ਖ਼ੂਨਦਾਨ ਕੈਂਪ ਲਗਾਇਆ
ਲੰਬੀ, 3 ਸਤੰਬਰ (ਮੇਵਾ ਸਿੰਘ)-ਅਰਬਨ ਜਿੰਮ ਅਤੇ ਫੋਕਸ ਪੁਆਇੰਟ ਲਾਇਬ੍ਰੇਰੀ ਲੰਬੀ ਵਲੋਂ ਸਮਾਜ ਸੇਵਾ ਤਹਿਤ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਖ਼ੂਨਦਾਨੀਆਂ ਨੇ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਆਪਣੀ ਮਰਜ਼ੀ ਨਾਲ ਖ਼ੂਨਦਾਨ ਕੀਤਾ ਗਿਆ।
ਲੰਬੀ, 3 ਸਤੰਬਰ (ਮੇਵਾ ਸਿੰਘ)-ਅਰਬਨ ਜਿੰਮ ਅਤੇ ਫੋਕਸ ਪੁਆਇੰਟ ਲਾਇਬ੍ਰੇਰੀ ਲੰਬੀ ਵਲੋਂ ਸਮਾਜ ਸੇਵਾ ਤਹਿਤ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਖ਼ੂਨਦਾਨੀਆਂ ਨੇ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਆਪਣੀ ਮਰਜ਼ੀ ਨਾਲ ਖ਼ੂਨਦਾਨ ਕੀਤਾ ਗਿਆ। ਇਸ ਕੈਂਪ ਵਿਚ ਇੰਦਰਾਨੀ ਬਲੱਡ ਬੈਂਕ ਨਾਮਦੇਵ ਰੋਡ ਬਠਿੰਡਾ ਦੀ ਡਾਕਟਰਾਂ ਦੀ ਟੀਮ ਵਲੋਂ 41 ਖ਼ੂਨਦਾਨੀਆਂ ਦਾ ਖ਼ੂਨ ਇਕੱਤਰ ਕੀਤਾ। ਅਰਬਨ ਜਿੰਮ ਅਤੇ ਫੋਕਸ ਪੁਆਇੰਟ ਲਾਇਬ੍ਰੇਰੀ ਦੇ ਅਹੁਦੇਦਾਰਾਂ ਵਲੋਂ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸਰਟੀਫ਼ਿਕੇਟ ਦੇਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਵਰਿੰਦਰ ਸਿੰਘ ਅਤੇ ਡਾ. ਹਰਕਰਨ ਸਿੰਘ ਨੇ ਕੈਂਪ ਦੌਰਾਨ ਸੇਵਾਵਾਂ ਦਿੱਤੀਆਂ।