30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਹੈਰੋਇਨ, ਪਿਸਟਲ ਅਤੇ 9 ਜ਼ਿੰਦਾ ਰੌਂਦਾਂ ਸਮੇਤ ਪੁਲਿਸ ਵਲੋਂ ਇਕ ਕਾਬੂ

ਲੰਬੀ, 30 ਸਤੰਬਰ (ਮੇਵਾ ਸਿੰਘ)-ਡੀ. ਐੱਸ.

Ad Position 21
No active advertisement
ਅਜੀਤ ਡੈਸਕ 01-10-2026
ਲੰਬੀ, 30 ਸਤੰਬਰ (ਮੇਵਾ ਸਿੰਘ)-ਡੀ.ਐੱਸ.ਪੀ. ਲੰਬੀ ਹਰਬੰਸ ਸਿੰਘ ਅਤੇ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫ਼ਸਰ ਥਾਣਾ ਲੰਬੀ ਦੀ ਨਿਗਰਾਨੀ ਹੇਠ ਥਾਣਾ ਲੰਬੀ ਦੀ ਪੁਲਿਸ ਪਾਰਟੀ ਵਲੋਂ ਇਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ, ਇਕ 30 ਬੋਰ ਪਿਸਟਲ ਅਤੇ 9 ਜਿੰਦਾ ਰੌਂਦਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਗਈ ਹੈ। ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਲੰਬੀ ਦੀ ਪੁਲਿਸ ਪਾਰਟੀ ਦੁਆਰਾ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਤੇ ਗਸ਼ਤ ਦੌਰਾਨ ਪਿੰਡ ਪੰਜਾਵਾ, ਪਿੰਡ ਸਿੱਖਵਾਲਾ ਅਤੇ ਪਿੰਡ ਫਤਿਹਪੁਰ ਮਨੀਆਂਵਾਲਾ ਵੱਲ ਗਸ਼ਤ ਕੀਤੀ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਪਿੰਡ ਫਤਿਹਪੁਰ ਮਨੀਆਂਵਾਲਾ ਦੇ ਸ਼ਮਸ਼ਾਨਘਾਟ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਪਾਰਟੀ ਨੂੰ ਦੇਖ ਕੇ ਉਕਤ ਨੌਜਵਾਨ ਸ਼ਮਸ਼ਾਨਘਾਟ ਅੰਦਰ ਵੜ ਕੇ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਪਾਰਟੀ ਵਲੋਂ ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਉਸ ਨੇ ਆਪਣਾ ਨਾਂਅ ਜਗਮੀਤ ਸਿੰਘ ਵਾਸੀ ਪਿੰਡ ਦਿਉਣਖੇੜਾ ਦੱਸਿਆ। ਪੁਲਿਸ ਪਾਰਟੀ ਵਲੋਂ ਉਕਤ ਵਿਅਕਤੀ ਦੀ ਤਲਾਸ਼ੀ ਲੈਣ ’ਤੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਉਸ ਦੇ ਡੱਬ ਵਿਚੋਂ ਇਕ 30 ਬੋਰ ਪਿਸਟਲ ਸਮੇਤ ਮੈਗਜ਼ੀਨ ਬਰਾਮਦ ਹੋਇਆ। ਪਿਸਟਲ ਦੇ ਮੈਗਜ਼ੀਨ ਵਿਚੋਂ ਕੁੱਲ 9 ਜਿੰਦਾ ਰੌਂਦ ਬਰਾਮਦ ਕੀਤੇ ਗਏ। ਪੁਲਿਸ ਵਲੋਂ ਉਕਤ ਮਾਮਲੇ ਸੰਬੰਧੀ ਜਗਮੀਤ ਸਿੰਘ ਵਾਸੀ ਪਿੰਡ ਦਿਉਣਖੇੜਾ ਖ਼ਿਲਾਫ਼ ਥਾਣਾ ਲੰਬੀ ਵਿਖੇ ਮਾਮਲਾ ਦਰਜ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ਼ਬਦ ਗਾਇਨ ਮੁਕਾਬਲੇ ’ਚ ਦਸਮੇਸ਼ ਸਕੂਲ ਦੇ ਬੱਚਿਆਂ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਅਬੋਹਰ ਕਚਹਿਰੀ ਕੰਪਲੈਕਸ ’ਚ ਗੁੰਡਾਗਰਦੀ ਦੇ ਵਿਰੋਧ ’ਚ ਵਕੀਲਾਂ ਨੇ ਕੀਤੀ ਹੜਤਾਲ
Ad Position 24