10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਯੋਗਾ ਕਰਨ ਜਾਂਦੀ ਔਰਤ ਤੋਂ ਸੋਨੇ ਦੀ ਚੇਨ ਅਤੇ 4500 ਰੁਪਏ ਖੋਹੇ

ਸ੍ਰੀ ਮੁਕਤਸਰ ਸਾਹਿਬ, 9 ਸਤੰਬਰ (ਹਰਮਹਿੰਦਰ ਪਾਲ)-ਸ਼ਹਿਰ ਅੰਦਰ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਪੁਲਿਸ ਦਾ ਖ਼ੌਫ਼ ਨਹੀਂ ਰਿਹਾ । ਸੀਮਾ ਪਠੇਲਾ ਪਤਨੀ ਰਜਨੀਸ਼ ਪਠੇਲਾ ਵਾਸੀ ਮਾਲ ਗੋਦਾਮ ਰੋਡ ਸ੍ਰੀ ਮੁਕਤਸਰ ਸਾਹਿਬ ਜਦੋਂ ਉਹ ਸਵੇਰੇ ਕਰੀਬ ਸਵਾ 6 ਵਜੇ ਗੁਰੂ ਗੋਬਿੰਦ ਸਿੰਘ ਪਾਰਕ ਵੱਲ ਯੋਗਾ ਕਰਨ ਲਈ ਜਾ ਰਹੀ ਸੀ।

Ad Position 21
repet_subhas-goyals [Copy P29]
>? 10-09-2026
ਸ੍ਰੀ ਮੁਕਤਸਰ ਸਾਹਿਬ, 9 ਸਤੰਬਰ (ਹਰਮਹਿੰਦਰ ਪਾਲ)-ਸ਼ਹਿਰ ਅੰਦਰ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਪੁਲਿਸ ਦਾ ਖ਼ੌਫ਼ ਨਹੀਂ ਰਿਹਾ । ਸੀਮਾ ਪਠੇਲਾ ਪਤਨੀ ਰਜਨੀਸ਼ ਪਠੇਲਾ ਵਾਸੀ ਮਾਲ ਗੋਦਾਮ ਰੋਡ ਸ੍ਰੀ ਮੁਕਤਸਰ ਸਾਹਿਬ ਜਦੋਂ ਉਹ ਸਵੇਰੇ ਕਰੀਬ ਸਵਾ 6 ਵਜੇ ਗੁਰੂ ਗੋਬਿੰਦ ਸਿੰਘ ਪਾਰਕ ਵੱਲ ਯੋਗਾ ਕਰਨ ਲਈ ਜਾ ਰਹੀ ਸੀ। ਉਹ ਜਦੋਂ ਥਾਣਾ ਸਿਟੀ ਦੇ ਕੋਲ ਪੁੱਜੀ ਤਾਂ ਇਕ ਨਕਾਬਪੋਸ਼ ਅਣਪਛਾਤੇ ਵਿਅਕਤੀ, ਜਿਸ ਦੇ ਹੱਥ ਵਿਚ ਦਾਤਰ ਵਰਗਾ ਤੇਜ਼ਧਾਰ ਹਥਿਆਰ ਸੀ, ਉਸ ਨੂੰ ਘੇਰ ਲਿਆ। ਉਕਤ ਵਿਅਕਤੀ ਡਰਾ-ਧਮਕਾ ਕੇ ਔਰਤ ਦਾ ਬੈਗ ਖੋਹ ਕੇ ਫਰਾਰ ਹੋ ਗਿਆ। ਪੀੜਤਾ ਅਨੁਸਾਰ ਬੈਗ ਵਿਚ ਲਗਪਗ 4500 ਰੁਪਏ ਦੀ ਨਕਦੀ ਅਤੇ ਇਕ ਸੋਨੇ ਦੀ ਚੇਨ ਸੀ। ਪੀੜਤ ਔਰਤ ਨੇ ਸਥਾਨਕ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਚ.ਓ. ਨੂੰ ਲਿਖ਼ਤੀ ਦਰਖ਼ਾਸਤ ਦੇ ਕੇ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਛਾਣਬੀਣ ਕਰਕੇ ਦੋਸ਼ੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਲੁੱਟਿਆ ਗਿਆ ਸਾਮਾਨ ਬਰਾਮਦ ਕਰਵਾਇਆ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਨੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਸੰਬੰਧੀ ਕੀਤੀ ਸਮੀਖਿਆ ਮੀਟਿੰਗ ਸਾਫ਼ - ਸਫ਼ਾਈ ਤੇ ਬੇਸਹਾਰਾ ਪਸ਼ੂਆਂ ਨ... ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੰਗ ਪੱਤਰ ਸੌਂਪਿਆ
Ad Position 24