27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੰਤ ਰਿਸ਼ੀ ਰਾਮ ਨੂੰ ਇੰਦਰਜੀਤ ਸਿੰਘ ਖ਼ਾਲਸਾ ਯਾਦਗਾਰੀ ਪੁਰਸਕਾਰ ਮਿਲਣ ’ਤੇ ਮੁਬਾਰਕਬਾਦ ਦਿੱਤੀ ਸਰਕਾਰੀ ਸਕੂਲ ਨੂੰ ਪ੍ਰਦੂਸ਼ਣ ਅਤੇ ਪਲਾਸਟਿਕ ਮੁਕਤ ਕੀਤਾ ਜਾਵੇਗਾ : ਪਿ੍ੰਸੀਪਲ

ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ)-ਡਾ. ਚੰਦਾ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੂੰ ਪੱਕੇ ਤੌਰ ’ਤੇ ਪ੍ਰਦੂਸ਼ਣ ਅਤੇ ਪਲਾਸਟਿਕ ਮੁਕਤ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 27-09-2026
ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ)-ਡਾ.ਚੰਦਾ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੂੰ ਪੱਕੇ ਤੌਰ ’ਤੇ ਪ੍ਰਦੂਸ਼ਣ ਅਤੇ ਪਲਾਸਟਿਕ ਮੁਕਤ ਕੀਤਾ ਜਾਵੇਗਾ। ਪਿ੍ੰਸੀਪਲ ਪ੍ਰਭਜੋਤ ਸਿੰਘ ਸਹੋਤਾ ਨੇ ਦੱਸਿਆ ਕਿ ਆਉਣ ਵਾਲੇ ਹਫ਼ਤੇ ਦੌਰਾਨ ਇਕ ਰੋਜ਼ਾ ਐਨ.ਐਸ.ਐਸ. ਕੈਂਪ ਦੌਰਾਨ ਸਕੂਲ ਕੈਂਪਸ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਉਨ੍ਹਾਂ ਦੀ ਵਿਚਾਰਧਾਰਾ ਅਤੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਜਾਵੇਗੀ। ਪਹਿਲੀ ਅਕਤੂਬਰ ਨੂੰ ਖੂਨਦਾਨ ਦਿਵਸ ਮੌਕੇ ‘ਖੂਨ ਦਾਨ ਦੀ ਮਹੱਤਤਾ ਅਤੇ ਲੋੜ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾਵੇਗਾ। ਇਸੇ ਦਿਨ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਨੂੰ ਸਮਰਪਿਤ ਸਵੱਛਤਾ ਪਖਵਾੜੇ ਤਹਿਤ ਸਕੂਲ ਨੂੰ ਹਰਿਆ-ਭਰਿਆ, ਪ੍ਰਦੂਸ਼ਣ ਮੁਕਤ ਅਤੇ ਪਲਾਸਟਿਕ ਮੁਕਤ ਬਣਾਉਣ ਲਈ ਵਿਸ਼ੇਸ਼ ਸੈਮੀਨਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਉਕਤ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਸਕੂਲ ਦੇ ਸਟਾਫ਼ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਐਨ.ਐਸ.ਐਸ.ਇੰਚਾਰਜ ਚੰਦਨ ਕੌਰ ਸੋਢੀ, ਸ਼ਵਿੰਦਰ ਕੌਰ, ਵਿਵੇਕ ਕਪੂਰ, ਸਵਰਨਪਾਲ ਸਿੰਘ, ਕੁਲਵਿੰਦਰ ਸਿੰਘ, ਰਾਜਿੰਦਰ ਕੁਮਾਰ, ਨਵਦੀਪ ਕੱਕੜ ਤੋਂ ਇਲਾਵਾ ਸਮੁੱਚਾ ਸਟਾਫ਼ ਮੌਜੂਦ ਸੀ। 26 ਐਫ.ਡੀ.ਕੇ 22 ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫ਼ਾਊਂਡੇਸ਼ਨ ਦੀ ਮੀਟਿੰਗ ਸਮੇਂ ਡਾ. ਮਨਜੀਤ ਸਿੰਘ ਢਿਲੋਂ, ਹਰਭਜਨ ਸਿੰਘ ਬਰਾੜ ਦੇ ਪਰਿਵਾਰਕ ਮੈਂਬਰ ਸੁਖਜੀਤ ਕੌਰ ਬਰਾੜ, ਪ੍ਰਭਜੋਤ ਸਿੰਘ ਬਰਾੜ ਕੈਨੇਡਾ, ਰਮਨੀਕ ਕੌਰ ਅਤੇ ਜ਼ੋਰਾ ਸਿੰਘ ਬਰਾੜ ਆਦਿ। ਅਜੀਤ ਤਸਵੀਰ 26 ਐਫ.ਡੀ.ਕੇ 25 ਪਿ੍ੰਸੀਪਲ ਪ੍ਰਭਜੋਤ ਸਿੰਘ ਸਹੋਤਾ
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰ ਮੰਦਰ ਸਿੰਘ ਦੀ ਮੌਤ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 800 ਲੋੜਵੰਦਾਂ ਨੂੰ ਵੰਡੇ ਮੁੱਖ ਮੰਤਰੀ ਸਿਹਤ ਬੀਮਾ ਕਾਰਡ
Ad Position 24