27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

‘ ਕ੍ਰਿਕਟ ਨਮੋ ਲੀਗ’ ਸ੍ਰੀ ਮੁਕਤਸਰ ਸਾਹਿਬ ਜ਼ੋਨ ਦੇ ਮੈਚ ਪਿੰਡ ਬਰਕੰਦੀ ਵਿਖੇ ਹੋਏ

ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਸ਼ੁਰੂ ਕੀਤੀ ਗਈ ‘ਕ੍ਰਿਕਟ ਨਮੋ ਲੀਗ’ ਦੇ ਸ੍ਰੀ ਮੁਕਤਸਰ ਸਾਹਿਬ ਜ਼ੋਨ ਦੇ ਮੈਚ ਪਿੰਡ ਬਰਕੰਦੀ ਦੇ ਖੇਡ ਸਟੇਡੀਅਮ ਵਿਖੇ ਸੰਪੰਨ ਹੋਏ। ਫਾਈਨਲ ਮੈਚ ਉਪਰੰਤ ਜੇਤੂ ਟੀਮਾਂ ਨੂੰ ਇਨਾਮ ਵੰਡਣ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਲਈ ਪੰਚਕੂਲਾ ਦੇ ਸਾਬਕਾ ਮੇਅਰ ਮਨਵੀਰ ਕੌਰ ਗਿੱਲ ਵਿਸ਼ੇਸ਼ ਤੌਰ ’ਤੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 28-09-2026
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਸ਼ੁਰੂ ਕੀਤੀ ਗਈ ‘ਕ੍ਰਿਕਟ ਨਮੋ ਲੀਗ’ ਦੇ ਸ੍ਰੀ ਮੁਕਤਸਰ ਸਾਹਿਬ ਜ਼ੋਨ ਦੇ ਮੈਚ ਪਿੰਡ ਬਰਕੰਦੀ ਦੇ ਖੇਡ ਸਟੇਡੀਅਮ ਵਿਖੇ ਸੰਪੰਨ ਹੋਏ। ਫਾਈਨਲ ਮੈਚ ਉਪਰੰਤ ਜੇਤੂ ਟੀਮਾਂ ਨੂੰ ਇਨਾਮ ਵੰਡਣ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਲਈ ਪੰਚਕੂਲਾ ਦੇ ਸਾਬਕਾ ਮੇਅਰ ਮਨਵੀਰ ਕੌਰ ਗਿੱਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਅਤੇ ‘ਕ੍ਰਿਕਟ ਨਮੋ ਲੀਗ’ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ੋਨ ਇੰਚਾਰਜ ਕੁਲਵੰਤ ਸਿੰਘ ਗਿੱਲ ਨੇ ਦੱਸਿਆ ਕਿ 19 ਤੋਂ 25 ਸਤੰਬਰ ਤੱਕ ਹੋਏ ਕ੍ਰਿਕਟ ਮੈਚਾਂ ਤੋਂ ਬਾਅਦ ਫਾਈਨਲ ਮੁਕਾਬਲੇ ਵਿਚ ਤਰਮਾਲਾ ਦੀ ਟੀਮ ਨੇ ਜਿੱਤ ਹਾਸਿਲ ਕੀਤੀ। ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਨਕਦ ਇਨਾਮ ਅਤੇ ਟੀ-ਸ਼ਰਟਾਂ ਦਿੱਤੀਆਂ ਗਈਆਂ, ਜਦਕਿ ਲੁਬਾਣਿਆਂਵਾਲੀ ਦੀ ਟੀਮ ਰਨਰਅੱਪ ਰਹੀ, ਜਿਸ ਨੂੰ 21 ਹਜ਼ਾਰ ਰੁਪਏ ਨਕਦ ਇਨਾਮ ਅਤੇ ਟੀ-ਸ਼ਰਟਾਂ ਦਿੱਤੀਆਂ ਗਈਆਂ। ਤੀਜੇ ਸਥਾਨ ’ਤੇ ਰਹੀਆਂ ਸ੍ਰੀ ਮੁਕਤਸਰ ਸਾਹਿਬ ਅਤੇ ਭੁੱਲਰ ਦੀਆਂ ਟੀਮਾਂ ਨੂੰ 5100-5100 ਰੁਪਏ ਦੇ ਵਿਸ਼ੇਸ਼ ਇਨਾਮ ਅਤੇ ਟੀ-ਸ਼ਰਟਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜ਼ੋਨ ਸ੍ਰੀ ਮੁਕਤਸਰ ਸਾਹਿਬ ਦੀ ਜੇਤੂ ਤਰਮਾਲਾ ਦੀ ਟੀਮ 28 ਸਤੰਬਰ ਨੂੰ ਪੰਚਕੂਲਾ ਵਿਖੇ ਹੋਣ ਵਾਲੇ ਫਾਈਨਲ ਮੁਕਾਬਲਿਆਂ ਵਿਚ ਹਿੱਸਾ ਲਵੇਗੀ। ਦੇਸ਼ ਦੇ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਸਮੇਤ ਪੰਜ ਸੂਬਿਆਂ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ‘ਕ੍ਰਿਕਟ ਨਮੋ ਲੀਗ’ ਕਰਵਾਈ ਗਈ ਹੈ, ਜਿਸ ਤਹਿਤ 32 ਜ਼ੋਨ ਬਣਾਏ ਗਏ ਹਨ। ਪੰਜਾਂ ਸੂਬਿਆਂ ਦੇ 32 ਜ਼ੋਨਾਂ ਦੀਆਂ ਜੇਤੂ ਟੀਮਾਂ 28 ਸਤੰਬਰ ਤੋਂ ਪੰਚਕੂਲਾ ਵਿਖੇ ਹੋਣ ਵਾਲੇ ਮੁਕਾਬਲਿਆਂ ਵਿਚ ਭਾਗ ਲੈਣਗੀਆਂ, ਜਿੱਥੇ ਜੇਤੂ ਟੀਮਾਂ ਨੂੰ ਵਿਸ਼ੇਸ਼ ਨਕਦ ਇਨਾਮ ਦਿੱਤੇ ਜਾਣਗੇ। ਖਿਡਾਰੀਆਂ ਦੇ ਆਉਣ-ਜਾਣ ਅਤੇ ਹੋਰ ਲੋੜੀਂਦੇ ਪ੍ਰਬੰਧ ਵੀ ਲੀਗ ਪ੍ਰਬੰਧਕਾਂ ਵਲੋਂ ਕੀਤੇ ਗਏ ਹਨ। ਇਨਾਮ ਵੰਡ ਸਮਾਗਮ ਦੌਰਾਨ ਪੰਚਕੂਲਾ ਦੇ ਸਾਬਕਾ ਮੇਅਰ ਮਨਵੀਰ ਕੌਰ ਗਿੱਲ ਨੇ ਜੇਤੂ ਅਤੇ ਰਨਰਅੱਪ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਖਿਡਾਰੀਆਂ ਨੂੰ ਭਵਿੱਖ ਵਿਚ ਵੀ ਸਹਿਯੋਗ ਅਤੇ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਮਦਦ ਦਾ ਭਰੋਸਾ ਦਿੱਤਾ। ਕੁਲਵੰਤ ਸਿੰਘ ਗਿੱਲ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਨਸ਼ਿਆਂ ਤੋਂ ਦੂਰ ਰੱਖਣਾ ‘ਕ੍ਰਿਕਟ ਨਮੋ ਲੀਗ’ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਦੱਸਿਆ ਕਿ ਮੁਕਤਸਰ ਸਾਹਿਬ ਜ਼ੋਨ ਵਿਚ 109 ਟੀਮਾਂ ਦੀ ਐਂਟਰੀ ਹੋਈ, ਜਿਨ੍ਹਾਂ ਵਿਚੋਂ 95 ਟੀਮਾਂ ਨੇ ਮੈਚਾਂ ਵਿਚ ਭਾਗ ਲਿਆ। ਉਨ੍ਹਾਂ ਇਸ ਨੂੰ ਜ਼ੋਨ ਦੀ ਵੱਡੀ ਪ੍ਰਾਪਤੀ ਦੱਸਦਿਆਂ ਸਥਾਨਕ ਪ੍ਰੈੱਸ ਵਲੋਂ ਦਿੱਤੇ ਸਹਿਯੋਗ ਲਈ ਸਮੂਹ ਪੱਤਰਕਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਉਨ੍ਹਾਂ ਲੀਗ ਦੌਰਾਨ ਸਹਿਯੋਗ ਕਰਨ ਵਾਲੀਆਂ ਸਮੂਹ ਸ਼ਖ਼ਸੀਅਤਾਂ ਦਾ ਵੀ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬੇਤਰਤੀਬੇ ਟ੍ਰੈਫ਼ਿਕ ਅਤੇ ਨਾਜਾਇਜ਼ ਕਬਜ਼ਿਆਂ ਨੇ ਸ਼ਹਿਰ ਵਾਸੀਆਂ ਦੀ ਗੱਡੀ ਲੀਹੋਂ ਲਾਹੀ ਸੜਕਾਂ ’ ਤੇ ਡਿਵਾਈਡਰ ਬਣਾਉਣ ਅਤੇ ਟ... ਅਗਲੀ ਖ਼ਬਰ ਪਿੰਡ ਜੰਡੋਕੇ-ਰੰਧਾਵਾ ਸੜਕ ’ਤੇ ਸੇਮ ਨਾਲੇ ਦੇ ਪੁਲ ਦੀਆਂ ਸੁਰੱਖਿਆ ਐਂਗਲਾਂ ਨਕਾਰਾ ਤੰਗ ਪੁਲ ਅਤੇ ਟੁੱਟੀ ਸੁਰੱਖਿਆ ਵਿਵਸ...
Ad Position 24