ਦਸਮੇਸ਼ ਮਿਸ਼ਨ ਸਕੂਲ ਹਰੀਨੌਂ ਦੀ ਵਿਦਿਆਰਥਣ ਦੀ ਅਮਰੀਕਾ ’ਚ ਪੀਐਚਡੀ ਲਈ ਚੋਣ
ਕੋਟਕਪੂਰਾ , 9 ਸਤੰਬਰ ( ਹਰਪ੍ਰੀਤ ਸਿੰਘ ਚਾਨਾ )- ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਦੀ ਵਿਦਿਆਰਥਣ ਗਗਨਦੀਪ ਸ਼ਰਮਾ ਨੇ ਆਪਣੀ ਮਿਹਨਤ ਲਗਨ ਅਤੇ ਵਿੱਦਿਅਕ ਪ੍ਰਤਿਭਾ ਦੇ ਬਲਬੂਤੇ ’ ਤੇ ਸਟੈਨਫੋਰਡ ਯੂਨੀਵਰਸਿਟੀ ਅਮਰੀਕਾ ਵਿਚ ਪੀ ਐਚ ਡੀ ਲਈ ਚੋਣ ਹੋਣ ਨਾਲ ਆਪਣੇ ਪਰਿਵਾਰ , ਸੰਸਥਾ , ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ । ਗਗਨਦੀਪ ਸ਼ਰਮਾ ਨੇ ਸੰਸਥਾ ਤੋਂ ਨਰਸਰੀ ਤੋਂ 12 ਵੀਂ ਤੱਕ ਦੀ ਵਿੱਦਿਆ ਹਾਸਿਲ ਕੀਤੀ ।
ਕੋਟਕਪੂਰਾ , 9 ਸਤੰਬਰ ( ਹਰਪ੍ਰੀਤ ਸਿੰਘ ਚਾਨਾ )- ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਦੀ ਵਿਦਿਆਰਥਣ ਗਗਨਦੀਪ ਸ਼ਰਮਾ ਨੇ ਆਪਣੀ ਮਿਹਨਤ ਲਗਨ ਅਤੇ ਵਿੱਦਿਅਕ ਪ੍ਰਤਿਭਾ ਦੇ ਬਲਬੂਤੇ ’ ਤੇ ਸਟੈਨਫੋਰਡ ਯੂਨੀਵਰਸਿਟੀ ਅਮਰੀਕਾ ਵਿਚ ਪੀ ਐਚ ਡੀ ਲਈ ਚੋਣ ਹੋਣ ਨਾਲ ਆਪਣੇ ਪਰਿਵਾਰ , ਸੰਸਥਾ , ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ । ਗਗਨਦੀਪ ਸ਼ਰਮਾ ਨੇ ਸੰਸਥਾ ਤੋਂ ਨਰਸਰੀ ਤੋਂ 12 ਵੀਂ ਤੱਕ ਦੀ ਵਿੱਦਿਆ ਹਾਸਿਲ ਕੀਤੀ । ਇਸ ਮਾਣਮੱਤੀ ਪ੍ਰਾਪਤੀ ਨਾਲ ਪਿੰਡ ਹਰੀਨੌ ਵਿਚ ਖੁਸ਼ੀ ਦੀ ਲਹਿਰ ਹੈ । ਪਰਿਵਾਰਕ ਮੈਂਬਰਾਂ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੇ ਗਗਨਦੀਪ ਨੂੰ ਇਹ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮੁਕਾਮ ਹਾਸਿਲ ਕਰਕੇ ਇਹ ਸਾਬਿਤ ਕੀਤਾ ਹੈ ਕਿ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਨਾਲ ਵਿਦਿਆਰਥੀ ਵਿਸ਼ਵ ਪੱਧਰ ’ ਤੇ ਆਪਣੀ ਪਹਿਚਾਣ ਬਣਾ ਸਕਦੇ ਹਨ । ਡਾਇਰੈਕਟਰ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਕਿਹਾ ਕਿ ਗਗਨਦੀਪ ਸ਼ਰਮਾ ਦੀ ਸਟੈਂਡਫ਼ੋਰਡ ਯੂਨੀਵਰਸਿਟੀ ਵਿਚ ਪੀਐਚਡੀ ਲਈ ਚੋਣ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ ।