ਜਥੇਦਾਰ ਗੁਰਪ੍ਰੇਮ ਸਿੰਘ ਵਾਂਦਰ ਗੁਰੂ ਕੀ ਢਾਬ ਨੂੰ ਸ਼ਰਧਾਂਜਲੀਆਂ ਭੇਂਟ
ਜੈਤੋ, 28 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਨੇੜਲੇ ਪਿੰਡ ਗੁਰੂ ਕੀ ਢਾਬ ਪਰਮਿੰਦਰਪਾਲ ਸਿੰਘ ਵਾਂਦਰ ਤੇ ਇਕਬਾਲ ਸਿੰਘ ਵਾਂਦਰ ਦੇ ਪਿਤਾ, ਗੁਰਮੇਲ ਸਿੰਘ ਵਾਂਦਰ ਦੇ ਵੱਡੇ ਭਰਾ, ਰਾਜਪਾਲ ਸਿੰਘ ਰਾਜੂ ਵਾਂਦਰ, ਅਮਰਿੰਦਰ ਸਿੰਘ ਵਾਂਦਰ ਦੇ ਤਾਇਆ ਅਤੇ ਜਪਜੀਤ ਸਿੰਘ ਦੇ ਦਾਦਾ ਜੀ ਗੁਰਪ੍ਰੇਮ ਸਿੰਘ ਵਾਂਦਰ ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਕੀ ਢਾਬ ਮੱਤਾ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨੂੰ ਅੱਜ ਗੁਰਦੁਆਰਾ ਸਾਹਿਬ ਗੁਰੂ ਕੀ ਢਾਬ ਪਾਤਸ਼ਾਹੀ ਦਸਵੀਂ ਵਿਖੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਅਤੇ ਗੈਰ ਸਿਆਸੀ ਵਿਅਕਤੀਆਂ ਵਲੋਂ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਦੇ ਹੋਣਹਾਰ ਪੁੱਤਰ ਇਕਬਾਲ ਸਿੰਘ ਨੂੰ ਦਸਤਾਰ ਭੇਂਟ ਕੀਤੀ ਗਈ।
ਜੈਤੋ, 28 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਨੇੜਲੇ ਪਿੰਡ ਗੁਰੂ ਕੀ ਢਾਬ ਪਰਮਿੰਦਰਪਾਲ ਸਿੰਘ ਵਾਂਦਰ ਤੇ ਇਕਬਾਲ ਸਿੰਘ ਵਾਂਦਰ ਦੇ ਪਿਤਾ, ਗੁਰਮੇਲ ਸਿੰਘ ਵਾਂਦਰ ਦੇ ਵੱਡੇ ਭਰਾ, ਰਾਜਪਾਲ ਸਿੰਘ ਰਾਜੂ ਵਾਂਦਰ, ਅਮਰਿੰਦਰ ਸਿੰਘ ਵਾਂਦਰ ਦੇ ਤਾਇਆ ਅਤੇ ਜਪਜੀਤ ਸਿੰਘ ਦੇ ਦਾਦਾ ਜੀ ਗੁਰਪ੍ਰੇਮ ਸਿੰਘ ਵਾਂਦਰ ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਕੀ ਢਾਬ ਮੱਤਾ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨੂੰ ਅੱਜ ਗੁਰਦੁਆਰਾ ਸਾਹਿਬ ਗੁਰੂ ਕੀ ਢਾਬ ਪਾਤਸ਼ਾਹੀ ਦਸਵੀਂ ਵਿਖੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਅਤੇ ਗੈਰ ਸਿਆਸੀ ਵਿਅਕਤੀਆਂ ਵਲੋਂ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਦੇ ਹੋਣਹਾਰ ਪੁੱਤਰ ਇਕਬਾਲ ਸਿੰਘ ਨੂੰ ਦਸਤਾਰ ਭੇਂਟ ਕੀਤੀ ਗਈ। ਇਸ ਦੌਰਾਨ ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ) ਤੇ ਸਮਾਜ ਸੇਵੀ ਡਾ. ਜਲੰਧਰ ਸਿੰਘ ਰੋੜੀਕਪੂਰਾ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ, ਭੁਪਿੰਦਰ ਸਿੰਘ ਲਾਲੀ ਬਾਦਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ, ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਰਣਜੀਤ ਸਿੰਘ ਔਲਖ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਯਾਦਵਿੰਦਰ ਸਿੰਘ ਜ਼ੈਲਦਾਰ ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਐਡਵੋਕੇਟ ਪਰਮਪਾਲ ਸਿੰਘ ਬਰਾੜ ਝੱਖੜਵਾਲਾ, ਹਰਚਰਨ ਸਿੰਘ ਬਾਠ ਸਾਬਕਾ ਸਰਪੰਚ ਕਰੀਰਵਾਲੀ, ਬੀਬੀ ਚਰਨਜੀਤ ਕੌਰ ਬਾਠ ਸਾਬਕਾ ਸਰਪੰਚ ਕਰੀਰਵਾਲੀ, ਜਲੌਰ ਸਿੰਘ ਬਾਠ ਪੁੱਤਰ ਸਵ. ਜਥੇਦਾਰ ਸਵ. ਸੁਖਦੇਵ ਸਿੰਘ ਬਾਠ ਕਰੀਰਵਾਲੀ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਧਰਮਜੀਤ ਸਿੰਘ ਰਾਮੇਆਣਾ ਉਪ ਚੇਅਰਮੈਨ ਜਲ ਤੇ ਸੀਵਰੇਜ ਬਰੋਡ, ਆਪ ਆਗੂ ਸੁਖਵੰਤ ਸਿੰਘ ਸਰਾਂ ਪੱਕਾ, ਗੁਰਭੇਜ ਸਿੰਘ ਬਰਾੜ ਢੈਪਈ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਰੁਪਿੰਦਰ ਸਿੰਘ ਬਰਾੜ ਕਾਉਣੀ (ਕਾਨੂੰਗੋ), ਡਾ. ਹਰੀਸ਼ ਗੋਇਲ, ਕਾਂਗਰਸੀ ਆਗੂ ਦਰਸ਼ਨ ਸਿੰਘ ਢਿੱਲਵਾ, ਕਾਂਗਰਸੀ ਆਗੂ ਪਵਨ ਗੋਇਲ, ਬਲਵੰਤ ਸਿੰਘ ਕਰੀਰਵਾਲੀ, ਰਾਜਪਾਲ ਸਿੰਘ ਡੇਲਿਆਂਵਾਲੀ, ਮਨਦੀਪ ਸਿੰਘ ਰੂਬੀ ਬਰਾੜ, ਅਮਨਪ੍ਰੀਤ ਸਿੰਘ ਪਾਲੀ, ਨਿਰਮਲ ਸਿੰਘ ਨਿੰਮਾ ਡੋਡ, ਜਸਪਾਲ ਸਿੰਘ ਕਾਂਟਾ ਜੈਤੋ, ਸਿੰਕਦਰ ਸਿੰਘ ਮੜਾਕ ਚੇਅਰਮੈਨ ਮਾਰਕੀਟ ਕਮੇਟੀ, ਸੁਰਜੀਤ ਸਿੰਘ ਬਾਬਾ ਪ੍ਰਧਾਨ ਨਗਰ ਕੌਂਸਲ ਜੈਤੋ, ਨੰਬਰਦਾਰ ਗੁਰਜੰਟ ਸਿੰਘ ਬਰਾੜ ਰਾਮੂਵਾਲਾ, ਜਸਵਿੰਦਰ ਸਿੰਘ ਮੱਤਾ ਸੀਨੀਅਰ ਕਾਂਗਰਸੀ ਆਗੂ, ਸੁਖਮੰਦਰ ਸਿੰਘ ਸਰਪੰਚ ਸਰਕਲ ਪ੍ਰਧਾਨ ਪੰਜਗਰਾਈਂ, ਰਸੀਵਰ ਡਾ. ਜਸਪਾਲ ਸਿੰਘ, ਅਮਰਿੰਦਰ ਸਿੰਘ ਮੈਨੇਜਰ, ਸਿੰਕਦਰ ਸਿੰਘ ਗਿੱਲ ਸਾਬਕਾ ਸਰਪੰਚ ਰਾਮੇਆਣਾ, ਗੁਰਜੰਟ ਸਿੰਘ ਗੋਬਿੰਦਪੁਰਾ ਰਿਟਾ. ਸਕੱਤਰ ਪੰਚਾਇਤ ਸਕੱਤਰ, ਗੁਰਚਰਨ ਸਿੰਘ ਐਮ.ਸੀ. ਜੈਤੋ, ਸੁਖਪਾਲ ਸਿੰਘ ਮੱਤਾ, ਮੁੰਦਰ ਸਿੰਘ ਢੈਪਈ, ਖੁਸ਼ਵਿੰਦਰ ਸਿੰਘ ਕਾਉਣੀ ਅਤੇ ਲਖਵੀਰ ਸਿੰਘ ਚੰਦਭਾਨ ਆਦਿ ਹਾਜ਼ਰ ਸਨ।