ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨਿਊ ਬਲਾਕ ਦੋਦਾ ਦੀ ਮੀਟਿੰਗ
ਰੁਪਾਣਾ, 11 ਅਗਸਤ (ਜਗਜੀਤ ਸਿੰਘ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨਿਊ ਬਲਾਕ ਦੋਦਾ ਦੀ ਮੀਟਿੰਗ ਪਿੰਡ ਰੁਪਾਣਾ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਜਨਰਲ ਸਕੱਤਰ ਡਾ. ਦੀਦਾਰ ਸਿੰਘ, ਜ਼ਿਲ੍ਹਾ ਚੇਅਰਮੈਨ ਡਾ.
ਰੁਪਾਣਾ, 11 ਅਗਸਤ (ਜਗਜੀਤ ਸਿੰਘ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨਿਊ ਬਲਾਕ ਦੋਦਾ ਦੀ ਮੀਟਿੰਗ ਪਿੰਡ ਰੁਪਾਣਾ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਜਨਰਲ ਸਕੱਤਰ ਡਾ. ਦੀਦਾਰ ਸਿੰਘ, ਜ਼ਿਲ੍ਹਾ ਚੇਅਰਮੈਨ ਡਾ. ਜਗਸੀਰ ਸਿੰਘ, ਬਲਾਕ ਪ੍ਰਧਾਨ ਬਲਵਿੰਦਰ ਨਿੱਕਾ, ਡਾ. ਕ੍ਰਿਸ਼ਨ ਚੰਦ ਅਤੇ ਡਾ. ਰਣਜੀਤ ਸਿੰਘ ਸ਼ਾਮਿਲ ਹੋਏ। ਮੀਟਿੰਗ ਵਿਚ ਵਿਚਾਰ-ਵਟਾਂਦਰਾ ਕਰਦਿਆਂ ਸਰਬਸੰਮਤੀ ਨਾਲ ਬਲਾਕ ਚੋਣ ਹੋਈ, ਜਿਸ ਵਿਚ ਡਾ. ਗੁਰਮੀਤ ਸਿੰਘ ਪ੍ਰਧਾਨ, ਡਾ. ਭੁਪਿੰਦਰ ਸਿੰਘ ਮੀਤ ਪ੍ਰਧਾਨ, ਡਾ. ਰਣਜੀਤ ਸਿੰਘ ਜਨਰਲ ਸਕੱਤਰ, ਜਸਪਾਲ ਸਿੰਘ ਖ਼ਜ਼ਾਨਚੀ, ਡਾ. ਸੁਖਜਿੰਦਰ ਸਿੰਘ ਢਿੱਲੋਂ ਚੇਅਰਮੈਨ, ਗੁਰਮੀਤ ਸਿੰਘ ਪ੍ਰੈੱਸ ਸਕੱਤਰ, ਡਾ. ਸਲੀਮ ਖਾਨ ਸਲਾਹਕਾਰ, ਬਲਜੀਤ ਖਾਨ ਸਹਾਇਕ ਖ਼ਜ਼ਾਨਚੀ ਅਤੇ ਡਾ. ਜਗਦੀਪ ਸਿੰਘ ਤਾਮਕੋਟ ਨੂੰ ਸਹਾਇਕ ਸਕੱਤਰ ਚੁਣਿਆ ਗਿਆ।