04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦਾ ਰਸਤਾ ਗੰਦੇ ਪਾਣੀ ਦੀ ਮਾਰ ਹੇਠ ਸੀਵਰੇਜ ਦਾ ਗੰਦਾ ਪਾਣੀ ਚਰਨਕੁੰਡ ਨੂੰ ਕਰਦਾ ਹੈ ਅਪਵਿੱਤਰ

ਸ੍ਰੀ ਮੁਕਤਸਰ ਸਾਹਿਬ, 3 ਸਤੰਬਰ (ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਗਲਿਆਰਾ ਯੋਜਨਾ ਤਹਿਤ ਕਰੋੜਾਂ ਰੁਪਏ ਦੇ ਫ਼ੰਡ ਜਾਰੀ ਕਰਨ ਦੇ ਬਾਵਜੂਦ ਚਾਲ੍ਹੀ ਮੁਕਤਿਆਂ ਦੀ ਯਾਦਗਾਰ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਦਾ ਪਿਛਲਾ ਰਸਤਾ ਸੀਵਰੇਜ ਦੇ ਗੰਦੇ ਪਾਣੀ ਦੀ ਮਾਰ ਹੇਠ ਹੈ। ਇਸ ਰਸਤੇ ਰਾਹੀਂ ਆਉਣ ਵਾਲੇ ਸ਼ਰਧਾਲੂ ਅਤੇ ਮੁਹੱਲਾ ਵਾਸੀ ਭਾਰੀ ਮੁਸੀਬਤ ਵਿਚ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਸ੍ਰੀ ਮੁਕਤਸਰ ਸਾਹਿਬ, 3 ਸਤੰਬਰ (ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਗਲਿਆਰਾ ਯੋਜਨਾ ਤਹਿਤ ਕਰੋੜਾਂ ਰੁਪਏ ਦੇ ਫ਼ੰਡ ਜਾਰੀ ਕਰਨ ਦੇ ਬਾਵਜੂਦ ਚਾਲ੍ਹੀ ਮੁਕਤਿਆਂ ਦੀ ਯਾਦਗਾਰ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਦਾ ਪਿਛਲਾ ਰਸਤਾ ਸੀਵਰੇਜ ਦੇ ਗੰਦੇ ਪਾਣੀ ਦੀ ਮਾਰ ਹੇਠ ਹੈ। ਇਸ ਰਸਤੇ ਰਾਹੀਂ ਆਉਣ ਵਾਲੇ ਸ਼ਰਧਾਲੂ ਅਤੇ ਮੁਹੱਲਾ ਵਾਸੀ ਭਾਰੀ ਮੁਸੀਬਤ ਵਿਚ ਹਨ। ਗੰਦੇ ਪਾਣੀ ਵਿਚ ਦੀ ਲੰਘ ਕੇ ਜਾਣ ਵਾਲੇ ਸ਼ਰਧਾਲੂਆਂ ਦੇ ਪੈਰਾਂ ਨਾਲ ਇਹ ਗੰਦਾ ਪਾਣੀ ਚਰਨਕੁੰਡ ਅਤੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਵਿਚ ਵੀ ਚਲਾ ਜਾਂਦਾ ਹੈ। ਮੁਹੱਲਾ ਵਾਸੀਆਂ ਸੁਨੀਤਾ ਭੰਮ, ਜਤਿੰਦਰ ਕੌਰ, ਸੁੰਦਰ ਸਿੰਘ, ਐਡਵੋਕੇਟ ਜੈਸਮੀਨ ਕੌਰ ਨੇ ਦੱਸਿਆ ਕਿ ਇਸ ਸਮੱਸਿਆ ਦੀ ਵਜ੍ਹਾ ਸੀਵਰੇਜ ਦਾ ਦਹਾਕਿਆਂ ਤੋਂ ਸਾਫ਼ ਨਾ ਹੋਣ ਕਰਕੇ ਬੰਦ ਹੋ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਪਾਸੇ ਨਾ ਤਾਂ ਕੋਈ ਨਵਾਂ ਸੀਵਰੇਜ ਪਾਇਆ ਜਾ ਰਿਹਾ ਹੈ ਅਤੇ ਨਾ ਹੀ ਕੋਈ ਸੜਕ ਦਾ ਕੰਮ ਚੱਲ ਰਿਹਾ ਹੈ, ਫ਼ਿਰ ਵੀ ਕਮੇਟੀ ਵਲੋਂ ਨਾ ਤਾਂ ਸੀਵਰੇਜ ਦੀ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਗਲੀ ਦੇ ਚੈਂਬਰਾਂ ਦੀ। ਹਰ ਵੇਲੇ ਗਲੀ ਗੰਦੇ ਪਾਣੀ ਨਾਲ ਭਰੀ ਰਹਿੰਦੀ ਹੈ। ਮੁਸ਼ਕ ਆਉਂਦਾ ਰਹਿੰਦਾ ਹੈ। ਇਸ ਰਸਤੇ ਰਾਹੀਂ ਗਾਂਧੀ ਨਗਰ, ਅਬੋਹਰ ਰੋਡ ਅ ਤੇ ਪੱਤੀਆਂ ਦੇ ਰਹਿਣ ਵਾਲੇ ਲੋਕ ਗੁਰਦੁਆਰਾ ਸਾਹਿਬ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੌਂਸਲ ਪ੍ਰਧਾਨ ਦੇ ਕਹਿਣ ’ਤੇ ਵੀ ਸਫ਼ਾਈ ਨਹੀਂ ਹੁੰਦੀ ਤਾਂ ਉਹ ਹੋਰ ਕਿਥੇ ਗੁਹਾਰ ਲਗਾਉਣ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਵਰੇਜ ਦੀ ਮੁਕੰਮਲ ਸਫ਼ਾਈ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਗੰਦਾ ਪਾਣੀ ਗਲੀਆਂ ਵਿਚ ਨਾ ਫ਼ੈਲੇ। ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਕੌਂਸਲ ਵਲੋਂ ਸੀਵਰੇਜ ਵਿਭਾਗ ਨੂੰ ਇਸ ਰਸਤੇ ਦੇ ਸੀਵਰੇਜ ਦੀ ਸਫ਼ਾਈ ਲਈ ਕਿਹਾ ਗਿਆ ਹੈ ਅਤੇ ਜਲਦੀ ਹੀ ਸਾਰ ਕੰਮ ਹੋ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਪਿੰਡ ਵਾੜਾਦਰਾਕਾ ਤੇ ਫਿੱਡੇ ਕਲਾਂ ਵਿਖੇ ਖ਼ੇਡ ਮੈਦਾਨਾਂ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਮਹੇਸ਼ ਬਾਂਸਲ ਗਿੱਦੜਬਾਹਾ ਕਾਰ ਸਪੇਅਰ ਪਾਰਟਸ ਐਸੋਸੀਏਸ਼ਨ ਦੇ ਪ੍ਰਧਾਨ ਬਣੇ
Ad Position 24