ਐੱਸ.ਡੀ. ਸਕੂਲ ਵਿਖੇ ਐੱਨ. ਸੀ. ਸੀ. ਕੈਡਿਟਸ ਵਲੋਂ ਜਾਗਰੂਕਤਾ ਰੈਲੀ ਕੱਢੀ
ਮਲੋਟ, 3 ਸਤੰਬਰ (ਪਾਟਿਲ)-ਐੱਸ. ਡੀ.
ਮਲੋਟ, 3 ਸਤੰਬਰ (ਪਾਟਿਲ)-ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਸੂਬੇਦਾਰ ਮੋਹਨ ਯਾਦਵ, ਹੌਲਦਾਰ ਸ਼ਬੀਰ ਅਤੇ ਸੀ.ਟੀ.ਓ. ਜੋਤੀ ਦੀ ਨਿਗਰਾਨੀ ਵਿਚ 6ਬੀ ਬਟਾਲੀਅਨ ਐੱਨ.ਸੀ.ਸੀ. ਕੈਡਿਟਸ ਵਲੋਂ ਸਾਖ਼ਰਤਾ ਜਾਗਰੂਕਤਾ ਸੰਬੰਧੀ ਵਿਸ਼ੇਸ਼ ਰੈਲੀ ਕੱਢੀ ਗਈ। ਰੈਲੀ ਦੌਰਾਨ ਐੱਨ.ਸੀ.ਸੀ. ਕੈਡਿਟਸ ਨੇ ਆਮ ਲੋਕਾਂ ਨੂੰ ਸਿੱਖਿਆ ਤੇ ਸਾਖ਼ਰਤਾ ਦੇ ਮਹੱਤਵ ਬਾਰੇ ਜਾਗਰੂਕ ਕਰਦਿਆਂ ਸਿੱਖਿਆ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ। ਕੈਡਿਟਸ ਵਲੋਂ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਸਮਾਜ ਵਿਚ ਸਿੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਸਾਖ਼ਰਤਾ ਇਕ ਮਜ਼ਬੂਤ ਤੇ ਜਾਗਰੂਕ ਸਮਾਜ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਸਮਾਜਿਕ ਜ਼ਿੰਮੇਵਾਰੀ, ਸੇਵਾ ਭਾਵਨਾ ਤੇ ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਉਣ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਐੱਨ.ਸੀ.ਸੀ. ਕੈਡਿਟਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।