ਭੋਗ ’ਤੇ ਵਿਸ਼ੇਸ਼- ਅਮਰਜੀਤ ਕੌਰ ਹਰਾਜ
ਸ੍ਰੀ ਮੁਕਤਸਰ ਸਾਹਿਬ-ਅਮਰਜੀਤ ਕੌਰ ਦਾ ਜਨਮ ਪਿਤਾ ਸ. ਜਮੀਤ ਸਿੰਘ ਦੇ ਘਰ ਮਾਤਾ ਬਲਵੀਰ ਕੌਰ ਦੀ ਕੁੱਖੋਂ ਸਨ 1957 ਵਿਚ ਪਿੰਡ ਭੁੱਲਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ।
ਸ੍ਰੀ ਮੁਕਤਸਰ ਸਾਹਿਬ-ਅਮਰਜੀਤ ਕੌਰ ਦਾ ਜਨਮ ਪਿਤਾ ਸ. ਜਮੀਤ ਸਿੰਘ ਦੇ ਘਰ ਮਾਤਾ ਬਲਵੀਰ ਕੌਰ ਦੀ ਕੁੱਖੋਂ ਸਨ 1957 ਵਿਚ ਪਿੰਡ ਭੁੱਲਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਮੁੱਢਲੀ ਪ੍ਰਵਰਿਸ਼ ਉਪਰੰਤ ਆਪ ਦਾ ਵਿਆਹ ਸੰਨ 1978 ਵਿਚ ਪਿੰਡ ਹਰਾਜ ਵਿਖੇ ਗੁਰਸੇਵਕ ਸਿੰਘ ਉਰਫ਼ ਬੋਹੜ ਸਿੰਘ ਪੁੱਤਰ ਸਵ. ਕਰਤਾਰ ਸਿੰਘ ਬਰਾੜ ਨਾਲ ਹੋਇਆ। ਆਪ ਸ਼ੁਰੂ ਤੋਂ ਹੀ ਮਿਹਨਤੀ ਤੇ ਚੰਗੇ ਸੁਭਾਅ ਵਾਲੇ ਸਨ। ਉਨ੍ਹਾਂ ਦੇ ਸਹਿਯੋਗ ਤੇ ਸਖ਼ਤ ਮਿਹਨਤ ਨੇ ਪਰਿਵਾਰ ਨੂੰ ਖੇਤੀਬਾੜੀ ਦੇ ਕਿੱਤੇ ਵਿਚ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾਇਆ। ਪਰਿਵਾਰ ਦੀ ਤਰੱਕੀ ਲਈ ਆਪ ਦਾ ਵੱਡਮੁੱਲਾ ਯੋਗਦਾਨ ਹੈ। ਆਪ ਹਮੇਸ਼ਾ ਲੋੜਵੰਦਾਂ ਦੇ ਮਦਦਗਾਰ ਅਤੇ ਸਭ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੁੰਦੇ ਸਨ। ਉਨ੍ਹਾਂ ਪਰਿਵਾਰਕ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਂਦੇ ਹੋਏ ਰਿਸ਼ਤੇਦਾਰੀ ਦੀਆਂ ਤੰਦਾਂ ਤੇ ਮਿਲਵਰਤਨ ਨੂੰ ਮਜ਼ਬੂਤ ਕੀਤਾ। ਆਪ ਦੇ ਪਤੀ ਬੋਹੜ ਸਿੰਘ ਹਰਾਜ ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿਚ ਵੀ ਵਿਚਰਦੇ ਹਨ। ਪਰਿਵਾਰ ਦੀ ਸੀਨੀਅਰ ਅਕਾਲੀ ਆਗੂ ਮਰਹੂਮ ਗੁਰਰਾਜ ਸਿੰਘ ਫ਼ੱਤਣਵਾਲਾ ਦੇ ਪਰਿਵਾਰ ਨਾਲ ਕਾਫ਼ੀ ਨੇੜਤਾ ਹੈ। ਆਪ ਦੇ ਸਪੁੱਤਰ ਗੁਰਜੀਤ ਸਿੰਘ, ਰਾਜਦੀਪ ਸਿੰਘ, ਨੂੰਹ ਗੁਰਪ੍ਰੀਤ ਕੌਰ ਮੌਜੂਦਾ ਪੰਚ, ਨੂੰਹ ਕੁਲਦੀਪ ਕੌਰ ਸੁਖਮਈ ਜੀਵਨ ਬਤੀਤ ਕਰ ਰਹੇ ਹਨ। ਜਦਕਿ ਵੱਡਾ ਪੋਤਰਾ ਤਨਵੀਰ ਸਿੰਘ ਬਰਾੜ ਕੈਨੇਡਾ ਵਿਖੇ ਸੈਟਲ ਹੈ ਅਤੇ ਛੋਟਾ ਪੋਤਰਾ ਪ੍ਰਮਾਣ ਬਰਾੜ ਸ੍ਰੀ ਮੁਕਤਸਰ ਸਾਹਿਬ ਵਿਖੇ ਗਰੈਜੂਏਸ਼ਨ ਕਰ ਰਿਹਾ ਹੈ। ਸੰਖੇਪ ਬਿਮਾਰੀ ਉਪਰੰਤ ਪਿਛਲੇ ਦਿਨੀਂ 3 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਏ ਸ੍ਰੀਮਤੀ ਅਮਰਜੀਤ ਕੌਰ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾ ਸ 12 ਅਗਸਤ ਦਿਨ ਬੁੱਧਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਹਰਾਜ (ਸ੍ਰੀ ਮੁਕਤਸਰ ਸਾਹਿਬ) ਵਿਖੇ ਹੋਵੇਗੀ। - ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ