ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਰਕਲ ਮੰਡ ਵਾਲਾ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ
ਕੋਟਕਪੂਰਾ, 30 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਹਲਕੇ ਦੇ ਮੰਡਵਾਲਾ ਸਰਕਲ-1 ਵਿਚ ਪੈਂਦੇ ਪਿੰਡ ਕੋਟਸੁਖੀਆ ਵਿਖੇ ਸਾਬਕਾ ਸਰਪੰਚ ਕੁਲਦੀਪ ਸਿੰਘ ਦੇ ਘਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵਲੋਂ ਪਾਰਟੀ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਸਾਬਕਾ ਵਿਧਾਇਕ ਬਰਾੜ ਨੇ ਕਿਹਾ ਕਿ ਪਿੰਡ ਕੋਟਸੁਖੀਆ ਵਿਚ ਵਿਕਾਸ ਲਈ ਕਰੋੜਾਂ ਰੁਪਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਆਏ ਸਨ।
ਕੋਟਕਪੂਰਾ, 30 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਹਲਕੇ ਦੇ ਮੰਡਵਾਲਾ ਸਰਕਲ-1 ਵਿਚ ਪੈਂਦੇ ਪਿੰਡ ਕੋਟਸੁਖੀਆ ਵਿਖੇ ਸਾਬਕਾ ਸਰਪੰਚ ਕੁਲਦੀਪ ਸਿੰਘ ਦੇ ਘਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵਲੋਂ ਪਾਰਟੀ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਸਾਬਕਾ ਵਿਧਾਇਕ ਬਰਾੜ ਨੇ ਕਿਹਾ ਕਿ ਪਿੰਡ ਕੋਟਸੁਖੀਆ ਵਿਚ ਵਿਕਾਸ ਲਈ ਕਰੋੜਾਂ ਰੁਪਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਆਏ ਸਨ। ਜਿਸ ਵਿਚ ਅਨਾਜ ਮੰਡੀ, ਪਿੰਡਾਂ ਦੀਆਂ ਸੜਕਾਂ ਗਲੀਆਂ, ਬਿਜਲੀ ਸਰਪਲਸ ਲਈ ਪਾਵਰ ਗਰਿੱਡ, ਖੇਤਾਂ ਦੀ ਸਿੰਚਾਈ ਲਈ ਪਾਣੀ ਲਈ ਪਾਈਪਾਂ, ਪੱਕੇ ਖਾਲਿਆਂ ਅਨੇਕਾਂ ਕਾਰਜ ਕਰਵਾ ਕੇ ਪਿੰਡ ਦੀ ਨੁਹਾਰ ਬਦਲੀ ਸੀ। ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡ ਵਾਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਵਿਚ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ ਤਾਂ ਜੋ ਪੰਜਾਬ ਦਾ ਚੌਤਰਫਾ ਵਿਕਾਸ ਹੋ ਸਕੇ। ਸਾਬਕਾ ਸਰਪੰਚ ਕੁਲਦੀਪ ਸਿੰਘ ਨੂੰ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ 390 ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ, ਜਿਸ ਵਿਚ ਐਸ.ਸੀ ਵਿੰਗ ਵਿਚ ਜਸਪਾਲ ਸਿੰਘ ਚੰਦਬਾਜਾ ਨੂੰ ਸਰਕਲ ਪ੍ਰਧਾਨ, ਇਸਤਰੀ ਵਿੰਗ ਵਿਚ ਸੁਰਜੀਤ ਕੌਰ ਬਰਾੜ ਧੂੜਕੋਟ ਨੂੰ ਪ੍ਰਧਾਨ, ਕਿਸਾਨ ਵਿੰਗ ਲਈ ਸੁਰਜੀਤ ਸਿੰਘ ਖ਼ਾਲਸਾ ਨੂੰ ਪ੍ਰਧਾਨ, ਸਰਕਲ ਦੇ ਯੂਥ ਵਿੰਗ ਵਿਚ ਕੁੱਲਵੀਤ ਸਿੰਘ ਨੂੰ ਪ੍ਰਧਾਨ, ਕਰਮ ਸਿੰਘ ਪੱਕਾ ਨੂੰ ਬੀਸੀ ਵਿੰਗ ਦਾ ਸਰਕਲ ਪ੍ਰਧਾਨ ਲਗਾਇਆ ਹੈ। ਸਾਬਕਾ ਵਿਧਾਇਕ ਨੇ ਦੱਸਿਆ ਕਿ ਹਰ ਵਿੰਗ ਵਿਚ ਪੰਜ ਸੀਨੀਅਰ ਮੀਤ ਪ੍ਰਧਾਨ, 7 ਮੀਤ ਪ੍ਰਧਾਨ ਅਤੇ ਪੰਜ ਜਨਰਲ ਸਕੱਤਰ ਲਗਾਏ ਗਏ ਹਨ। ਇਸ ਮੌਕੇ ਪਾਰਟੀ ਆਗੂ ਅਮਨਦੀਪ ਸਿੰਘ ਅਮਨਾ ਸੰਧੂ , ਗ ੁਰਵਿੰਦਰ ਸਿੰਘ ਮੰਡਵਾਲਾ, ਹਰਦੀਪ ਸਿੰਘ ਮਿਸ਼ਰੀ ਵਾਲਾ ਸਾਬਕਾ ਸਰਪੰਚ, ਰਾਜਾ ਚੰਦ ਬਾਜਾ, ਜਗਮੋਹਨ ਸਿੰਘ ਸਾਬਕਾ ਸਰਪੰਚ, ਸ਼ਨੀ ਸੰਧੂ ਕਲੇਰ, ਕੁਲਵੀਰ ਸਿੰਘ ਕਲੇਰ, ਨਿਰਮਲ ਸਿੰਘ ਘੁਮਿਆਰਾ, ਮਨਦੀਪ ਮੋਰਾਵਾਲੀ, ਯਾਦਵਿੰਦਰ ਸਿੰਘ ਮੋਰਾਂਵਾਲੀ, ਪਰਮਜੀਤ ਸਿੰਘ ਸਾਬਕਾ ਸਰਪੰਚ, ਪਾਲ ਸਿੰਘ ਸਾਬਕਾ ਸਰਪੰਚ ਪੱਕਾ, ਸਤਪਾਲ ਸਿੰਘ, ਰਾਜੂ ਬਰਾੜ ਕੋਟ ਸੁਖੀਆ, ਸੁਖਵਿੰਦਰ ਸਿੰਘ ਸੁੱਖਾ ਐਸ.ਸੀ ਵਿੰਗ ਜ਼ਿਲ੍ਹਾ ਪ੍ਰਧਾਨ, ਮਲਕੀਤ ਕੋਟਸੁਖੀਆ, ਇੰਦਰਜੀਤ ਸਿੰਘ ਬਰਾੜ ਕੋਟ ਸੁਖੀਆ, ਕਿਰਪਾਲ ਸਿੰਘ ਸਾਬਕਾ ਮੈਂਬਰ ਸਮੇਤ ਹੋਰ ਪਾਰਟੀ ਵਰਕਰ ਆਗੂ ਹਾਜ਼ਰ ਸਨ।