ਸਹੁਰੇ ਰਹਿ ਰਿਹਾ ਵਿਅਕਤੀ ਭੇਦਭਰੇ ਹਾਲਾਤਾਂ ’ਚ ਹੋਇਆ ਗਾਇਬ, ਮਾਮਲਾ ਦਰਜ
ਫ਼ਰੀਦਕੋਟ , 25 ਸਤੰਬਰ ( ਸਰਬਜੀਤ ਸਿੰਘ )- ਸਥਾਨਕ ਜਰਮਨ ਕਾਲੋਨੀ ਦਾ ਇਕ ਨੌਜਵਾਨ ਜੋ ਕਿ ਵਿਆਹ ਮਗਰੋਂ ਆਪਣੇ ਸਹੁਰੇ ਪਰਿਵਾਰ ਰਹਿ ਰਿਹਾ ਸੀ ਦੇ ਭੇਦ ਭਰੇ ਹਾਲਾਤਾਂ ਵਿਚ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਵਲੋਂ ਗਾਇਬ ਹੋਏ ਨੌਜਵਾਨ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ।
ਫ਼ਰੀਦਕੋਟ , 25 ਸਤੰਬਰ ( ਸਰਬਜੀਤ ਸਿੰਘ )- ਸਥਾਨਕ ਜਰਮਨ ਕਾਲੋਨੀ ਦਾ ਇਕ ਨੌਜਵਾਨ ਜੋ ਕਿ ਵਿਆਹ ਮਗਰੋਂ ਆਪਣੇ ਸਹੁਰੇ ਪਰਿਵਾਰ ਰਹਿ ਰਿਹਾ ਸੀ ਦੇ ਭੇਦ ਭਰੇ ਹਾਲਾਤਾਂ ਵਿਚ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਵਲੋਂ ਗਾਇਬ ਹੋਏ ਨੌਜਵਾਨ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ । ਪ੍ਰਾਪਤ ਸੂਚਨਾ ਅਨੁਸਾਰ ਸਰਬਜੀਤ ਕੌਰ ਪਤਨੀ ਰਾਜਵਿੰਦਰ ਸਿੰਘ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਸ ਦੇ ਬੇਟੇ ਅਰਸ਼ਦੀਪ ਸਿੰਘ ਨੇ ਆਪਣੀ ਮਰਜ਼ੀ ਨਾਲ ਹਿੰਮਤਪ੍ਰੀਤ ਕੌਰ ਨਾਂਅ ਦੀ ਲੜਕੀ ਨਾਲ ਵਿਆਹ ਕਰਵਾਇਆ ਸੀ ਅਤੇ ਉਹ ਆਪਣੇ ਸਹੁਰੇ ਘਰ ਹੀ ਰਹਿਣ ਲੱਗ ਗਿਆ ਸੀ । ਹੁਣ ਜਦੋਂ ਉਸ ਵਲੋਂ ਅਰਸ਼ਦੀਪ ਦੇ ਸਹੁਰੇ ਪਰਿਵਾਰ ਤੋਂ ਉਸ ਬਾਰੇ ਪਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਸਾਡੇ ਪਾਸ ਨਹੀਂ ਹੈ । ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਬੇਟੇ ਦੀ ਕਾਫ਼ੀ ਭਾਲ ਕੀਤੀ ਗਈ ਪ੍ਰੰਤੂ ਉਹ ਨਹੀਂ ਮਿਲਿਆ । ਉਸ ਨੇ ਆਪਣੀ ਸ਼ਿਕਾਇਤ ਵਿਚ ਆਪਣੇ ਬੇਟੇ ਦੇ ਸਹੁਰਾ ਪਰਿਵਾਰ ਤੇ ਉਸ ਦੀ ਪਤਨੀ ’ ਤੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਸ ਦੇ ਬੇਟੇ ਅਰਸ਼ਦੀਪ ਸਿੰਘ ਨੂੰ ਕਿਤੇ ਛੁਪਾ ਕੇ ਰੱਖਿਆ ਹੈ । ਸਹਾਇਕ ਥਾਣੇਦਾਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਔਰਤ ਦੇ ਬਿਆਨਾਂ ਦੇ ਆਧਾਰ ’ ਤੇ ਥਾਣਾ ਸਿਟੀ ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਪਤਾ ਹੋਏ ਨੌਜਵਾਨ ਦੀ ਭਾਲ ਲਈ ਕਰਵਾਈ ਅਮਲ ’ ਚ ਲਿਆਂਦੀ ਜਾ ਰਹੀ ਹੈ ।