10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮੋਹਨਜੀਤ ਸਿੰਘ ’ਤੇ ਪੁਲਿਸ ਤਸ਼ੱਦਦ ਮੰਦਭਾਗਾ-ਸ਼ਿਵਕੰਵਰ ਸਿੰਘ ਸੰਧੂ

ਲੰਬੀ, 9 ਸਤੰਬਰ (ਮੇਵਾ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਨੂੰ ਸੰਗਰੂਰ ਜ਼ਿਲੇ੍ ਦੇ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਵਲੋਂ ਕਾਲੀ ਝੰਡੀ ਦਿਖਾ ਕੇ ਐਡਾ ਵੱਡਾ ਕਸੂਰ ਨਹੀਂ ਕੀਤਾ ਸੀ, ਜਿਨ੍ਹਾਂ ਪੁਲਿਸ ਵਲੋਂ ਉਸ ’ਤੇ ਅੰਨ੍ਹਾ ਤਸ਼ੱਸਦ ਕੀਤਾ ਗਿਆ। ਇਹ ਪ੍ਰਗਟਾਵਾ ਸਿਆਸੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਹਲਕਾ ਲੰਬੀ ਦੇ ਆਗੂ ਸ਼ਿਵਕੰਵਰ ਸਿੰਘ ਸੰਧੂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਲੰਬੀ, 9 ਸਤੰਬਰ (ਮੇਵਾ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਨੂੰ ਸੰਗਰੂਰ ਜ਼ਿਲੇ੍ ਦੇ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਵਲੋਂ ਕਾਲੀ ਝੰਡੀ ਦਿਖਾ ਕੇ ਐਡਾ ਵੱਡਾ ਕਸੂਰ ਨਹੀਂ ਕੀਤਾ ਸੀ, ਜਿਨ੍ਹਾਂ ਪੁਲਿਸ ਵਲੋਂ ਉਸ ’ਤੇ ਅੰਨ੍ਹਾ ਤਸ਼ੱਸਦ ਕੀਤਾ ਗਿਆ। ਇਹ ਪ੍ਰਗਟਾਵਾ ਸਿਆਸੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਹਲਕਾ ਲੰਬੀ ਦੇ ਆਗੂ ਸ਼ਿਵਕੰਵਰ ਸਿੰਘ ਸੰਧੂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਰਿਵਾਰ ’ਤੇ ਸੋਸ਼ਲ ਮੀਡੀਆ ਰਾਹੀਂ ਜਿਹੜਾ ਰਿਸ਼ਵਤ ਦਾ ਇਲਜਾਮ ਲੱਗਿਆ ਹੈ, ਉਸ ਨੇ ਵੀ ਸਰਕਾਰ ਦੀ ਕਾਫ਼ੀ ਕਿਰਕਰੀ ਕਰਵਾਈ ਹੈ। ਬੇਸ਼ੱਕ ਮੁੱਖ ਮੰਤਰੀ ਸਰਕਾਰ ਵਲੋਂ ਪਿਛਲੇ ਕਰੀਬ ਸਾਢੇ 4 ਸਾਲਾਂ ਵਿਚ ਕੀਤੇ ਵਿਕਾਸ ਕੰਮਾਂ ਦੇ ਦਾਅਵੇ ਕਰਨ, ਪ੍ਰੰਤੂ ਉਪਰੋਕਤ ਘਟਨਾਵਾਂ ਕਰਕੇ ਸਰਕਾਰ ਦਾ ਹੌਲਾਪਣ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀਆਂ ਸਰਗਰਮੀਆਂ ਹਲਕਾ ਲੰਬੀ ਵਿਚ ਕਾਫ਼ੀ ਵਧ ਰਹੀਆਂ ਹਨ, ਕਿਉਂਕਿ ਪਾਰਟੀ ਵਰਕਰਾਂ ਦੇ ਹਲਕੇ ਦੇ ਪਿੰਡਾਂ ਵਿਚ ਦੌਰੇ ਚੱਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਪਾਸੇ ਸੁਖਬੀਰ ਭਾਜਪਾ ਨਾਲ ਗੱਠਜੋੜ ਹੋਣ ਦੀ ਗੱਲ ਕਰ ਰਹੇ ਹਨ, ਜਦੋਂਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਇਕੱਲੇ ਚੋਣ ਲੜਨ ਲਈ ਬਜਿੱਦ ਦਿਸ ਰਹੀ ਹੈ। ਇਸ ਮੌਕੇ ਕੈਪਟਨ ਪਰਮਜੀਤ ਸਿੰਘ, ਦੀਦਾਰ ਸਿੰਘ, ਮਨਿੰਦਰ ਸਿੰਘ ਡੱਬਵਾਲੀ ਮਲਕੋ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਮਿਸ਼ਨ ਸਕੂਲ ਹਰੀਨੌਂ ਦੀ ਵਿਦਿਆਰਥਣ ਦੀ ਅਮਰੀਕਾ ’ਚ ਪੀਐਚਡੀ ਲਈ ਚੋਣ ਅਗਲੀ ਖ਼ਬਰ ਕੈਬਨਿਟ ਮੰਤਰੀ ਵਲੋਂ ਸਬਜ਼ੀ ਮੰਡੀ, ਰੇਹੜੀ ਮਾਰਕਿਟ ਤੇ ਪੁਲ ਹੇਠਲੇ ਇਲਾਕੇ ਦਾ ਦੌਰਾ
Ad Position 24