ਵਿਦਿਆ ਮੰਦਰ ਗਿੱਦੜਬਾਹਾ, ਸਰਕਾਰੀ ਸਕੂਲ ਭੂੰਦੜ, ਡੀ.ਏ.ਵੀ. ਵੈਸ਼ ਸਕੂਲ ਗਿੱਦੜਬਾਹਾ, ਡੀ.ਏ.ਵੀ. ਪਬਲਿਕ ਸਕੂਲ ਗਿੱਦੜਬਾਹਾ, ਬਾਬਾ ਗੰਗਾ ਰਾਮ ਪਬਲਿਕ ਸਕੂਲ, ਸਰਕਾਰੀ ਹਾਈ ਸਕੂਲ ਹੁਸਨਰ, ਸਰਕਾਰੀ ਸਕੂਲ ਫ਼ਕਰਸਰ-ਥੇੜੀ, ਸਰਕਾਰੀ ਗਰਲਜ਼ ਸਕੂਲ ਗਿੱਦੜਬਾਹਾ, ਮਾਤਾ ਗੁਜਰੀ ਪਬਲਿਕ ਸਕੂਲ ਥੇੜੀ ਆਦਿ ਸਕੂਲ ਹਿੱਸਾ ਲੈਣਗੇ। ਇਸ ਮੌਕੇ ਸੱਤਪਾਲ ਸ਼ਰਮਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਗਗਨੇਜਾ ਪਰਿਵਾਰ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਕਸਬਾ ਬਰਗਾੜੀ ਰਿਹਾ ਪੂਰਨ ਬੰਦ
Ad Position 24
No active advertisement