ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੰਗ ਪੱਤਰ ਸੌਂਪਿਆ
ਸ੍ਰੀ ਮੁਕਤਸਰ ਸਾਹਿਬ, 9 ਸਤੰਬਰ (ਰਣਜੀਤ ਸਿੰਘ ਢਿੱਲੋਂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਬਲਾਕ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਵਿਚ ਐੱਸ. ਡੀ.
ਸ੍ਰੀ ਮੁਕਤਸਰ ਸਾਹਿਬ, 9 ਸਤੰਬਰ (ਰਣਜੀਤ ਸਿੰਘ ਢਿੱਲੋਂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਬਲਾਕ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਵਿਚ ਐੱਸ.ਡੀ.ਐੱਮ. ਦੇ ਨਾਂਅ ’ਤੇ ਪੁਸ਼ਪਿੰਦਰ ਸਿੰਘ ਜੂਨੀਅਰ ਸਹਾਇਕ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਜੋ ਰਾਸ਼ਨ ਕਾਰਡਾਂ ਦੀ ਵੈਰੀਫ਼ਿਕੇਸ਼ਨ ਦਾ ਕੰਮ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਗਿਆ ਹੈ। ਆਂਗਣਵਾੜੀ ਵਰਕਰਾਂ ਵਲੋਂ ਇਸ ਕੰਮ ਦਾ ਬਾਈਕਾਟ ਕੀਤਾ ਜਾਂਦਾ ਹੈ, ਕਿਉਂਕਿ ਆਂਗਣਵਾੜੀ ਵਰਕਰਾਂ ’ਤੇ ਆਪਣੇ ਮਹਿਕਮੇ ਦੇ ਕੰਮ ਦਾ ਬਹੁਤ ਬੋਝ ਹੈ, ਜੋ ਕੰਮ ਆਂਗਣਵਾੜੀ ਵਰਕਰਾਂ ਵਲੋਂ ਆਪਣੇ ਪਰਸਨਲ ਫ਼ੋਨਾਂ ’ਤੇ ਆਨਲਾਈਨ ਕੀਤਾ ਜਾਂਦਾ ਹੈ। ਮਹਿਕਮੇ ਵਲੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੋਇਆ ਹੈ ਕਿ ਆਂਗਣਵਾੜੀ ਵਰਕਰਾਂ ਤੋਂ ਹੋਰ ਮਹਿਕਮੇ ਦਾ ਕੰਮ ਨਹੀਂ ਲਿਆ ਜਾਵੇਗਾ। ਮਹਿਕਮੇ ਵਲੋਂ ਸਮਾਰਟ ਫ਼ੋਨ ਖ਼ਰੀਦ ਕੇ ਅਜੇ ਤੱਕ ਆਂਗਣਵਾੜੀ ਵਰਕਰਾਂ ਨੂੰ ਪ੍ਰੋਵਾਈਡ ਨਹੀਂ ਕਰਵਾਏ ਗਏ ਅਤੇ ਨਾ ਹੀ ਜੋ ਆਂਗਣਵਾੜੀ ਵਰਕਰਾਂ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਕੰਮ ਦਿਨ-ਰਾਤ ਕਰਕੇ ਕੀਤਾ ਸੀ। ਮਹਿਕਮੇ ਵਲੋਂ ਆਂਗਣਵਾੜੀ ਵਰਕਰ ਨੂੰ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਕਿ ਇਕ ਫਾਰਮ ਦੇ 25 ਰੁਪਏ ਆਂਗਣਵਾੜੀ ਵਰਕਰ ਨੂੰ ਇਕ ਫਾਰਮ ਆਨਲਾਈਨ ਦੇ ਕਰਨ ਦੇ ਦਿੱਤੇ ਜਾਣਗੇ, ਪਰ ਆਂਗਣਵਾੜੀ ਵਰਕਰ ਨੂੰ ਅੱਜ ਤੱਕ ਕੋਈ ਵੀ ਪੇਮੈਂਟ ਨਹੀਂ ਕੀਤੀ ਗਈ। ਜੇਕਰ ਆਂਗਣਵਾੜੀ ਵਰਕਰਾਂ ਦੀ ਡਿਊਟੀ ਨਾ ਕੱਟੀ, ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।