27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਨਸ਼ਾ ਮੁਕਤ ਯੁਵਾ ਫ਼ਾਰ ਵਿਕਸਤ ਭਾਰਤ-ਯੁਵਾ ਕਨੈਕਟ ਸੈਮੀਨਾਰ ਕਰਵਾਇਆ

ਸਾਦਿਕ, 26 ਸਤੰਬਰ (ਗੁਰਭੇਜ ਸਿੰਘ ਚੌਹਾਨ)-ਆਦੇਸ਼ ਇੰਸਟੀਚਿਊਟ ਆਫ਼ ਹਾਇਰ ਸਟੱਡੀਜ਼, ਮਚਾਕੀ ਕਲਾਂ ਵਿਖੇ ਵਿਕਸਤ ਭਾਰਤ ਯੁਵਾ ਲੀਡਰਸ਼ਿਪ ਅਤੇ ਨਸ਼ਾ ਮੁਕਤ ਯੁਵਾ ਵਿਕਸਤ ਭਾਰਤ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਮੇਰਾ ਯੁਵਾ ਭਾਰਤ ਫ਼ਰੀਦਕੋਟ, ਮਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ।

Ad Position 21
No active advertisement
ਵੀਰਪਾਲ ਕੌਰ ਸੰਧੂ ਜ਼ਿਲ੍ਹਾ ਯੁਵਕ ਅਫਸਰ ਫ਼ਰੀਦਕੋਟ ਅਤੇ ਮਨਜੀਤ ਸਿੰਘ ਭੁੱਲਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਅਮਰਦੀਪ ਸਿੰਘ ਵਿਰਕ। ਅਜੀਤ ਤਸਵੀਰ 27-09-2026
ਸਾਦਿਕ, 26 ਸਤੰਬਰ (ਗੁਰਭੇਜ ਸਿੰਘ ਚੌਹਾਨ)-ਆਦੇਸ਼ ਇੰਸਟੀਚਿਊਟ ਆਫ਼ ਹਾਇਰ ਸਟੱਡੀਜ਼, ਮਚਾਕੀ ਕਲਾਂ ਵਿਖੇ ਵਿਕਸਤ ਭਾਰਤ ਯੁਵਾ ਲੀਡਰਸ਼ਿਪ ਅਤੇ ਨਸ਼ਾ ਮੁਕਤ ਯੁਵਾ ਵਿਕਸਤ ਭਾਰਤ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਮੇਰਾ ਯੁਵਾ ਭਾਰਤ ਫ਼ਰੀਦਕੋਟ, ਮਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕਾਲਜ ਦੇ ਵਿਦਿਆਰਥੀਆਂ ਨੇ ਸੈਮੀਨਾਰ ਦੌਰਾਨ ਰਜਿਸਟਰੇਸ਼ਨ ਪ੍ਰੋਗਰਾਮ ਵਿਚ ਹਿੱਸਾ ਲਿਆ ਅਤੇ ਵਿਕਸਤ ਭਾਰਤ ਯੁਵਾ ਲੀਡਰਜ਼ ਡਾਇਲਾਗ ਪ੍ਰਸ਼ਨੋਤਰੀ ਮੁਕਾਬਲੇ ਵਿਚ ਵੀ ਆਪਣੀ ਭਾਗੀਦਾਰੀ ਦਰਜ ਕਰਵਾਈ। ਇਸ ਦੌਰਾਨ ਵਿਦਿਆਰਥੀਆਂ ਨੇ ਨਸ਼ਾ ਮੁਕਤ ਯੁਵਾ ਵਿਸ਼ੇ ਤੇ ਭਾਸ਼ਨ ਅਤੇ ਪੇਟਿੰਗ ਮੁਕਬਾਲੇ ਵਿਚ ਵੀ ਹਿੱਸਾ ਲਿਆ। ਵੀਰਪਾਲ ਕੌਰ ਸੰਧੂ ਜ਼ਿਲ੍ਹਾ ਯੁਵਕ ਅਫਸਰ ਫ਼ਰੀਦਕੋਟ ਅਤੇ ਮਨਜੀਤ ਸਿੰਘ ਭੁੱਲਰ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਅਫਸਰ ਫ਼ਰੀਦਕੋਟ ਵਲੋਂ ਸੈਮੀਨਾਰ ਲਈ ਸਹਿਯੋਗ ਕੀਤਾ ਗਿਆ। ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਦੇਸ਼ ਦੇ ਵਿਕਾਸ ਵਿਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਸੈਮੀਨਾਰ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਸਿੰਘ ਵਿਰਕ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਉਸਾਰੂ ਜੀਵਨ ਅਪਣਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇਸ਼ ਦੀ ਤਾਕਤ ਹਨ ਅਤੇ ਜ਼ਿੰਮੇਵਾਰ ਨੌਜਵਾਨ ਹੀ ਵਿਕਸਤ ਭਾਰਤ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਅੰਤ ਵਿਚ ਡਾਇਰੈਕਟਰ ਐਸ.ਪੀ.ਮੌਂਗਾ ਵਲੋਂ ਮਨਦੀਪ ਸਿੰਘ ਭੁੱਲਰ ਅਤੇ ਵੀਰਪਾਲ ਕੌਰ ਸੰਧੂ ਦਾ ਇਸ ਮਹੱਤਵਪੂਰਨ ਪ੍ਰੋਗਰਾਮ ਲਈ ਧੰਨਵਾਦ ਕੀਤਾ ਗਿਆ। ਸੈਮੀਨਾਰ ਦੌਰਾਨ ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਟੇਟ ਐਗਮਾਰਕ ਲੈਬ ਫ਼ਰੀਦਕੋਟ ਵਿਖੇ ਐਗਮਾਰਕ ਵਸਤੂਆਂ ਸੰਬੰਧੀ ਪਲੇਠੀ ਜਾਂਚ ਰਿਪੋਰਟ ਜਾਰੀ ਅਗਲੀ ਖ਼ਬਰ ਲੰਮੇ ਸਮੇਂ ਤੋਂ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਦੁਆਰੇਆਣਾ ਰੋਡ ਦੇ ਵਾਸੀਆਂ ਨੂੰ ਮਿਲੀ ਨਿਜਾਤ
Ad Position 24