05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਐੱਚ.ਐੱਸ. ਹਾਈ ਸਕੂਲ ਵਲੋਂ ‘ਫੂਡ ਵਿਦ ਫਾਇਰ’ ਮੁਕਾਬਲਾ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ)-ਐੱਚ. ਐੱਸ.

Ad Position 21
No active advertisement
ਵਿਦਿਆਰਥਣਾਂ ਦੁਆਰਾ ਤਿਆਰ ਕੀਤੇ ਗਏ ਪਕਵਾਨ ਨੂੰ ਵੇਖਦੇ ਹੋਏ ਪ੍ਰਿੰਸੀਪਲ ਵਿਪਨ ਕੁਮਾਰ। ਅਜੀਤ ਤਸਵੀਰ 06-08-2026
ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ)-ਐੱਚ.ਐੱਸ. ਹਾਈ ਸਕੂਲ ਵਿਖੇ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ‘ਫੂਡ ਵਿਦ ਫਾਇਰ’ ਮੁਕਾਬਲਾ ਕਰਵਾਇਆ ਗਿਆ। ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਤਾਜ਼ਾ ਸਮੱਗਰੀ ਦੀ ਵਰਤੋਂ ਕਰਕੇ ਕਈ ਸੁਆਦਲੇ ਤੇ ਨਵੀਂ ਸੋਚ ਵਾਲੇ ਵਿਅੰਜਨ ਤਿਆਰ ਕੀਤੇ ਤੇ ਉਤਸ਼ਾਹਪੂਰਵਕ ਭਾਗ ਲਿਆ। ਉਨ੍ਹਾਂ ਦੀ ਰਚਨਾਤਮਕਤਾ, ਪੇਸ਼ਕਾਰੀ ਅਤੇ ਪਾਕ-ਕਲਾ ਦੇ ਹੁਨਰ ਨੇ ਜੱਜਾਂ ਅਤੇ ਮੌਜੂਦ ਸਭ ਨੂੰ ਪ੍ਰਭਾਵਿਤ ਕੀਤਾ। ਸਖ਼ਤ ਤੇ ਚੁਣੌਤੀਪੂਰਨ ਮੁਲਾਂਕਣ ਤੋਂ ਬਾਅਦ ਕਲਾਸ ਦਸਵੀਂ ਲਿਲੀ ਦੀ ਤਾਨੀਆ ਨੇ ਕਲਾਸ ਨੌਵੀਂ-ਬਾਰ੍ਹਵੀਂ ਸ਼੍ਰੇਣੀ ਵਿਚ ਜੇਤੂ ਦਾ ਸਨਮਾਨ ਹਾਸਿਲ ਕੀਤਾ। ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਸਮਰਪਣ ਲਈ ਖ਼ੂਬ ਸਰਾਹਿਆ ਗਿਆ। ਪ੍ਰਿੰਸੀਪਲ ਵਿਪਿਨ ਕੁਮਾਰ ਨੇ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਲਈ ਵਧਾਈ ਦਿੱਤੀ। ਸਕੂਲ ਪ੍ਰਬੰਧਨ ਦੇ ਮੈਂਬਰ ਗੁਰਚਰਨ ਸਿੰਘ ਬਰਾੜ, ਅਨਮੋਲ ਬਰਾੜ ਤੇ ਸਮਨ ਬਰਾੜ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ (ਉਗਰਾਹਾਂ) ਪਿੰਡ ਚੱਕ ਮਦਰੱਸਾ ਇਕਾਈ ਦੀ ਚੋਣ ਅਗਲੀ ਖ਼ਬਰ ਡੀ.ਈ.ਓ. ਯਾਦਵਿੰਦਰ ਸਿੰਘ ਮਾਨ ਟ੍ਰੇਨਿੰਗ ਵਰਕਸ਼ਾਪ ਮੁਕੰਮਲ ਹੋਣ ਮੌਕੇ ਕੁੱਕ ਕਮ ਹੈਲਪਰ ਨੂੰ ਪ੍ਰੇਰਿਤ ਕਰਦੇ ਹੋਏ। ਪੀ.ਐੱ...
Ad Position 24
No active advertisement